Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, JUN 07, 2026

    3:36:52 AM

  • domestic gas cylinder rates increased

    ਆਮ ਜਨਤਾ ਨੂੰ ਮਹਿੰਗਾਈ ਦਾ ਝਟਕਾ, ਘਰੇਲੂ ਗੈਸ...

  • 6 ias officers transferred  see list

    6 IAS ਅਧਿਕਾਰੀਆਂ ਦੇ ਤਬਾਦਲੇ, ਦੇਖੋ ਲਿਸਟ

  • hoshiarpur two youths drown while bathing in canal

    ਹੁਸ਼ਿਆਰਪੁਰ : ਨਹਿਰ 'ਚ ਨਹਾਉਂਦਿਆਂ ਡੁੱਬਣ ਕਾਰਨ 2...

  • good news indians

    ਭਾਰਤੀਆਂ ਲਈ Good News! ਮਿਲ ਗਿਆ ਕੁਦਰਤੀ ਗੈਸ ਦਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਚੁੱਲ੍ਹਿਆਂ ਦੇ ਪਿੱਛੇ ਬਣ ਗਏ 'ਬੰਕਰ

PUNJAB News Punjabi(ਪੰਜਾਬ)

ਚੁੱਲ੍ਹਿਆਂ ਦੇ ਪਿੱਛੇ ਬਣ ਗਏ 'ਬੰਕਰ

  • Updated: 11 Jan, 2019 06:37 PM
Jalandhar
jalandhar border crossing bunker
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਜੁਗਿੰਦਰ ਸੰਧੂ)—ਦਹਿਸ਼ਤ ਕਾਰਨ ਮਜਬੂਰ ਹੋਏ ਲੋਕਾਂ ਲਈ ਸਮੇਂ ਦੇ ਚੱਕਰ ਨੇ ਹਾਲਾਤ ਅਜਿਹੇ ਬਣਾ ਦਿੱਤੇ ਕਿ ਆਪਣੀ ਜਾਨ ਦੀ ਸਲਾਮਤੀ ਲਈ ਉਨ੍ਹਾਂ ਨੂੰ ਘਰਾਂ 'ਚ ਬੰਕਰ ਬਣਾਉਣੇ ਪੈ ਰਹੇ ਹਨ। ਜ਼ਿੰਦਗੀ ਰੂਪੀ 'ਮਾਸੂਮ-ਬੋਟ' ਨੂੰ ਖੂਨੀ ਪੰਜਿਆਂ 'ਚ ਜਕੜਣ ਲਈ ਸਰਹੱਦ ਪਾਰ ਤੋਂ 'ਖੌਫ਼ ਦੇ ਖੰਭ' ਦਹਾਕਿਆਂ ਤੋਂ ਫੜਕ ਰਹੇ ਹਨ ਅਤੇ ਇਸ ਖਤਰੇ ਤੋਂ ਬਚਾਅ ਲਈ ਬੜੇ ਯਤਨ ਵੀ ਨਾਲੋ-ਨਾਲ ਕੀਤੇ ਗਏ। 

ਹੁਣ ਜੰਮੂ-ਕਸ਼ਮੀਰ ਦੇ ਸਰਹੱਦੀ ਖੇਤਰਾਂ 'ਚ ਸਥਿਤ ਪਿੰਡਾਂ ਦੇ ਲੋਕਾਂ ਨੂੰ ਪਾਕਿਸਤਾਨੀ ਸੈਨਿਕਾਂ ਦੀ ਗੋਲੀਬਾਰੀ ਤੋਂ ਮਹਿਫੂਜ਼ ਰੱਖਣ ਲਈ ਘਰਾਂ ਵਿਚ ਬੰਕਰਾਂ ਦੀ ਉਸਾਰੀ ਨੂੰ ਅਮਲ ਵਿਚ ਲਿਆਂਦਾ ਜਾ ਰਿਹਾ ਹੈ। ਇਨ੍ਹਾਂ ਬੰਕਰਾਂ ਨੂੰ ਵੇਖਣ ਦਾ ਮੌਕਾ ਉਦੋਂ ਮਿਲਿਆ ਜਦੋਂ ਪੰਜਾਬ ਕੇਸਰੀ ਗਰੁੱਪ ਦੀ ਰਾਹਤ-ਮੁਹਿੰਮ ਅਧੀਨ 490ਵੇਂ ਟਰੱਕ ਦੀ ਸਮੱਗਰੀ ਵੰਡਣ ਲਈ ਰਾਹਤ-ਟੀਮ ਨੇ ਸਾਂਬਾ ਸੈਕਟਰ ਦੇ ਉਨ੍ਹਾਂ ਲੋਕਾਂ ਤਕ ਪਹੁੰਚ ਕੀਤੀ, ਜਿਨ੍ਹਾਂ ਦੇ ਘਰਾਂ ਦੀਆਂ ਕੰਧਾਂ ਅਕਸਰ ਗੋਲੀਬਾਰੀ ਨਾਲ ਕੰਬਦੀਆਂ ਰਹਿੰਦੀਆਂ ਹਨ। 

