ਜਲੰਧਰ (ਕਮਲੇਸ਼)– ਰੂਰਲ ਪੁਲਸ ਸੀ. ਆਈ. ਏ. ਸਟਾਫ -2 ਨੇ ਪੰਜਾਬ ਦੇ ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰਨ ਵਾਲੇ ਇਕ ਦੋਸ਼ੀ ਨੂੰ ਹਥਿਆਰਾਂ ਸਣੇ ਗ੍ਰਿਫਤਾਰ ਕੀਤਾ ਹੈ। ਅੈੱਸ. ਅੈੱਸ. ਪੀ. ਨਵਜੋਤ ਸਿੰਘ ਮਾਨ ਨੇ ਦੱਸਿਆ ਕਿ ਸੀ. ਆਈ. ਏ. ਸਟਾਫ-2 ਦੇ ਮੁਖੀ ਨੇ ਕੰਗਣੀਵਾਲ ਫਲਾਈਓਵਰ ਨੇਡ਼ੇ ਨਾਕੇਬੰਦੀ ਕੀਤੀ ਹੋਈ ਸੀ। ਇਸ ਦੌਰਾਨ ਇਕ ਸ਼ੱਕੀ ਨੂੰ ਚੈਕਿੰਗ ਲਈ ਰੋਕਿਆ ਤੇ ਉਸ ਕੋਲੋਂ 4 ਪਿਸਤੌਲ ਤੇ 7 ਜ਼ਿੰਦਾ ਕਾਰਤੂਸ ਬਰਾਮਦ ਹੋਏ। ਦੋਸ਼ੀ ਦੀ ਪਛਾਣ ਇਸਰਾਰ ਅਹਿਮਦ ਪੁੱਤਰ ਨਾਇਸੋਲੀ ਵਾਸੀ ਉਮਰੀ ਜ਼ਿਲਾ ਬਿਜਨੌਰ (ਉੱਤਰ ਪ੍ਰਦੇਸ਼) ਵਜੋਂ ਹੋਈ। ਦੋਸ਼ੀ ਖਿਲਾਫ ਥਾਣਾ ਪਤਾਰਾ ’ਚ ਕੇਸ ਦਰਜ ਕਰ ਲਿਆ ਗਿਆ ਹੈ। ਮਾਹਲ ਨੇ ਦੱਸਿਆ ਕਿ ਬੀਤੇ ਦਿਨੀਂ ਹਥਿਆਰਾਂ ਨਾਲ ਕਾਬੂ ਕੀਤੇ ਗਏ ਗੈਂਗਸਟਰ ਨੂੰ ਵੀ ਅਹਿਮਦ ਨੇ ਹਥਿਆਰ ਸਪਲਾਈ ਕੀਤੇ ਸਨ। ਗੈਂਗਸਟਰਾਂ ਕੋਲੋਂ 1 ਪਿਸਤੌਲ ਤੇ 63 ਜ਼ਿੰਦਾ ਬਰਾਮਦ ਹੋਏ ਸਨ ਤੇ ਉਕਤ ਮਾਮਲੇ ’ਚ ਇਸਰਾਰ ਅਹਿਮਦ ਨੂੰ ਵੀ ਨਾਮਜ਼ਦ ਕੀਤਾ ਗਿਆ ਸੀ। ਪੁਲਸ ਨੇ ਗੈਂਗਸਟਰਾਂ ਤੋਂ ਪੁੱਛਗਿੱਛ ਦੌਰਾਨ ਕਾਫੀ ਜਾਣਕਾਰੀ ਹਾਸਲ ਕੀਤੀ, ਜਿਸ ਤੋਂ ਬਾਅਦ ਹੀ ਅਹਿਮਦ ਨੂੰ ਫਡ਼ਿਆ ਜਾ ਸਕਿਆ। ਪੁਲਸ ਨੇ ਦੋਸ਼ੀ ਦਾ ਰਿਮਾਂਡ ਹਾਸਲ ਕਰ ਲਿਆ ਹੈ।