ਜਲੰਧਰ (ਗੁਲਸ਼ਨ)-ਸਿਟੀ ਰੇਲਵੇ ਸਟੇਸ਼ਨ ਦੇ ਕੈਰਿਜ ਐਂਡ ਵੈਗਨ ਡਿਪੋ ’ਚ ਸੀ. ਡੀ. ਓ. ਦੇ ਅਹੁਦੇ ’ਤੇ ਤਾਇਨਾਤ ਉਪਕਾਰ ਵਸ਼ਿਸ਼ਟ ਖਿਲਾਫ ਰੇਲਵੇ ਕਰਮਚਾਰੀਆਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਆਲ ਇੰਡੀਆ ਰੇਲਵੇ ਐੱਸ. ਸੀ./ਐੱਸ. ਟੀ. ਐਸੋਸੀਏਸ਼ਨ, ਓ. ਬੀ. ਸੀ. ਐਸੋਸੀਏਸ਼ਨ ਤੋਂ ਇਲਾਵਾ ਹੁਣ ਉੱਤਰੀ ਰੇਲਵੇ ਮਜ਼ਦੂਰ ਯੂਨੀਅਨ ਵੀ ਉਪਕਾਰ ਵਸ਼ਿਸ਼ਟ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕਰ ਰਹੀ ਹੈ। ਸੋਮਵਾਰ ਨੂੰ ਵੀ ਯੂ. ਆਰ. ਐੱਮ. ਯੂ. ਦੀ ਸਟੇਸ਼ਨ ਬ੍ਰਾਂਚ ਵਲੋਂ ਰੇਲਵੇ ਪਾਵਰ ਹਾਊਸ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ। ਯੂਨੀਅਨ ਦੇ ਬ੍ਰਾਂਚ ਸੈਕਟਰੀ ਬ੍ਰਿਜਮੋਹਨ ਸ਼ਰਮਾ ਸਮੇਤ ਕਈ ਯੂਨੀਅਨ ਨੇਤਾਵਾਂ ਨੇ ਸੀ. ਡੀ. ਓ. ’ਤੇ ਗੰਭੀਰ ਦੋਸ਼ ਲਾਉਂਦੇ ਹੋਏ ਡੂੰਘੀ ਜਾਂਚ ਕਰਵਾਉਣ ਦੀ ਮੰਗ ਕੀਤੀ।ਜ਼ਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਵੱਡੀ ਗਿਣਤੀ ’ਚ ਰੇਲਵੇ ਕਰਮਚਾਰੀ ਇਕਜੁੱਟ ਹੋ ਕੇ ਪ੍ਰਦਰਸ਼ਨ ਕਰ ਰਹੇ ਹਨ ਪਰ ਫਿਰੋਜ਼ਪੁਰ ਮੰਡਲ ਦੇ ਅਧਿਕਾਰੀ ਪੂਰੀ ਤਰ੍ਹਾਂ ਖਾਮੋਸ਼ ਹਨ। ਫਿਰੋਜ਼ਪੁਰ ਮੰਡਲ ਦੇ ਸੀਨੀਅਰ ਡੀ. ਐੱਮ. ਈ. (ਸੀ. ਐੱਨ. ਡਬਲਯੂ.) ਵਿਜੇ ਚੱਢਾ ਵੀ ਵਸ਼ਿਸ਼ਟ ਨੂੰ ਨਾ ਹਟਾਉਣ ਦੀ ਜ਼ਿੱਦ ’ਤੇ ਅੜੇ ਹੋਏ ਹਨ। ਅਖੀਰ ਇਸ ਦੇ ਪਿੱਛੇ ਕੀ ਕਾਰਨ ਹੈ, ਇਹ ਤਾਂ ਉਹੀ ਦੱਸ ਸਕਦੇ ਹਨ। ਕਰਮਚਾਰੀਆਂ ਦੀ ਇਕ ਹੀ ਮੰਗ ਹੈ ਕਿ ਉਪਕਾਰ ਵਸ਼ਿਸ਼ਟ ਨੂੰ ਸੀ. ਡੀ. ਓ. ਦੇ ਅਹੁਦੇ ਤੋਂ ਹਟਾਇਆ ਜਾਵੇ। ਦੂਜੇ ਕਿਸੇ ਵੀ ਅਧਿਕਾਰੀ ਨੂੰ ਇਸ ਅਹੁਦੇ ’ਤੇ ਬਿਠਾ ਦਿੱਤਾ ਜਾਵੇ। ਇਸ ਮੌਕੇ ਯੂ. ਆਰ. ਐੱਮ. ਯੂ. ਦੇ ਬ੍ਰਾਂਚ ਸੈਕਟਰੀ ਜਸਵੰਤ ਰਾਏ, ਪ੍ਰਧਾਨ ਹਰਪ੍ਰੀਤ ਸਿੰਘ, ਵਿਕਾਸ ਜੇਟਲੀ, ਪ੍ਰੇਮ ਕੁਮਾਰ, ਅਸ਼ੋਕ ਸੈਣੀ, ਅਜੇ ਮੱਟੂ, ਗੌਰਵ ਕੁਮਾਰ, ਅਰਵਿੰਦ ਸ਼ਰਮਾ, ਗਗਨਦੀਪ ਸਿੰਘ, ਜਗਦੀਸ਼ ਅਰੋੜਾ, ਰਾਹੁਲ ਮੱਟੂ, ਮੋਹਿਤ ਉੱਪਲ, ਪ੍ਰਭਜੋਤ ਸਿੰਘ, ਵਿਸ਼ਾਲ ਮੱਟੂ ਸਮੇਤ ਕਈ ਰੇਲਵੇ ਕਰਮਚਾਰੀ ਮੌਜੂਦ ਸਨ।
‘ਟੀ. ਬੀ. ’ਤੇ ਰੋਕਥਾਮ ਲਈ ਸਾਰਿਆਂ ਦਾ ਸਹਿਯੋਗ ਜ਼ਰੂਰੀ’
NEXT STORY