ਸਰਹੱਦ ਦੇ ਐਨ ਕੰਢੇ 'ਤੇ ਸਥਿਤ ਇਕ ਅਜਿਹੇ ਪਿੰਡ ਵਿਚ ਵੇਖਿਆ ਕਿ ਘਰਾਂ ਦੇ ਵਿਹੜਿਆਂ 'ਚ ਜਿੱਥੇ ਰੋਟੀ-ਟੁੱਕ ਬਣਾਉਣ ਲਈ ਚੁੱਲ੍ਹੇ ਬਣੇ ਹੋਏ ਸਨ, ਉਨ੍ਹਾਂ ਦੇ ਪਿਛਲੇ ਪਾਸੇ ਕੰਕਰੀਟ ਦੇ ਬੰਕਰ ਬਣਾਏ ਜਾ ਰਹੇ ਹਨ ਤਾਂ ਜੋ ਗੋਲੀਬਾਰੀ ਦੇ ਸਮੇਂ ਪਰਿਵਾਰ ਦੇ ਮੈਂਬਰ ਉਥੇ ਆਸਰਾ ਲੈ ਸਕਣ। 
ਇਨ੍ਹਾਂ ਬੰਕਰਾਂ ਦੀ ਉਸਾਰੀ ਦਾ ਸਾਰਾ ਖਰਚ ਸਰਕਾਰ ਵਲੋਂ ਦਿੱਤਾ ਜਾ ਰਿਹਾ ਹੈ। ਜਿਹੜੇ ਲੋਕਾਂ ਕੋਲ ਬੰਕਰ ਬਣਾਉਣ ਲਈ ਜਗ੍ਹਾ ਨਹੀਂ ਹੈ, ਉਨ੍ਹਾਂ ਲਈ ਅਜਿਹਾ ਪ੍ਰਬੰਧ ਸਕੂਲ ਜਾਂ ਹੋਰ ਕਿਸੇ ਸਾਂਝੀ ਥਾਂ 'ਤੇ ਕੀਤਾ ਜਾ ਰਿਹਾ ਹੈ। ਅਜਿਹੇ ਬੰਕਰਾਂ ਵਿਚ 50 ਤੋਂ ਵਧੇਰੇ ਲੋਕਾਂ ਦੇ ਬੈਠ ਸਕਣ ਲਈ ਜਗ੍ਹਾ ਹੁੰਦੀ ਹੈ। 
ਘਰਾਂ ਵਿਚ ਕੁਝ ਬੰਕਰ ਇਸ ਤਰੀਕੇ ਨਾਲ ਬਣਾਏ ਗਏ ਹਨ, ਜਿਨ੍ਹਾਂ ਨੂੰ ਇਕ ਛੋਟੀ ਜਿਹੀ ਸੁਰੰਗ ਰਸਤੇ ਰਿਹਾਇਸ਼ੀ ਕਮਰਿਆਂ ਨਾਲ ਜੋੜਿਆ ਗਿਆ ਹੈ। ਪਿੰਡ ਤੋਂ 500 ਮੀਟਰ ਦੀ ਦੂਰੀ 'ਤੇ ਹੀ ਸਰਹੱਦ ਸਥਿਤ ਹੈ। ਮੈਦਾਨੀ ਇਲਾਕਾ ਹੋਣ ਕਾਰਨ ਸਰਹੱਦ ਦੇ ਆਰ-ਪਾਰ ਸਾਫ ਦੇਖਿਆ ਜਾ ਸਕਦਾ ਹੈ। 

ਜਦੋਂ ਇਸ ਇਲਾਕੇ 'ਚ ਤਾਰ-ਵਾੜ ਨਹੀਂ ਸੀ ਅਤੇ ਸੁਰੱਖਿਆ ਦੇ ਪ੍ਰਬੰਧ ਵੀ ਬਹੁਤੇ ਸਖਤ ਨਹੀਂ ਸਨ ਤਾਂ ਲੋਕ ਅਕਸਰ ਆਰ-ਪਾਰ ਆ-ਜਾ ਸਕਦੇ ਸਨ। ਉਦੋਂ ਦੋਹਾਂ ਪਾਸਿਆਂ ਦੇ ਕੁਝ ਲੋਕ ਇਸ ਆਵਾਜਾਈ ਦਾ ਜਾਇਜ਼/ ਨਾਜਾਇਜ਼ ਫਾਇਦਾ ਵੀ ਉਠਾ ਲੈਂਦੇ ਸਨ ਅਤੇ ਕਈਆਂ ਨੇ ਤਾਂ ਆਪਣੇ ਹੱਥ ਵੀ ਰੰਗ ਲਏ।

