ਜਲੰਧਰ (ਸਾਹਨੀ)-ਮਾਸਟਰ ਗੁਰਬੰਤਾ ਸਿੰਘ ਮੈਮੋਰੀਅਲ ਜਨਤਾ ਕਾਲਜ, ਕਰਤਾਰਪੁਰ ਦੇ ਪੋਸਟ ਗ੍ਰੈਜੂਏਸ਼ਨ ਦੇ ਨਤੀਜਿਆਂ ’ਚ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਹ ਜਾਣਕਾਰੀ ਪ੍ਰਿੰਸੀਪਲ ਡਾ. ਪ੍ਰੈਟੀ ਸੋਢੀ ਨੇ ਦਿੰਦਿਆਂ ਦੱਸਿਆ ਕਿ ਐੱਮ. ਏ. ਪੋਲੀਟੀਕਲ ਸਾਇੰਸ ਪਹਿਲੇ ਸਮੈਸਟਰ ਦੀ ਵਿਦਿਆਰਥਣ ਪਲਵਿੰਦਰਜੀਤ ਕੌਰ ਨੇ 78% ਅਤੇ ਪਵਨਦੀਪ ਸਰੋਏ ਨੇ 76% ਅੰਕ ਪ੍ਰਾਪਤ ਕਰ ਕੇ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ। ਇਸੇ ਹੀ ਵਿਭਾਗ ਦੇ ਤੀਜੇ ਸਮੈਸਟਰ ਦੀ ਵਿਦਿਆਰਥਣ ਜਸਵੀਰ ਕੌਰ ਨੇ 83% ਅਤੇ ਦੀਪਤੀ ਨੇ 81% ਅੰਕ ਪ੍ਰਾਪਤ ਕਰਕੇ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ। ਐੱਮ. ਏ. ਪੰਜਾਬੀ ਤੀਜੇ ਸਮੈਸਟਰ ਦੀ ਵਿਦਿਆਰਥਣ ਰੀਨਾ ਕੁਮਾਰੀ ਨੇ 69% ਅਤੇ ਅੰਜਲੀ ਭਾਰਤੀ ਨੇ 64% ਅੰਕ ਪ੍ਰਾਪਤ ਕਰ ਕੇ ਕ੍ਰਮਵਾਰ ਪਹਿਲਾ ਤੇ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਐੱਮ. ਏ. ਪੰਜਾਬੀ ਪਹਿਲੇ ਸਮੈਸਟਰ ਦੀ ਮਨਦੀਪ ਕੌਰ ਨੇ 63% ਅੰਕ ਪ੍ਰਾਪਤ ਕੀਤੇ। ਐੱਮ. ਏ ਮਿਊਜ਼ਿਕ ਤੀਜੇ ਸਮੈਸਟਰ ਦੇ ਵਿਦਿਆਰਥੀ ਨੇ 72% ਅੰਕ ਹਾਸਲ ਕਰ ਕੇ ਪਹਿਲਾ ਅਤੇ ਫ਼ਰਾਂਸਿਸ ਨੇ 67% ਅੰਕ ਲੈ ਕੇ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਐੱਮ. ਏ. ਹਿੰਦੀ ਪਹਿਲੇ ਸਮੈਸਟਰ ਦੀ ਸੋਨੀਆ ਨੇ 74% ਅਤੇ ਨੀਲਮ ਨੇ 65% ਅੰਕ ਪ੍ਰਾਪਤ ਕਰ ਕੇ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ। ਇਸੇ ਹੀ ਵਿਭਾਗ ਦੇ ਤੀਜੇ ਸਮੈਸਟਰ ਦੀ ਵਿਦਿਆਰਥਣ ਕਵਿਤਾ ਨੇ 78% ਅਤੇ ਕਿਰਨਦੀਪ ਕੌਰ ਨੇ 72% ਅੰਕ ਪ੍ਰਾਪਤ ਕਰ ਕੇ ਮਾਤਾ-ਪਿਤਾ ਅਤੇ ਕਾਲਜ ਦਾ ਨਾਂ ਰੌਸ਼ਨ ਕੀਤਾ। ਇਸ ਦੇ ਸਬੰਧ ’ਚ ਕਾਲਜ ਦੇ ਪ੍ਰਧਾਨ ਐੱਮ. ਐੱਲ. ਏ. ਚੌਧਰੀ ਸੁਰਿੰਦਰ ਸਿੰਘ, ਸੈਕਟਰੀ ਸੋਹਨ ਲਾਲ, ਪ੍ਰਿੰਸੀਪਲ ਡਾ. ਪ੍ਰੈਟੀ ਸੋਢੀ ਤੇ ਸਮੂਹ ਸਟਾਫ਼ ਨੇ ਹੋਣਹਾਰ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਸਾਈਂ ਸੰਧਿਆ ਸਬੰਧੀ ਕਰਤਾਰਪੁਰ ’ਚ ਪਾਲਕੀ ਯਾਤਰਾ ਦਾ ਆਯੋਜਨ
NEXT STORY