ਜਲੰਧਰ (ਬੁਲੰਦ): ਆਮ ਆਦਮੀ ਪਾਰਟੀ (ਆਪ) ਜਦੋਂ ਪਹਿਲੀ ਵਾਰ ਪੰਜਾਬ 'ਚ ਚੋਣਾਂ ਲੜਨ ਉੱਤਰੀ ਸੀ ਤਾਂ ਵਿਦੇਸ਼ੀ ਫੰਡ ਨੂੰ ਲੈ ਕੇ ਹੋਰ ਸਿਆਸੀ ਪਾਰਟੀਆਂ ਨੇ ਉਸ 'ਤੇ ਦੋਸ਼ ਲਾਏ ਸਨ ਕਿ ਉਸ ਨੂੰ ਵਧੇਰੇ ਖ਼ਾਲਿਸਤਾਨੀ ਸਮਰਥਕ ਸੰਗਠਨਾਂ ਵਲੋਂ ਫੰਡਿੰਗ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਕਈ ਖ਼ਾਲਿਸਤਾਨੀ ਸੰਗਠਨਾਂ ਨੇ ਸੋਸ਼ਲ ਮੀਡੀਆ 'ਤੇ 'ਆਪ' ਦਾ ਸਮਰਥਨ ਕੀਤਾ ਸੀ ਪਰ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਇਸ ਗੱਲ ਨੂੰ ਹਮੇਸ਼ਾ ਨਕਾਰਿਆ ਕਿ ਉਨ੍ਹਾਂ ਦੀ ਪਾਰਟੀ ਖ਼ਾਲਿਸਤਾਨੀ ਵਿਚਾਰਧਾਰਾ ਵਾਲੀ ਹੈ ਪਰ ਅੱਜ ਇਕ ਵਾਰ ਫ਼ਿਰ ਤੋਂ ਪਾਰਟੀ ਦੀ ਜਲੰਧਰ ਨਾਰਥ ਇਕਾਈ ਦੇ ਬਲਾਕ ਪ੍ਰਧਾਨ ਜੋਗਿੰਦਰਪਾਲ ਸ਼ਰਮਾ ਨੇ ਡਿਪਟੀ ਕਮਿਸ਼ਨਰ ਜਲੰਧਰ ਦੇ ਦਫ਼ਤਰ ਅੱਗੇ ਪ੍ਰਦਰਸ਼ਨ ਦੌਰਾਨ ਪਾਰਟੀ ਦੀ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਕੌਰ ਅਤੇ ਹੋਰ ਆਗੂਆਂ ਦੀ ਹਾਜ਼ਰੀ 'ਚ ਆਪਣੇ ਭਾਸ਼ਣ ਦੌਰਾਨ ਨਾ ਸਿਰਫ਼ ਜਰਨੈਲ ਸਿੰਘ ਭਿੰਡਰਾਂਵਾਲਾ ਦੀ ਪ੍ਰਸ਼ੰਸਾ ਕੀਤੀ, ਸਗੋਂ ਸਿੱਧੇ ਤੌਰ 'ਤੇ ਉਸ ਦੀਆਂ ਨੀਤੀਆਂ ਦਾ ਸਮਰਥਨ ਵੀ ਕੀਤਾ। ਹੈਰਾਨੀ ਦੀ ਗੱਲ ਇਹ ਰਹੀ ਕਿ ਮੌਕੇ 'ਤੇ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਕੌਰ ਸਮੇਤ ਕਿਸੇ ਵੀ ਆਗੂ ਨੇ ਉਸਦੇ ਭਾਸ਼ਣ 'ਤੇ ਇਤਰਾਜ਼ ਨਹੀਂ ਜਤਾਇਆ, ਸਗੋਂ ਉਸ ਵਲੋਂ ਖ਼ਾਲਿਸਤਾਨ ਪੱਖੀ ਦਿੱਤੇ ਬਿਆਨ 'ਤੇ ਜੈਕਾਰੇ ਲਾਏ ਗਏ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ 'ਚ ਪਹੁੰਚਿਆ ਵਰਦੀਧਾਰੀ ਫ਼ੌਜੀ, ਖੁਫ਼ੀਆ ਤੰਤਰ ਚੌਕਸ