ਪਿੰਡ 'ਚ ਸੁਰੱਖਿਆ ਚੌਕੀ
ਨੰਗਾ ਨਾਮੀ ਇਸ ਪਿੰਡ 'ਚ ਸੀਮਾ ਸੁਰੱਖਿਆ ਬਲ ਦੀ ਇਕ ਚੌਕੀ ਵੀ ਬਣੀ ਹੋਈ ਹੈ। ਸੁਰੱਖਿਆ ਕਰਮਚਾਰੀ ਆਪਣੀ ਜਾਨ 'ਤੇ ਖੇਡ ਕੇ ਸਰਹੱਦ ਦੀ ਰਾਖੀ ਕਰਦੇ ਹਨ ਅਤੇ ਆਪਣੇ ਨਾਗਰਿਕਾਂ ਦੀ ਸੁਰੱਖਿਆ ਦਾ ਫਰਜ਼ ਵੀ ਨਿਭਾਉਂਦੇ ਹਨ। ਰਾਹਤ-ਟੀਮ ਦੇ ਮੈਂਬਰਾਂ ਨੇ ਉਥੇ ਤਾਇਨਾਤ ਜਵਾਨਾਂ ਅਤੇ ਇਕ ਅਧਿਕਾਰੀ ਮਨੂ ਮੰਗੋਤਰਾ ਨਾਲ ਗੈਰ-ਰਸਮੀ ਮੁਲਾਕਾਤ ਵੀ ਕੀਤੀ ਅਤੇ ਮਹਿਸੂਸ ਕੀਤਾ ਕਿ ਉਹ ਸਾਰੇ ਕਿੰਨੀ ਦਲੇਰੀ ਅਤੇ ਮੁਸਤੈਦੀ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹਨ।
ਸੁਰੱਖਿਆ ਕਰਮਚਾਰੀ ਸਿਰਫ ਸਰਹੱਦ ਦੀ ਰਖਵਾਲੀ ਹੀ ਨਹੀਂ ਕਰਦੇ, ਸਗੋਂ ਉਹ ਪਿੰਡ ਦੇ ਲੋਕਾਂ ਦੇ ਦੁੱਖ-ਸੁੱਖ ਵਿਚ ਵੀ ਕੰਮ ਆਉਂਦੇ ਹਨ। ਪਿੰਡ ਵਾਸੀਆਂ ਨਾਲ ਉਨ੍ਹਾਂ ਦੇ ਸੁਖਾਵੇਂ ਅਤੇ ਨਿੱਘੇ ਸਬੰਧ ਦੇਖਣ ਵਿਚ ਆਏ। ਸੁਰੱਖਿਆ ਕਰਮਚਾਰੀਆਂ ਦੀ ਇਕ ਖਾਸ ਗੱਲ ਵੇਖਣ ਵਿਚ ਆਈ ਕਿ ਉਹ ਖ਼ੁਦ ਵੀ ਸਫਾਈ ਵੱਲ ਵਿਸ਼ੇਸ਼ ਤਵੱਜੋਂ ਦਿੰਦੇ ਹਨ ਅਤੇ ਪੇਂਡੂਆਂ ਨੂੰ ਵੀ ਇਸ ਪ੍ਰਤੀ ਉਤਸ਼ਾਹਿਤ ਕਰਦੇ ਹਨ। ਪਿੰਡਾਂ ਦੀ ਨੌਜਵਾਨ ਪੀੜ੍ਹੀ ਅਜਿਹੇ ਯਤਨਾਂ 'ਚ ਅੱਗੇ ਹੋ ਕੇ ਭੂਮਿਕਾ ਨਿਭਾਉਂਦੀ ਹੈ। 

