ਜਲੰਧਰ (ਮਹੇਸ਼)-ਜੰਮੂ ਬੱਸ ਅੱਡੇ ’ਤੇ ਵੀਰਵਾਰ ਦੁਪਹਿਰ ਨੂੰ ਹੋਏ ਅੱਤਵਾਦੀ ਹਮਲੇ ਨੂੰ ਲੈ ਕੇ ਕੈਂਟ ਰੇਲਵੇ ਸਟੇਸ਼ਨ ’ਤੇ ਵੀ ਸੁਰੱਖਿਆ ਵਧਾ ਦਿੱਤੀ ਗਈ ਹੈ, ਕਿਉਂਕਿ ਜੰਮੂ ਆਉਣ-ਜਾਣ ਵਾਲੀਆਂ ਗੱਡੀਆਂ ਜ਼ਿਆਦਾਤਰ ਇਸੇ ਸਟੇਸ਼ਨ ਤੋਂ ਹੀ ਨਿਕਲਦੀਆਂ ਹਨ। ਅੱਤਵਾਦੀ ਹਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਸ ਨੇ ਅੱਜ ਕਰੀਬ 2 ਘੰਟੇ ਕੈਂਟ ਰੇਲਵੇ ਸਟੇਸ਼ਨ ’ਤੇ ਚੈਕਿੰਗ ਕੀਤੀ, ਜਿਸ ਦੀ ਅਗਵਾਈ ਏ. ਸੀ. ਪੀ. ਜਲੰਧਰ ਕੈਂਟ ਰਵਿੰਦਰ ਸਿੰਘ ਨੇ ਕੀਤੀ। ਉਨ੍ਹਾਂ ਨਾਲ ਜੀ. ਆਰ. ਪੀ. ਮਨਜੀਤ ਸਿੰਘ, ਅਮਰੀਕ ਸਿੰਘ ਤੋਂ ਇਲਾਵਾ ਆਰ. ਪੀ. ਐੱਫ. ਦੇ ਜਵਾਨ ਤੇ ਥਾਣਾ ਕੈਂਟ ਦੀ ਪੁਲਸ ਵੀ ਮੌਜੂਦ ਸੀ। ਚੈਕਿੰਗ ਦੌਰਾਨ ਸਟੇਸ਼ਨ ’ਤੇ ਘੁੰਮ ਰਹੇ ਸ਼ੱਕੀ ਲੋਕਾਂ ਕੋਲੋਂ ਪੁੱਛਗਿੱਛ ਕੀਤੀ ਗਈ ਤੇ ਜੰਮੂ ਜਾਣ ਵਾਲੀਆਂ ਗੱਡੀਆਂ ’ਚ ਵੀ ਸਵਾਰ ਹੋ ਕੇ ਰੇਲਵੇ ਪੁਲਸ ਨੇ ਯਾਤਰੀਆਂ ਦੇ ਸਾਮਾਨ ਦੀ ਜਾਂਚ ਕੀਤੀ। ਪਾਰਕਿੰਗ ਦੀ ਵੀ ਚੈਕਿੰਗ ਕੀਤੀ ਗਈ।
6.90 ਕਰੋੜ ਰੁਪਏ ਕਰਮਚਾਰੀਆਂ ਦੀ ਤਨਖਾਹ ਆਦਿ ’ਤੇ ਖਰਚ ਕਰੇਗਾ ਇੰਪਰੂਵਮੈਂਟ ਟਰੱਸਟ
NEXT STORY