ਜਲੰਧਰ (ਮਹੇਸ਼)—ਸ੍ਰੀ ਸਿੱੱਧ ਬਾਬਾ ਬਾਲਕ ਨਾਥ ਜੀ ਦੇ ਦਰਸ਼ਨਾਂ ਲਈ ਐਤਵਾਰ ਨੂੰ ਪਿੰਡ ਕੋਟ ਕਲਾਂ ਹਲਕਾ ਜਲੰਧਰ ਕੈਂਟ ਤੋਂ 40ਵੀਂ ਪੈਦਲ ਯਾਤਰਾ ਰਵਾਨਾ ਹੋਈ, ਜਿਸ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂ ਸ਼ਾਮਲ ਸਨ। ਬਾਬਾ ਜੀਤਾ ਜੀ ਸੀਕਰੀ ਵਾਲਿਆਂ ਦੇ ਆਸ਼ੀਰਵਾਦ ਬਾਬਾ ਜੀ ਦਾ ਝੰਡਾ ਲੈ ਕੇ ਰਵਾਨਾ ਇਸ ਪੈਦਲ ਯਾਤਰਾ ਦੀ ਅਗਵਾਈ ਮੁੱਖ ਸੇਵਾਦਾਰ ਸਤਪਾਲ ਪਾਲੀ ਬਾਬਾ ਕਰ ਰਹੇ ਸਨ। ਰਵਾਨਾ ਹੋਣ ਤੋਂ ਪਹਿਲਾਂ ਪੂਰੇ ਨਗਰ ਵਿਚ ਬਾਬਾ ਜੀ ਦੇ ਝੰਡੇ ਦੀ ਪਰਿਕਰਮਾ ਸ਼ੋਭਾ ਯਾਤਰਾ ਦੇ ਰੂਪ ਵਿਚ ਕੀਤੀ ਗਈ। ਕੋਟ ਕਲਾਂ ਦੀ ਸਰਪੰਚ ਮਨਜੀਤ ਕੌਰ ਅਤੇ ਉਨ੍ਹਾਂ ਦੇ ਸਹਿਯੋਗੀ ਪੰਚਾਂ ਵਲੋਂ ਇਸ ਯਾਤਰਾ ਦੇ ਸਫਲਤਾ ਵਾਸਤੇ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।
ਨੌਜਵਾਨ ਮੁਕਾਬਲੇ ਦੀ ਭਾਵਨਾ ਨੂੰ ਜੀਵਨ ਦਾ ਹਿੱਸਾ ਬਣਾਉਣ : ਚੌਧਰੀ ਸੁਰਿੰਦਰ
NEXT STORY