ਨੌਜਵਾਨਾਂ 'ਚ ਉਡਾਰੀ ਮਾਰਨ ਦੀ ਇੱਛਾ
ਸਰਹੱਦੀ ਇਲਾਕੇ ਦੇ ਪਿੰਡਾਂ 'ਚ ਕੁਝ ਪਰਿਵਾਰ ਅਜਿਹੇ ਹਨ, ਜਿਨ੍ਹਾਂ ਦੀ ਮਾਲੀ ਹਾਲਤ ਮਜ਼ਬੂਤ ਹੈ। ਇਸ ਦੀ ਝਲਕ ਉਨ੍ਹਾਂ ਦੇ ਘਰਾਂ ਤੋਂ ਵੀ ਮਿਲਦੀ ਹੈ ਅਤੇ ਵਿਹੜਿਆਂ 'ਚ ਖਲੋਤੀਆਂ ਕਾਰਾਂ ਤੋਂ ਵੀ ਜ਼ਾਹਰ ਹੁੰਦੀ ਹੈ। ਅਜਿਹੇ ਘਰਾਂ ਦੇ ਬੱਚੇ ਸਕੂਲਾਂ ਦੀ ਪੜ੍ਹਾਈ ਕਰ ਕੇ ਹੀ ਮਨ ਵਿਚ ਵਿਦੇਸ਼ਾਂ ਨੂੰ ਉਡਾਰੀ ਮਾਰਨ ਦੀ ਇੱਛਾ ਪਾਲ ਲੈਂਦੇ ਹਨ। ਕਾਲਜਾਂ ਵਿਚ ਜਾ ਕੇ ਉਨ੍ਹਾਂ ਦੀ ਇਹ ਇੱਛਾ ਹੋਰ ਬੁਲੰਦ ਹੋ ਜਾਂਦੀ ਹੈ। 
ਸਰਹੱਦੀ ਪਿੰਡ ਦੇ ਇਕ ਨੌਜਵਾਨ ਨੇ ਮੈਨੂੰ ਦੱਸਿਆ ਕਿ ਉਸਦੇ ਬਹੁਤ ਸਾਰੇ ਸਾਥੀ ਵਿਦੇਸ਼ਾਂ 'ਚ ਚਲੇ ਗਏ ਹਨ ਅਤੇ ਉਹ ਖ਼ੁਦ ਵੀ ਪੜ੍ਹਾਈ ਲਈ ਬਾਹਰ ਜਾਣ ਦੀ ਤਿਆਰੀ ਕਰ ਰਿਹਾ ਹੈ। ਉਸ ਦਾ ਕਹਿਣਾ ਸੀ ਕਿ ਸਰਹੱਦੀ ਪਿੰਡਾਂ ਦੇ ਹਾਲਾਤ ਬਹੁਤ ਮਾੜੇ ਹਨ, ਜਿੱਥੇ ਅਕਸਰ ਗੋਲੀਬਾਰੀ ਹੁੰਦੀ ਰਹਿੰਦੀ ਹੈ। ਰੋਜ਼ਗਾਰ ਦੇ ਵੀ ਕੋਈ ਪ੍ਰਬੰਧ ਨਹੀਂ ਅਤੇ ਨੌਕਰੀਆਂ ਵੀ ਨਹੀਂ ਮਿਲਦੀਆਂ। ਇਸ ਸਥਿਤੀ ਕਾਰਨ ਹੀ ਨੌਜਵਾਨਾਂ 'ਚ ਵਿਦੇਸ਼ਾਂ ਪ੍ਰਤੀ ਰੁਝਾਨ ਵਧ ਰਿਹਾ ਹੈ। 

