ਜਲੰਧਰ (ਮਹੇਸ਼)— ਡੇਢ ਸਾਲ ਦੇ ਇਕ ਮਾਸੂਮ ਬੱਚੇ ਨੂੰ ਜਲੰਧਰ ਬੱਸ ਸਟੈਂਡ 'ਤੇ ਛੱਡ ਕੇ ਉਸ ਦੀ ਮਾਂ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ। ਲੁਧਿਆਣਾ ਵਾਲੇ ਕਾਊਂਟਰ ਤੋਂ ਮਿਲੇ ਇਸ ਬੱਚੇ ਨੂੰ ਸਕਿਓਰਿਟੀ ਗਾਰਡ ਨੇ ਬੱਸ ਅੱਡਾ ਪੁਲਸ ਚੌਕੀ ਪਹੁੰਚਾਇਆ, ਜਿੱਥੇ ਚੌਕੀ ਮੁਖੀ ਮਦਨ ਸਿੰਘ ਉਸ ਨੂੰ ਗਾਂਧੀ ਵਨਿਤਾ ਆਸ਼ਰਮ ਲੈ ਗਿਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਇਸ ਦੌਰਾਨ ਪਤਾ ਲੱਗਾ ਕਿ ਬੱਚਾ ਆਬਾਦਗੜ੍ਹ ਪਠਾਨਕੋਟ ਦਾ ਰਹਿਣ ਵਾਲਾ ਹੈ। ਉਸ ਦੇ ਦਾਦਾ ਨੇ ਫੋਨ 'ਤੇ ਪੁਲਸ ਨੂੰ ਦੱਸਿਆ ਕਿ ਉਸ ਦੀ ਨੂੰਹ ਆਪਣੇ ਬੱਚੇ ਨੂੰ ਲੈ ਕੇ ਦੋ ਦਿਨ ਪਹਿਲਾਂ ਘਰੋਂ ਭੱਜੀ ਹੋਈ ਹੈ।
ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਸ਼ੱਕ ਹੈ ਕਿ ਉਹ ਆਪਣੇ ਬੱਚੇ ਨੂੰ ਬੱਸ ਸਟੈਂਡ 'ਤੇ ਛੱਡ ਕੇ ਜ਼ਿਲਾ ਫਿਰੋਜ਼ਪੁਰ ਦੇ ਪਿੰਡ ਮੱਲਾਂਵਾਲੀ ਵਾਸੀ ਇਕ ਟਰੱਕ ਡਰਾਈਵਰ ਨਾਲ ਭੱਜ ਗਈ ਹੈ। ਬੱਚੇ ਦਾ ਪਿਤਾ ਵਿਦੇਸ਼ 'ਚ ਹੈ। ਚੌਕੀ ਮੁਖੀ ਮਦਨ ਸਿੰਘ ਨੇ ਕਿਹਾ ਕਿ ਪੂਰੀ ਜਾਂਚ ਦੇ ਬਾਅਦ ਬੱਚੇ ਨੂੰ ਉਸ ਦੀ ਦਾਦੀ ਦੇ ਹਵਾਲੇ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਮਾਸੂਮ ਬੱਚੇ ਨੂੰ ਬੱਸ ਸਟੈਂਡ 'ਤੇ ਲਾਵਾਰਿਸ ਛੱਡ ਕੇ ਜਾਣ ਵਾਲੀ ਮਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਬੱਸ ਸਟੈਂਡ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲਣ 'ਤੇ ਬੱਚੇ ਦੀ ਮਾਂ ਉਸ ਵਿਚ ਕੈਦ ਹੋ ਗਈ ਹੈ।
ਜਾਣੋ ਕੌਣ ਹਨ ਜਲੰਧਰ ਤੋਂ 'ਆਪ' ਦੇ ਉਮੀਦਵਾਰ ਜਸਟਿਸ ਜ਼ੋਰਾ ਸਿੰਘ
NEXT STORY