ਵਾਸ਼ਿੰਗਟਨ (ਰਾਜ ਗੋਗਨਾ)- ਅਮਰੀਕਾ ਦੀ ਵਿਸ਼ਵ ਪ੍ਰਸਿੱਧ ਸਿੱਖ ਸਿਧਾਂਤਾ ’ਤੇ ਪਹਿਰਾ ਦੇਣ ਵਾਲੀ ਸੰਸਥਾ ‘ਸਿੱਖਸ ਆਫ ਅਮੈਰਿਕਾ’ ਵੱਲੋਂ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ 75ਵੀਂ ਬਰਸੀ ਮੌਕੇ ਮਿਤੀ 1, 2 ਅਤੇ 3 ਜੂਨ ਨੂੰ ਤਿੰਨ ਦਿਨਾਂ ਮੈਡੀਕਲ ਕੈਂਪ ਬੇਗੋਵਾਲ ਵਿੱਚ ਲਗਾਇਆ ਗਿਆ। ਇਸ ਕੈਂਪ ਦੌਰਾਨ ਜਿਥੇ ਮਰੀਜ਼ਾਂ ਦਾ ਫਰੀ ਚੈੱਕਅੱਪ ਕੀਤਾ ਗਿਆ, ਉਥੇ ਫਰੀ ਦਵਾਈਆਂ ਵੀ ਦਿੱਤੀਆਂ ਗਈਆਂ। ਬਰਸੀ ਮੌਕੇ ਪਹੁੰਚੀਆਂ ਸੰਗਤਾਂ ਵੱਡੀ ਗਿਣਤੀ ਵਿੱਚ ਆਪਣਾ ਚੈੱਕਅੱਪ ਕਰਵਾਇਆ ਅਤੇ ਫਰੀ ਦਵਾਈਆਂ ਲਈਆਂ।

ਪੜ੍ਹੋ ਇਹ ਅਹਿਮ ਖ਼ਬਰ-ਅਚਾਨਕ ਫੁਟਿਆ ਜਵਾਲਾਮੁਖੀ, ਸੈਲਾਨੀਆਂ ਨੂੰ ਪਈ ਭਾਜੜਾਂ (ਵੀਡੀਓ ਵਾਇਰਲ)

‘ਸਿੱਖਸ ਆਫ ਅਮਰੀਕਾ’ ਵੱਲੋਂ ਪਹਿਲਾਂ ਵੀ ਹੋਲਾ ਮਹੱਲਾ ਅਤੇ ਖਾਲਸਾ ਸਾਜਨਾ ਦਿਵਸ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਫਰੀ ਮੈਡੀਕਲ ਕੈਂਪਾਂ ਦੇ ਆਯੋਜਨ ਕੀਤੇ ਜਾਂਦੇ ਰਹਿੰਦੇ ਹਨ। ਇਸ ਮੌਕੇ ਸੰਗਤਾਂ ’ਚੋਂ ਮੌਜੂਦ ਵਿਅਕਤੀਆਂ ਨੇ ‘ਸਿੱਖਸ ਆਫ ਅਮੈਰਿਕਾ’ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਫਰੀ ਦਵਾਈਆਂ ਦੀ ਸੇਵਾ ਦਾ ਕਾਰਜ ਬਹੁਤ ਪੁੰਨ ਦਾ ਕਾਰਜ ਹੈ। ਇਸ ਸੇਵਾ ਨਾਲ ਜਿਥੇ ਗਰੀਬ ਵਿਅਕਤੀ ਆਪਣੀਆਂ ਦਵਾਈਆਂ ਲੈ ਸਕਦੇ ਹਨ, ਉਥੇ ਚੈੱਕਅੱਪ ਰਾਹੀਂ ਸਿਹਤਯਾਬ ਹੁੰਦੇ ਹਨ। ਕੈਂਪ ਦੌਰਾਨ ਸਟਾਲ ’ਤੇ ਲੱਗੀ ਭੀੜ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਇਸ ਕੈਂਪ ਦਾ ਲਾਭ ਲਿਆ। ਇਸ ਸਬੰਧ ਚ ‘ਸਿੱਖ ਆਫ ਅਮੈਰਿਕਾ’ ਦੇ ਪ੍ਰਧਾਨ ਸ. ਜਸਦੀਪ ਸਿੰਘ ਜੈਸੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੀ ਭਲਾਈ ਲਈ ਇਸ ਤਰ੍ਹਾਂ ਦੇ ਫਰੀ ਮੈਡੀਕਲ ਕੈਂਪ ਅਤੇ ਫਰੀ ਦਵਾਈਆਂ ਦੀ ਸੇਵਾ ਅੱਗੇ ਤੋਂ ਵੀ ਜਾਰੀ ਰਹੇਗੀ ਅਤੇ ਸੇਵਾ ਦੇ ਇਸ ਕਾਰਜ ਨੂੰ ਹੋਰ ਵਿਸ਼ਾਲ ਰੂਪ ਦਿੱਤਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਅਮਰੀਕੀ ਅਰਥਵਿਵਸਥਾ ਦੀ ਰਫਤਾਰ ਇਸ ਸਾਲ ਘਟ ਕੇ 1.6 ਫ਼ੀਸਦੀ ਰਹੇਗੀ : OECD
NEXT STORY