ਗੋਲਿਆਂ ਤੋਂ ਬਚਾਉਣਗੇ ਰੁੱਖ
ਸਰਹੱਦੀ ਪਿੰਡਾਂ ਵਿਚ ਪਾਕਿਸਤਾਨ ਵਲੋਂ ਆਉਂਦੀ ਗੋਲਾਬਾਰੀ ਤੋਂ ਬਚਾਅ ਲਈ ਜਿੱਥੇ ਬੰਕਰ ਬਣਾਏ ਜਾ ਰਹੇ ਹਨ, ਉਥੇ ਵੱਡੀ ਗਿਣਤੀ 'ਚ ਰੁੱਖ ਲਾਏ ਜਾਣ ਦੀ ਲੋੜ ਵੀ ਮਹਿਸੂਸ ਕੀਤੀ ਜਾ ਰਹੀ ਹੈ। ਇਕ ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਜੇਕਰ ਪਿੰਡਾਂ ਦੇ ਸਰਹੱਦ ਵਾਲੇ ਪਾਸੇ ਰੁੱਖਾਂ ਦੀ ਸੰਘਣੀ ਕਤਾਰ ਲਾ ਦਿੱਤੀ ਜਾਵੇ ਤਾਂ ਪਾਕਿਸਤਾਨੀ ਸੈਨਿਕਾਂ ਵਲੋਂ ਚਲਾਏ ਜਾਂਦੇ ਮੋਰਟਾਰ ਅਤੇ ਹੋਰ ਗੋਲਿਆਂ ਨਾਲ ਨੁਕਸਾਨ ਦੀ ਸੰਭਾਵਨਾ ਬਹੁਤ ਘਟ ਸਕਦੀ ਹੈ। 
ਗੋਲਾ ਜਦੋਂ ਕਿਸੇ ਛੋਟੀ ਤੋਂ ਛੋਟੀ ਚੀਜ਼ ਨਾਲ ਟਕਰਾਉਂਦਾ ਹੈ ਤਾਂ ਉਹ ਉਥੇ ਹੀ ਫਟ ਜਾਂਦਾ ਹੈ। ਇਸ ਲਈ ਪਿੰਡ ਦੇ ਬਾਹਰ ਜੇ ਰੁੱਖਾਂ ਦੀ ਵਾੜ ਖੜ੍ਹੀ ਹੋਵੇਗੀ ਤਾਂ ਉਸ ਪਿੰਡ ਵੱਲ ਦਾਗਿਆ ਗਿਆ ਗੋਲਾ ਰੁੱਖ ਨਾਲ ਟਕਰਾਉਣ ਪਿੱਛੋਂ ਰਸਤੇ ਵਿਚ ਹੀ ਫਟ ਜਾਵੇਗਾ। ਉਨ੍ਹਾਂ ਕਿਹਾ ਕਿ ਸਾਰੇ ਸਰਹੱਦੀ ਪਿੰਡਾਂ ਦੀ ਸੁਰੱਖਿਆ ਲਈ ਵੱਡੀ ਗਿਣਤੀ 'ਚ ਰੁੱਖ ਲਾਏ ਜਾਣੇ ਬਹੁਤ ਜ਼ਰੂਰੀ ਹਨ। ਇਸ ਮਕਸਦ ਲਈ ਸੁਰੱਖਿਆ ਕਰਮਚਾਰੀ ਵੀ ਸਹਿਯੋਗ ਦੇਣ ਲਈ ਤਿਆਰ ਹਨ। 
ਲੋੜ ਇਸ ਗੱਲ ਦੀ ਹੈ ਕਿ ਰੁੱਖਾਂ ਦੀ ਵਾੜ ਲਾਉਣ ਦੇ ਮਾਮਲੇ 'ਚ ਸਰਕਾਰ ਨੂੰ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਹਨ ਅਤੇ ਇਸ ਕੰਮ ਲਈ ਸਬੰਧਤ ਪਿੰਡਾਂ ਦੇ ਲੋਕਾਂ ਨੂੰ ਵੀ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ। ਸਮਾਜ-ਸੇਵੀ ਸੰਸਥਾਵਾਂ ਅਤੇ ਗੈਰ-ਸਰਕਾਰੀ ਸੰਗਠਨ ਵੀ ਇਸ ਮਾਮਲੇ 'ਚ ਅਹਿਮ ਯੋਗਦਾਨ ਪਾ ਸਕਦੇ ਹਨ। ਇਸ ਨਾਲ ਨਾਗਰਿਕਾਂ ਦੀ ਸੁਰੱਖਿਆ ਹੋ ਸਕੇਗੀ ਅਤੇ ਵਾਤਾਵਰਣ ਨੂੰ ਸਵੱਛ ਰੱਖਣ ਵਿਚ ਵੀ ਮਦਦ ਮਿਲ ਸਕੇਗੀ। ਇਸ ਦੇ ਮਹੱਤਵ ਨੂੰ ਧਿਆਨ 'ਚ ਰੱਖਦਿਆਂ ਇਹ ਕੰਮ ਤੁਰੰਤ ਕੀਤਾ ਜਾਣਾ ਚਾਹੀਦਾ ਹੈ। 

sandhujs00@gmail.com

9417402327

  • Jalandhar
  • Border crossing
  • Bunker
  • ਜਲੰਧਰ
  • ਸਰਹੱਦ ਪਾਰ
  • ਬੰਕਰ

ਬਟਾਲਾ : ਖਤਰੇ ਸਾਏ ਹੇਠ ਦੇਸ਼ ਦਾ ਭਵਿੱਖ (ਤਸਵੀਰਾਂ)