ਇਹ ਇਸ ਸਾਲ ਦਾ ਦੂਜਾ ਮਾਮਲਾ ਹੈ, ਜਦ ਪੁਲਸ ਨੇ ਨਾਜਾਇਜ਼ ਹਥਿਆਰਾਂ ਨਾਲ ਦੋਸ਼ੀ ਨੂੰ ਕਾਬੂ ਕੀਤਾ ਹੈ ਤੇ ਹਥਿਆਰਾਂ ਦੀ ਸਪਲਾਈ ਉੱਤਰ ਪ੍ਰਦੇਸ਼ ਤੋਂ ਆ ਰਹੀ ਹੈ। ਇਹ ਇਸ ਗੱਲ ਵੱਲ ਵੀ ਇਸ਼ਾਰਾ ਕਰ ਰਹੀ ਹੈ ਕਿ ਕਿਤੇ ਗੈਂਗਸਟਰ ਕਿਸੇ ਦੇ ਇਸ਼ਾਰੇ ’ਤੇ ਹਥਿਆਰਾਂ ਦਾ ਜ਼ਖੀਰਾ ਇਕੱਠਾ ਕਰਨ ਦੀ ਫਿਰਾਕ ’ਚ ਤਾਂ ਨਹੀਂ ਹਨ। ਅੈੱਸ. ਅੈੱਸ. ਪੀ. ਨੇ ਕਿਹਾ ਕਿ ਦੋਸ਼ੀ ਇਸਰਾਰ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਤੇ ਇਹ ਪਤਾ ਲਾਇਆ ਜਾਵੇਗਾ ਕਿ ਹਥਿਆਰ ਕਿਸ ਨੂੰ ਡਲਿਵਰ ਕੀਤੇ ਜਾਣੇ ਸਨ। ਗੈਂਗਸਟਰਾਂ ਦਾ ਸ਼ਾਮਲੀ ਕੁਨੈਕਸ਼ਨ ਬੀਤੇ ਦਿਨੀਂ ਕਾਬੂ 5 ਗੈਂਗਸਟਰਾਂ ਤੋਂ ਪੁਲਸ ਨੂੰ ਪੁੱਛਗਿੱਛ ਦੌਰਾਨ ਪਤਾ ਲੱਗਾ ਸੀ ਕਿ ਉਨ੍ਹਾਂ ਨੇ ਹਥਿਆਰਾਂ ਦੀ ਖਰੀਦ ਉੱਤਰ ਪ੍ਰਦੇਸ਼ ਦੇ ਜ਼ਿਲਾ ਸ਼ਾਮਲੀ ਤੋਂ ਕੀਤੀ ਸੀ। ਹਥਿਆਰ ਸਪਲਾਇਰ ਇਸਰਾਰ ਤੋਂ 4 ਪਿਸਤੌਲ ਫਡ਼ੇ ਜਾਣ ਤੋਂ ਬਾਅਦ ਇਹ ਸ਼ੱਕ ਹੁੰਦਾ ਹੈ ਕਿ ਪੰਜਾਬ ਦੇ ਗੈਂਗਸਟਰਾਂ ਦਾ ਸ਼ਾਮਲੀ ਨਾਲ ਕੁਨੈਕਸ਼ਨ ਜੁਡ਼ ਚੁੱਕਾ ਹੈ ਤੇ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਸ਼ਾਮਲੀ ਤੋਂ ਹਥਿਆਰਾਂ ਦੀ ਖਰੀਦ ਕੀਤੀ ਜਾ ਰਹੀ ਹੈ।
ਟਰੈਕ ’ਤੇ ਕਿਸੇ ਵੱਡੇ ਹਾਦਸੇ ਦੀ ਉਡੀਕ ’ਚ ਹਨ ਅਧਿਕਾਰੀ ਤੇ ਨਿੱਜੀ ਕੰਪਨੀ ਦੇ ਕਰਮਚਾਰੀ
NEXT STORY