ਕੀ ਬੋਲੇ ਜੋਗਿੰਦਰਪਾਲ ਸ਼ਰਮਾ
ਆਪਣੇ ਭਾਸ਼ਣ 'ਚ 'ਆਪ' ਆਗੂ ਜੋਗਿੰਦਰਪਾਲ ਸ਼ਰਮਾ ਨੇ ਕਿਹਾ ਕਿ ਅੱਜ ਕਿਸਾਨਾਂ ਨੂੰ ਆਪਣੇ ਹੱਕ ਲਈ ਜਿਸ ਤਰ੍ਹਾਂ ਮੋਦੀ ਸਰਕਾਰ ਨਾਲ ਸੰਘਰਸ਼ ਕਰਨਾ ਪੈ ਰਿਹਾ ਹੈ ਜੇਕਰ ਜਰਨੈਲ ਸਿੰਘ ਭਿੰਡਰਾਂਵਾਲੇ ਹੁੰਦੇ ਤਾਂ ਮੋਦੀ ਅੱਗੇ ਹੱਕ ਮੰਗਣ ਦਿੱਲੀ ਨਾ ਜਾਣਾ ਪੈਂਦਾ। ਉਨ੍ਹਾਂ ਕਿਹਾ ਕਿ ਭਿੰਡਰਾਂਵਾਲਾ ਦੀਆਂ ਨੀਤੀਆਂ ਦਾ ਕਾਂਗਰਸ ਅਤੇ ਅਕਾਲੀਆਂ ਨੇ ਪੰਜਾਬ 'ਚ ਪ੍ਰਸਾਰ ਨਹੀਂ ਹੋਣ ਦਿੱਤਾ, ਸਗੋਂ ਸਾਜ਼ਿਸ਼ ਰਚ ਕੇ ਭਿੰਡਰਾਂਵਾਲਾ ਨੂੰ ਮਰਵਾ ਦਿੱਤਾ। ਸ਼ਰਮਾ ਨੇ ਕਿਹਾ ਕਿ ਮੈਂ ਇਕ ਪੰਡਿਤ ਪਰਿਵਾਰ 'ਚੋਂ ਹਾਂ ਪਰ ਭਿੰਡਰਾਂਵਾਲਾ ਨਾਲ ਸਮਾਂ ਗੁਜ਼ਾਰਿਆ ਹੈ ਅਤੇ ਮੈਂ ਵੇਖਿਆ ਕਿ ਭਿੰਡਰਾਂਵਾਲਾ ਦੇ ਨਾਂ ਨਾਲ ਹੀ ਪੰਜਾਬ 'ਚ ਕਿਸੇ ਦੁਕਾਨਦਾਰ ਕੋਲੋਂ ਕੋਈ ਵੀ ਸਾਮਾਨ ਬਦਲਾ ਲਿਆ ਜਾਂਦਾ ਸੀ। ਜੇਕਰ ਭਿੰਡਰਾਂਵਾਲਾ ਹੁੰਦੇ ਤਾਂ ਮੋਦੀ ਦੀ ਕਿਸਾਨਾਂ ਨੂੰ ਪ੍ਰੇਸ਼ਾਨ ਕਰਨ ਦੀ ਹਿੰਮਤ ਨਾ ਪੈਂਦੀ।
ਇਹ ਵੀ ਪੜ੍ਹੋ : ਭਗਵੰਤ ਮਾਨ ਦਾ ਵੱਡਾ ਬਿਆਨ, ਕੈਪਟਨ ਨੇ ਪੰਜਾਬ ਅਤੇ ਕਿਸਾਨਾਂ ਦੀ ਪਿੱਠ 'ਚ ਛੁਰਾ ਮਾਰਿਆ
ਕਿਸਾਨ ਅੰਦੋਲਨ ਨੂੰ ਪਹਿਲਾਂ ਹੀ ਕੇਂਦਰ ਸਰਕਾਰ ਖ਼ਾਲਿਸਤਾਨ ਨਾਲ ਜੋੜ ਰਹੀ ਹੈ
'ਆਪ' ਦੇ ਕਿਸਾਨ ਧਰਨੇ ਦੌਰਾਨ ਇਕ ਆਗੂ ਦੇ ਖ਼ਾਲਿਸਤਾਨ ਦੇ ਪੱਖ 'ਚ ਦਿੱਤੇ ਬਿਆਨ ਨੇ ਕੇਂਦਰ ਸਰਕਾਰ ਦੇ ਉਨ੍ਹਾਂ ਖ਼ਦਸ਼ਿਆਂ 'ਤੇ ਮੋਹਰ ਲਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਸ 'ਚ ਕੇਂਦਰ ਅਤੇ ਭਾਜਪਾ ਦੇ ਕਈ ਆਗੂ ਵਾਰ-ਵਾਰ ਕਹਿ ਰਹੇ ਹਨ ਕਿ ਦਿੱਲੀ 'ਚ ਚੱਲ ਰਹੇ ਕਿਸਾਨ ਅੰਦੋਲਨ ਨੂੰ ਖ਼ਾਲਿਸਤਾਨੀ ਤਾਕਤਾਂ ਮਦਦ ਦੇ ਰਹੀਆਂ ਹਨ। ਜੋਗਿੰਦਰਪਾਲ ਦੇ ਬਿਆਨਾਂ ਨੇ ਕਿਸਾਨਾਂ ਨੂੰ ਖ਼ਾਲਿਸਤਾਨੀ ਵਿਚਾਰਧਾਰਾ ਨਾਲ ਜੁੜਨ ਅਤੇ ਭਿੰਡਰਾਂਵਾਲਾ ਦੀ ਨੀਤੀਆਂ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ ਹੈ।
ਇਹ ਵੀ ਪੜ੍ਹੋ : ਵਿਆਹ ਵਾਲੇ ਘਰ 'ਚ ਪਏ ਕੀਰਨੇ: ਭੈਣ ਦੇ ਵਿਆਹ ਮੌਕੇ ਭੰਗੜੇ ਪਾਉਂਦੇ ਨੌਜਵਾਨ ਦੀ ਮੌਤ, ਲੁਟੇਰੇ ਵੀ ਚੁੱਕ ਗਏ ਫ਼ਾਇਦਾ
ਸ਼ਰਮਾ ਦਾ ਮਾਨਸਿਕ ਸੰਤੁਲਨ ਚੈੱਕ ਕਰਵਾਵੇ 'ਆਪ' : ਭੰਡਾਰੀ
ਮਾਮਲੇ ਬਾਰੇ ਭਾਜਪਾ ਆਗੂ ਅਤੇ ਸਾਬਕਾ ਵਿਧਾਇਕ ਜਲੰਧਰ ਨਾਰਥ ਕੇ. ਡੀ. ਭੰਡਾਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਨੂੰ ਆਪਣੇ ਆਗੂ ਜੋਗਿੰਦਰ ਪਾਲ ਸ਼ਰਮਾ ਦਾ ਮਾਨਸਿਕ ਸੰਤੁਲਨ ਚੈੱਕ ਕਰਵਾਉਣਾ ਚਾਹੀਦਾ ਹੈ। 'ਆਪ' ਪਹਿਲੇ ਦਿਨ ਤੋਂ ਕੋਸ਼ਿਸ਼ ਕਰ ਰਹੀ ਹੈ ਕਿ ਪੰਜਾਬ ਵਿਚ ਹਿੰਦੂ-ਸਿੱਖ ਭਾਈਚਾਰੇ ਨੂੰ ਆਪਸ ਵਿਚ ਲੜਾਇਆ ਜਾਵੇ। ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਦੇ ਮਸਲਿਆਂ ਨੂੰ ਹੱਲ ਕਰਨ ਵਿਚ ਲੱਗੀ ਹੋਈ ਹੈ ਪਰ 'ਆਪ' ਆਗੂ ਖਾਲਿਸਤਾਨੀ ਵਿਚਾਰਧਾਰਾ ਨੂੰ ਪ੍ਰਮੋਟ ਕਰ ਕੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਹਨ।
ਇਹ ਵੀ ਪੜ੍ਹੋ : ਸ਼੍ਰੋਮਣੀ ਅਕਾਲੀ ਦਲ ਦੇ 100 ਸਾਲਾ ਦਿਵਸ ਮੌਕੇ ਪਾਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ
ਪੰਜਾਬ ਨੂੰ ਦੁਬਾਰਾ ਅੱਤਵਾਦ ਦੀ ਭੱਠੀ 'ਚ ਝੋਕਣਾ ਚਾਹੁੰਦੀ ਹੈ 'ਆਪ'
ਇਸ ਮਾਮਲੇ ਬਾਰੇ ਕਾਂਗਰਸ ਦੇ ਸਾਬਕਾ ਮੰਤਰੀ ਅਵਤਾਰ ਹੈਨਰੀ ਦਾ ਕਹਿਣਾ ਹੈ ਕਿ ਪੰਜਾਬੀਆਂ ਨੇ 15 ਸਾਲ ਅੱਤਵਾਦ ਦਾ ਸੰਤਾਪ ਭੋਗਿਆ ਅਤੇ ਕਾਂਗਰਸ ਨੇ ਆਪਣੇ ਮੁੱਖ ਮੰਤਰੀ ਸਮੇਤ ਲਗਭਗ 1600 ਆਗੂਆਂ ਦੀ ਕੁਰਬਾਨੀ ਦੇ ਕੇ ਪੰਜਾਬ ਵਿਚ ਅਮਨ-ਸ਼ਾਂਤੀ ਬਹਾਲ ਕਰਵਾਈ ਹੈ। ਅਜਿਹੇ ਵਿਚ 'ਆਪ' ਆਗੂਆਂ ਵੱਲੋਂ ਭਿੰਡਰਾਂਵਾਲਾ ਦਾ ਗੁਣਗਾਨ ਕਰਨਾ ਜਾਂ ਫਿਰ ਖਾਲਿਸਤਾਨੀ ਵਿਚਾਰਧਾਰਾ ਨੂੰ ਪ੍ਰਸਾਰਿਤ ਕਰਨਾ ਸਾਬਿਤ ਕਰਦਾ ਹੈ ਕਿ 'ਆਪ' ਦੀ ਪਾਲਿਸੀ ਪੰਜਾਬ ਨੂੰ ਦੁਬਾਰਾ ਅੱਤਵਾਦ ਦੀ ਭੱਠੀ ਵਿਚ ਝੋਕਣ ਦੀ ਹੈ, ਜੋ ਅਤਿ-ਨਿੰਦਣਯੋਗ ਹੈ।
ਇਹ ਵੀ ਪੜ੍ਹੋ : ਪੰਜਾਬ ਨੇ ਕੋਵਿਡ ਟੀਕਾਕਰਨ ਦੀ ਸ਼ੁਰੂਆਤ ਲਈ ਖਿੱਚੀਆਂ ਤਿਆਰੀਆਂ , ਜਾਣੋ ਕੀ ਹੈ ਰਣਨੀਤੀ
ਸ਼ਰਮਾ ਦਾ ਬਿਆਨ ਨਿੱਜੀ, ਹੋਵੇਗੀ ਕਾਰਵਾਈ : ਚੀਮਾ
ਮਾਮਲੇ ਬਾਰੇ 'ਆਪ' ਦੇ ਪੰਜਾਬ ਪ੍ਰਧਾਨ ਹਰਪਾਲ ਚੀਮਾ ਅਤੇ ਜ਼ਿਲਾ ਪ੍ਰਧਾਨ ਰਾਜਵਿੰਦਰ ਕੌਰ ਨੇ ਕਿਹਾ ਕਿ ਜੋਗਿੰਦਰਪਾਲ ਸ਼ਰਮਾ ਨੇ ਜਿਹੜਾ ਵੀ ਬਿਆਨ ਦਿੱਤਾ ਹੈ, ਉਸ ਦਾ ਪਾਰਟੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਹ ਉਨ੍ਹਾਂ ਦੇ ਨਿੱਜੀ ਵਿਚਾਰ ਹੋ ਸਕਦੇ ਹਨ। ਪਾਰਟੀ ਜੋਗਿੰਦਰਪਾਲ ਸ਼ਰਮਾ ਖਿਲਾਫ ਅਨੁਸ਼ਾਸਨਿਕ ਕਾਰਵਾਈ ਕਰੇਗੀ।
ਨੋਟ: ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਆਪਰੇਸ਼ਨ ਦੌਰਾਨ ਜਨਾਨੀ ਦੇ ਢਿੱਡ 'ਚ ਤੌਲੀਆ ਛੱਡਣ ਦਾ ਮਾਮਲਾ, SMO ਨੇ ਬਿਠਾਈ ਜਾਂਚ
NEXT STORY