NEXT STORY

Stories You May Like

  • son did horrible thing to mother
    ਵਿਆਹ ਪਿੱਛੇ ਢਿੱਡੋਂ ਜੰਮਿਆ ਪੁੱਤ ਹੀ ਬਣ ਗਿਆ ਜੱਲਾਦ ! ਅੱਗ ਲਾ ਕੇ ਸਾੜ'ਤੀ ਆਪਣੀ ਮਾਂ
  • after 50 lakhs  the brother became a beast
    50 ਲੱਖ ਪਿੱਛੇ ਭਰਾ ਹੀ ਬਣ ਗਿਆ ਹੈਵਾਨ ! 9 ਸਾਲਾਂ ਬਾਅਦ ਖੁੱਲ੍ਹੇ ਭੇਤ ਨੇ ਹਰ ਕਿਸੇ ਨੂੰ ਕਰ'ਤਾ ਹੈਰਾਨ
  • mamata reaches hospital to meet abhishek banerjee
    ਅਭਿਸ਼ੇਕ ਬੈਨਰਜੀ ਨੂੰ ਮਿਲਣ ਹਸਪਤਾਲ ਪੁੱਜੀ ਮਮਤਾ, ਕਿਹਾ-"ਸ਼ਾਸਕ ਹਤਿਆਰੇ ਬਣ ਗਏ ਹਨ...''
  • abhishek banerjee attack mamata kharge akhilesh
    ਸ਼ਾਸਕ ਹੁਣ ਕਾਤਲ ਬਣ ਗਏ...', ਭਤੀਜੇ 'ਤੇ ਹਮਲੇ ਤੋਂ ਬਾਅਦ ਭੜਕੀ ਮਮਤਾ ਬੈਨਰਜੀ
  • friend  s wife  only son
    ਪਾਤੜਾਂ : ਦੋਸਤ ਦੀ ਪਤਨੀ ਨਾਲ ਬਣ ਗਏ ਨਜਾਇਜ਼ ਸੰਬੰਧ, ਇਕਲੌਤੇ ਪੁੱਤ ਦੀ ਗਈ ਜਾਨ
  • ipl 2026  kumar sangakkara  s statement after defeat to gt
    IPL 2026: 'ਅਸੀਂ 10-15 ਦੌੜਾਂ ਪਿੱਛੇ ਰਹਿ ਗਏ', GT ਤੋਂ ਹਾਰ ਮਗਰੋਂ ਕੁਮਾਰ ਸੰਗਾਕਾਰਾ ਦਾ ਬਿਆਨ
  • iran usa
    ਈਰਾਨ ’ਤੇ ਅਮਰੀਕੀ ਦਬਾਅ ਦੇ ਪਿੱਛੇ ਲੁਕਿਆ ਤੇਲ ਦਾ ਭੇਤ
  • why do children like cartoons so much
    ਬੱਚਿਆਂ ਨੂੰ Cartoon ਇੰਨੇ ਜ਼ਿਆਦਾ ਕਿਉਂ ਪਸੰਦ ਆਉਂਦੇ ਹਨ? ਜਾਣੋ ਇਸ ਦੇ ਪਿੱਛੇ ਦਾ ਦਿਲਚਸਪ ਵਿਗਿਆਨ
  • major weather warning in 7 districts of punjab
    ਪੰਜਾਬ ਦੇ 7 ਜ਼ਿਲ੍ਹਿਆਂ 'ਚ ਮੌਸਮ ਦੀ ਵੱਡੀ ਚਿਤਾਵਨੀ, ਯੈਲੋ ਅਲਰਟ ਹੋ ਗਿਆ ਜਾਰੀ
  • jalandhar e rikshaw driver attack
    ਜਲੰਧਰ 'ਚ ਈ-ਰਿਕਸ਼ਾ ਚਾਲਕ 'ਤੇ ਹਮਲਾ! ਪੁਲਸ ਜਾਂਚ 'ਚ ਸਾਹਮਣੇ ਆਈ ਪੂਰੀ ਕਹਾਣੀ...
  • raja warring reached jalandhar
    ਜਲੰਧਰ ਪਹੁੰਚੇ ਰਾਜਾ ਵੜਿੰਗ ਨੇ ਮਹਿਲਾ ਕੌਂਸਲਰ ਦੇ ਜ਼ਖ਼ਮੀ ਪਤੀ ਦਾ ਜਾਣਿਆ ਹਾਲ,...
  • clashes between two parties at bhargo camp police station
    ਜੰਗ ਦਾ ਮੈਦਾਨ ਬਣਿਆ ਜਲੰਧਰ ਦਾ ਇਹ ਥਾਣਾ! ਰਾਜੀਨਾਮੇ ਲਈ ਪਹੁੰਚੀ ਔਰਤ ਨੂੰ ਪੁਲਸ...
  • first wife s newborn son sold for 5 lakhs
    ਜਲੰਧਰ ਤੋਂ ਹੈਰਾਨ ਕਰਦਾ ਮਾਮਲਾ! 5 ਲੱਖ 'ਚ ਵੇਚਿਆ ਪਹਿਲੀ ਪਤਨੀ ਦਾ ਨਵਜੰਮਿਆ ਜਵਾਕ
  • new twist in the case of the death of a married woman in jalandhar
    'ਲਵ ਮੈਰਿਜ' ਦਾ ਖ਼ੌਫ਼ਨਾਕ ਅੰਜਾਮ! ਜਲੰਧਰ 'ਚ ਹੋਈ ਵਿਆਹੁਤਾ ਦੀ ਮੌਤ ਦੇ ਮਾਮਲੇ 'ਚ...
  • boy attacked with sharp weapons
    ਆਦਮਪੁਰ ਦੇ ਕਾਲਰੀਆ ਮੁਹੱਲੇ ’ਚ ਨੌਜਵਾਨ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਗੰਭੀਰ...
  • activa driver crushed by car  dies during treatment
    ਤੇਜ਼ ਰਫ਼ਤਾਰ ਦਾ ਕਹਿਰ! ਕਾਰ ਨੇ ਐਕਟਿਵਾ ਚਾਲਕ ਨੂੰ ਕੁਚਲਿਆ, ਇਲਾਜ ਦੌਰਾਨ ਤੋੜਿਆ...
Trending
Ek Nazar
long power cut

