ਜਲੰਧਰ (ਸਾਹਨੀ)–ਸਥਾਨਕ ਓਮ ਸਾਈਂ ਸੰਸਥਾ ਵਲੋਂ ਬੀਤੇ ਦਿਨ ਕੇਸਰਾਂ ਮੰਦਰ ਤੋਂ ਸਾਈਂ ਸੰਧਿਆ ਦੇ ਸਬੰਧ ਵਿਚ ਪਾਲਕੀ ਯਾਤਰਾ ਦਾ ਆਯੋਜਨ ਕੀਤਾ ਗਿਆ, ਜਿਸ ਦਾ ਨਾਰੀਅਲ ਤੋਡ਼ ਕੇ ਅਤੇ ਰੀਬਨ ਕੱਟ ਕੇ ਸਮਾਜ ਸੇਵਕ ਅਤੇ ਕਾਂਗਰਸੀ ਆਗੂ ਰਜਿੰਦਰ ਕਾਲੀਆ ਨੇ ਰਸਮੀ ਉਦਘਾਟਨ ਕੀਤਾ। ਇਸ ਮੌਕੇ ਪਾਲਕੀ ਯਾਤਰਾ ਦਾ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚ ਸ਼ਾਨਦਾਰ ਸੁਆਗਤ ਕੀਤਾ ਗਿਆ। ਸਥਾਨਕ ਰਾਧਾ ਕ੍ਰਿਸ਼ਨਾ ਮੰਦਰ ਲੌਹਾਰਾਂ ਵਿਖੇ ਹਲਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਨੇ ਸਾਈਂ ਜੀ ਦੀ ਸੁੰਦਰ ਪਾਲਕੀ ਮੂਹਰੇ ਨਤਮਸਤਕ ਹੋ ਕੇ ਅਤੇ ਫੁੱਲਾਂ ਦੀ ਵਰਖਾ ਕਰ ਕੇ ਸੁਆਗਤ ਕੀਤਾ। ਇਸ ਮੌਕੇ ਸ਼ਾਮਲ ਹੋਏ ਪਤਵੰਤਿਆਂ ਵਿਚ ਕੌਂਸਲਰ ਪ੍ਰਿੰਸ ਅਰੋਡ਼ਾ, ਵੇਦ ਪ੍ਰਕਾਸ਼ ਸਿਟੀ ਕਾਂਗਰਸ ਪ੍ਰਧਾਨ, ਹੀਰਾ ਲਾਲ ਖੋਸਲਾ, ਉਂਕਾਰ ਸਿੰਘ ਮਿੱਠੂ, ਰਾਜ ਕੁਮਾਰ ਅਰੋਡ਼ਾ, ਸੁਰਿੰਦਰ ਆਨੰਦ, ਨਾਥੀ ਸਨੋਤਰਾ, ਪਵਨ ਮਰਵਾਹਾ ਭਾਜਪਾ ਜ਼ਿਲਾ ਆਗੂ, ਬਾਲ ਕ੍ਰਿਸ਼ਨ ਭੋਲਾ, ਇੰਦਰ ਜੀਤ ਬਾਬਾ, ਤੇਜਪਾਲ ਤੇਜੀ, ਗੁਰਦੀਪ ਸਿੰਘ ਮਿੰਟੂ, ਸੰਜੀਵ ਭੱਲਾ, ਧੀਰਜ ਸਕਸੈਨਾ, ਨਰਿੰਦਰ ਆਨੰਦ, ਵਰਿੰਦਰ ਆਨੰਦ, ਰਾਜ ਕੁਮਾਰ ਸ਼ਰਮਾ, ਕ੍ਰਿਸ਼ਨ ਵਾਸਲ, ਅਤੇ ਸਥਾਨਕ ਧਾਰਮਕ ਸਮਾਜਕ ਸੋਸਾਇਟੀਆਂ ਨੇ ਹਿੱਸਾ ਲਿਆ। ਇਨ੍ਹਾਂ ਦਾ ਸੁਆਗਤ ਸੰਸਥਾ ਦੇ ਸਰਪ੍ਰਸਤ ਕੇਵਲ ਕ੍ਰਿਸ਼ਨ, ਸ਼ਿਵ ਕੁਮਾਰ ਸ਼ਰਮਾ ਵਿਕਾਸ ਵਰਮਾ, ਅਸ਼ਵਨੀ ਪ੍ਰਾਸ਼ਰ, ਅਸ਼ੋਕ ਮੱਟੂ, ਸੋਨੂੰ ਸਭਰਵਾਲ, ਰਾਕੇਸ਼ ਕੁਮਾਰ, ਰਿੰਕੂ, ਦਲਬੀਰ ਸਿੰਘ ਹਸਨਮੁੰਡਾ, ਸੂਰਜ ਦੇਵਗਮ, ਕਰਨ ਸ਼ਰਮਾ, ਰਾਜੇਸ਼ ਕੁਮਾਰ ਤੇ ਅਨਿਲ ਸ਼ਰਮਾ ਆਦਿ ਨੇ ਕੀਤਾ।
ਅਾਧੁਨਿਕ ਸਮੇਂ ’ਚ ਫੋਟੋਗ੍ਰਾਫੀ ਦੀ ਤਕਨੀਕ ਵੀ ਕਾਫੀ ਵਿਕਸਿਤ ਹੋਈ : ਸਿਮਰਪ੍ਰੀਤ ਸਿੰਘ ਸੰਧੂ
NEXT STORY