ਐਤਵਾਰ ਦੀ ਛੁੱਟੀ ਦਾ ਮਜ਼ਾ ਖ਼ਰਾਬ ਕਰੇਗਾ Power Cut! ਇਨ੍ਹਾਂ ਇਲਾਕਿਆਂ 'ਚ ਪੂਰਾ...

do not let others eyes fall on these 3 things

ਰੇਤ ਵਾਂਗ ਹੱਥੋਂ ਨਿਕਲ ਜਾਵੇਗੀ ਸਾਰੀ ਦੌਲਤ, ਘਰ ਦੀਆਂ ਇਨ੍ਹਾਂ 3 ਚੀਜ਼ਾਂ 'ਤੇ ਨਾ...

whatsapp may introduce view once text messages

ਇਕ ਵਾਰ ਪੜ੍ਹਦੇ ਹੀ ਗਾਇਬ ਹੋ ਜਾਵੇਗਾ ਮੈਸੇਜ! WhatsApp ਲਿਆ ਰਿਹਾ ਨਵਾਂ...

heavy rain and thunderstorm warning in 17 states

17 ਸੂਬਿਆਂ 'ਚ ਭਾਰੀ ਮੀਂਹ-ਹਨੇਰੀ ਦੀ ਚਿਤਾਵਨੀ! ਮੌਸਮ ਵਿਭਾਗ ਨੇ ਜਾਰੀ ਕਰ'ਤਾ...

imran khan and his wife

ਪਾਕਿਸਤਾਨ ਸਰਕਾਰ ਨੇ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਦੇ ਅਧਿਕਾਰਾਂ ਦਾ ਕੀਤਾ ਘਾਣ

israeli forces in west bank

ਇਜ਼ਰਾਈਲੀ ਫੌਜ ਦੀ ਗੋਲੀਬਾਰੀ 'ਚ ਫਲਸਤੀਨੀ ਜਵਾਕ ਦੀ ਮੌਤ

ind vs afg kl rahul scored hundred vs afghanista

ਸੈਂਕੜਾ ਠੋਕਦੇ ਹੀ KL ਰਾਹੁਲ ਦਾ ਟੁੱਟਾ ਦਿਲ, 12 ਮਹੀਨਿਆਂ 'ਚ ਤੀਜੀ ਵਾਰ ਕਰ'ਤੀ...

trump iake big step

ਚੀਨ ਦੀ ਚੇਤਾਵਨੀ ਦੇ ਬਾਵਜੂਦ ਟਰੰਪ ਚੁੱਕਣ ਜਾ ਰਹੇ ਵੱਡਾ ਕਦਮ

vastu tips staircase storage savings tips

ਘਰ 'ਚ ਨਹੀਂ ਰੁਕੇਗਾ ਪੈਸਾ! ਪੌੜੀਆਂ ਦੇ ਹੇਠਾਂ ਭੁੱਲ ਕੇ ਵੀ ਨਾ ਰੱਖੋ ਇਹ ਚੀਜ਼ਾਂ

cjp protest jantar mantra hit spray man

ਜੰਤਰ-ਮੰਤਰ 'ਤੇ ਹਾਈ-ਵੋਲਟੇਜ ਡਰਾਮਾ, CJP ਪ੍ਰਦਰਸ਼ਨ 'ਚ 'ਹਿੱਟ' ਸਪਰੇਅ ਲੈ ਕੇ...

the girl who sang in jagratas for 500 rupees became a bollywood queen

500 ਰੁਪਏ ਲਈ ਜਗਰਾਤਿਆਂ 'ਚ ਗਾਉਣ ਵਾਲੀ ਕੁੜੀ ਬਣੀ ਬਾਲੀਵੁੱਡ ਕੁਈਨ ! ਮਿਊਜ਼ਿਕ...

gujarat car truck collision 5 people

ਗੁਜਰਾਤ 'ਚ ਕਾਰ-ਟਰੱਕ ਦੀ ਭਿਆਨਕ ਟੱਕਰ, 5 ਲੋਕਾਂ ਦੀ ਮੌਤ, ਵਾਹਨਾਂ ਦੇ ਉੱਡੇ...

trump promises to farmers

ਅਸੀਂ 1000 ਫੀਸਦੀ ਤੁਹਾਡੇ ਨਾਲ! ਟਰੰਪ ਨੇ ਕਿਸਾਨ ਭਾਈਚਾਰੇ ਨਾਲ ਕੀਤੇ ਵੱਡੇ ਵਾਅਦੇ

salman khan s ex girlfriend came to support the film black buck

ਫਿਲਮ 'ਕਾਲਾ ਹਿਰਨ' ਦੇ ਹੱਕ 'ਚ ਨਿਤਰੀ ਸਲਮਾਨ ਖਾਨ ਦੀ Ex Girlfriend ! ਦੇ'ਤਾ...

mallikarjun kharge  rajya sabha elections  candidate  nomination papers

ਰਾਜ ਸਭਾ ਜਾਣਗੇ ਕਾਂਗਰਸ ਪ੍ਰਧਾਨ ! ਚੋਣਾਂ ਲਈ ਭਰੀ ਨਾਮੀਨੇਸ਼ਨ

famous actor passes away

ਮਸ਼ਹੂਰ ਅਦਾਕਾਰ ਦੇ ਛੱਡੀ ਦੁਨੀਆ, ਹਾਲੀਵੁੱਡ ਇੰਡਸਟਰੀ 'ਚ ਪਸਰਿਆ ਮਾਤਮ

major action by rbi

RBI ਦਾ ਵੱਡਾ ਐਕਸ਼ਨ! ਇਸ ਬੈਂਕ 'ਤੇ ਠੋਕਿਆ ਲੱਖਾਂ ਦਾ ਜੁਰਮਾਨਾ

important news for class 10th and 12th students

10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ ਅਹਿਮ ਖਬਰ! ਮਿਲੇਗਾ ਗੋਲਡਨ ਚਾਂਸ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • 9 people have died so far in a horrific accident in punjab
      ਪੰਜਾਬ 'ਚ ਵਿਛੀਆਂ ਲਾਸ਼ਾਂ, ਸੋਚਿਆ ਨਹੀਂ ਸੀ ਇੰਝ ਆਵੇਗੀ ਮੌਤ, ਹਾਦਸੇ 'ਚ ਮਰਨ...
    • first wife s newborn son sold for 5 lakhs
      ਜਲੰਧਰ ਤੋਂ ਹੈਰਾਨ ਕਰਦਾ ਮਾਮਲਾ! 5 ਲੱਖ 'ਚ ਵੇਚਿਆ ਪਹਿਲੀ ਪਤਨੀ ਦਾ ਨਵਜੰਮਿਆ ਜਵਾਕ
    • new twist in the case of the death of a married woman in jalandhar
      'ਲਵ ਮੈਰਿਜ' ਦਾ ਖ਼ੌਫ਼ਨਾਕ ਅੰਜਾਮ! ਜਲੰਧਰ 'ਚ ਹੋਈ ਵਿਆਹੁਤਾ ਦੀ ਮੌਤ ਦੇ ਮਾਮਲੇ...
    • girl dies of electrocution while filling water
      ਕਹਿਰ ਓ ਰੱਬਾ! ਪਾਣੀ ਭਰਦੇ ਸਮੇਂ ਕੁੜੀ ਨਾਲ ਵਾਪਰੀ ਅਣਹੋਣੀ, ਤੜਫ਼-ਤੜਫ਼ ਕੇ ਨਿਕਲੀ...
    • heartbreaking incident in punjab lover kills girlfriend s daughter
      ਪੰਜਾਬ 'ਚ ਰੂਹ ਕੰਬਾਊ ਵਾਰਦਾਤ! ਪ੍ਰੇਮੀ ਨੇ ਕਤਲ ਕੀਤੀ ਪ੍ਰੇਮਿਕਾ ਦੀ ਧੀ, ਅਟੈਚੀ...
    • government issues rules regarding the packaging of edible oil
      ਤੇਲ ਕੰਪਨੀਆਂ ਦੀ ਚਲਾਕੀ 'ਤੇ ਸਰਕਾਰ ਦੀ ਸਖ਼ਤੀ, ਪੈਕੇਜਿੰਗ ਨੂੰ ਲੈ ਕੇ ਜਾਰੀ ਕੀਤੇ...
    • punjab vaishno devi train
      BIG BREAKING: ਪੰਜਾਬ 'ਚ ਰੇਲ ਹਾਦਸਾ! ਮਾਤਾ ਵੈਸ਼ਨੋ ਦੇਵੀ ਜਾ ਰਹੀ ਟ੍ਰੇਨ ਦਾ...
    • guru nagari amritsar city closed amritsar police
      ਗੁਰੂ ਨਗਰੀ ਅੰਮ੍ਰਿਤਸਰ ਬੰਦ, ਚੱਪੇ-ਚੱਪੇ 'ਤੇ ਪੁਲਸ ਤਾਇਨਾਤ
    • summer holidays  good news  punjab
      ਪੰਜਾਬੀਆਂ ਲਈ ਖ਼ੁਸ਼ਖ਼ਬਰੀ, ਗਰਮੀਆਂ ਦੀਆਂ ਛੁੱਟੀਆਂ ਵਿਚਾਲੇ ਲਿਆ ਗਿਆ ਵੱਡਾ ਫ਼ੈਸਲਾ
    • missing nri murdered in amritsar
      ਆਸਟ੍ਰੇਲੀਆ ਤੋਂ ਪੰਜਾਬ ਆਏ NRI ਦਾ ਕਤਲ, ਭਰਾ ਨੇ ਹੀ ਦਿੱਤਾ ਵਾਰਦਾਤ ਨੂੰ ਅੰਜਾਮ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +