ਜਲੰਧਰ (ਖੁਰਾਣਾ)-ਪਿਛਲੇ 5 ਸਾਲ ਪੰਜਾਬ ਦੇ ਨਾਲ-ਨਾਲ ਜਲੰਧਰ ਨਿਗਮ ’ਤੇ ਵੀ ਕਾਂਗਰਸ ਦੀ ਸਰਕਾਰ ਰਹੀ ਅਤੇ ਇਸ ਦੌਰਾਨ ਕਾਂਗਰਸੀ ਆਗੂਆਂ ਦੇ ਦਬਾਅ ਨਾਲ ਸ਼ਹਿਰ ਵਿਚ ਨਾਜਾਇਜ਼ ਢੰਗ ਨਾਲ ਸੈਂਕੜੇ ਨਾਜਾਇਜ਼ ਬਿਲਡਿੰਗਾਂ ਬਣ ਗਈਆਂ ਅਤੇ ਸੈਂਕੜੇ ਹੀ ਨਾਜਾਇਜ਼ ਕਾਲੋਨੀਆਂ ਕੱਟੀਆਂ ਗਈਆਂ। ਪਿਛਲੇ 5 ਸਾਲਾਂ ਵਿਚ ਜਲੰਧਰ ਨਿਗਮ ਨੇ ਨਾਜਾਇਜ਼ ਬਿਲਡਿੰਗਾਂ ਅਤੇ ਨਾਜਾਇਜ਼ ਕਾਲੋਨੀਆਂ ’ਤੇ ਬਹੁਤ ਘੱਟ ਐਕਸ਼ਨ ਲਏ ਅਤੇ ਜਿਨ੍ਹਾਂ ਕਾਲੋਨੀਆਂ ’ਤੇ ਖਾਨਾਪੂਰਤੀ ਲਈ ਡਿੱਚ ਚਲਾਈ ਵੀ ਗਈ, ਉਹ ਸਾਰੀਆਂ ਕਾਲੋਨੀਆਂ ਹੁਣ ਪੂਰੀ ਤਰ੍ਹਾਂ ਵਿਕਸਿਤ ਹੋ ਚੁੱਕੀਆਂ ਹਨ। ਨਿਗਮ ਨੇ ਪਿਛਲੇ ਸਾਲਾਂ ਦੌਰਾਨ ਜਿਹੜੀਆਂ ਨਾਜਾਇਜ਼ ਬਿਲਡਿੰਗਾਂ ਨੂੰ ਸੀਲ ਕੀਤਾ, ਉਨ੍ਹਾਂ ਦੀਆਂ ਸੀਲਾਂ ਵੀ ਹੁਣ ਖੋਲ੍ਹੀਆਂ ਜਾ ਚੁੱਕੀਆਂ ਹਨ।
ਕੁਝ ਹਫ਼ਤੇ ਪਹਿਲਾਂ ਜਲੰਧਰ ਤੋਂ ਜਿੱਤੇ ‘ਆਪ’ ਦੇ ਦੋਵੇਂ ਵਿਧਾਇਕ ਰਮਨ ਅਰੋੜਾ ਅਤੇ ਸ਼ੀਤਲ ਅੰਗੁਰਾਲ ਨੇ ਜਲੰਧਰ ਨਿਗਮ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਸਪੱਸ਼ਟ ਨਿਰਦੇਸ਼ ਦਿੱਤੇ ਸਨ ਕਿ ਨਾਜਾਇਜ਼ ਕਾਲੋਨੀਆਂ ਅਤੇ ਨਾਜਾਇਜ਼ ਬਿਲਡਿੰਗਾਂ ਵਿਰੁੱਧ ਬਿਨਾਂ ਭੇਦਭਾਵ ਕਾਰਵਾਈ ਕੀਤੀ ਜਾਵੇ। ‘ਆਪ’ ਵਿਧਾਇਕਾਂ ਦੇ ਕਹਿਣ ’ਤੇ ਨਿਗਮ ਨੇ ਥੋੜ੍ਹੀ ਬਹੁਤ ਕਾਰਵਾਈ ਕੀਤੀ ਤਾਂ ਹੈ ਪਰ ਨਿਗਮ ਨੇ 60 ਤੋਂ ਵੱਧ ਨਾਜਾਇਜ਼ ਬਿਲਡਿੰਗਾਂ ਅਤੇ ਕਾਲੋਨੀਆਂ ਦੀ ਜਿਹੜੀ ਸੂਚੀ ਬਣਾਈ ਹੋਈ ਹੈ, ਉਸ ’ਤੇ ਨਿਗਮ ਅਧਿਕਾਰੀਆਂ ਨੇ ਅਜੇ ਤਕ ਕੋਈ ਐਕਸ਼ਨ ਨਹੀਂ ਲਿਆ।
ਇਹ ਵੀ ਪੜ੍ਹੋ: ਨਿਊਜ਼ੀਲੈਂਡ 'ਚ ਆਦਮਪੁਰ ਦੇ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ
ਨਿਗਮ ਅਧਿਕਾਰੀਆਂ ਦਾ ਸਾਫ ਕਹਿਣਾ ਹੈ ਕਿ ਪੰਜਾਬ ਦੇ ਨਵੇਂ ਲੋਕਲ ਬਾਡੀਜ਼ ਮੰਤਰੀ ਦੇ ਆਉਣ ਤੋਂ ਬਾਅਦ ਹੀ ਸ਼ਹਿਰ ਵਿਚ ਬਣੀਆਂ ਨਾਜਾਇਜ਼ ਬਿਲਡਿੰਗਾਂ ਅਤੇ ਨਾਜਾਇਜ਼ ਕਾਲੋਨੀਆਂ ’ਤੇ ਐਕਸ਼ਨ ਲਿਆ ਜਾਵੇਗਾ। ਇਸ ਤੋਂ ਸਾਫ਼ ਹੈ ਕਿ ਦੋਵਾਂ ‘ਆਪ’ ਵਿਧਾਇਕਾਂ ਦੇ ਕਹਿਣ ’ਤੇ ਨਿਗਮ ਅਧਿਕਾਰੀ ਨਾਜਾਇਜ਼ ਬਿਲਡਿੰਗਾਂ ਅਤੇ ਕਾਲੋਨੀਆਂ ’ਤੇ ਕੋਈ ਐਕਸ਼ਨ ਨਹੀਂ ਲੈ ਰਹੇ।
100 ਤੋਂ ਵੱਧ ਨਾਜਾਇਜ਼ ਦੁਕਾਨਾਂ ਦੀ ਖੋਲ੍ਹੀ ਜਾ ਚੁੱਕੀ ਹੈ ਸੀਲ
ਨਗਰ ਨਿਗਮ ਨੇ ਪਿਛਲੇ ਕਈ ਸਾਲਾਂ ਦੌਰਾਨ ਨਾਜਾਇਜ਼ ਬਿਲਡਿੰਗਾਂ ਉਪਰ ਡਿੱਚ ਚਲਾਉਣ ਦੀ ਬਜਾਏ ਉਨ੍ਹਾਂ ਨੂੰ ਬਣਨ ਦਿੱਤਾ ਅਤੇ ਬਾਅਦ ਵਿਚ ਉਨ੍ਹਾਂ ’ਤੇ ਸੀਲ ਲਾ ਦਿੱਤੀ। ਕਾਂਗਰਸੀ ਆਗੂਆਂ ਦੇ ਦਬਾਅ ਤੋਂ ਬਾਅਦ ਨਿਗਮ ਨੇ ਐਫ਼ੀਡੇਵਿਟ ਲੈ ਕੇ ਹੀ ਲਗਭਗ 100 ਬਿਲਡਿੰਗਾਂ ਦੀਆਂ ਸੀਲਾਂ ਖੋਲ੍ਹ ਦਿੱਤੀਆਂ, ਜਿਸ ਵਿਚ ਇਹ ਲਿਖਵਾਇਆ ਗਿਆ ਕਿ ਜਾਂ ਤਾਂ ਉਨ੍ਹਾਂ ਬਿਲਡਿੰਗਾਂ ਨੂੰ ਨਿਯਮਾਂ ਅਨੁਸਾਰ ਕਰ ਲਿਆ ਜਾਵੇਗਾ ਜਾਂ ਵਨ ਟਾਈਮ ਸੈਟਲਮੈਂਟ ਪਾਲਿਸੀ ਤਹਿਤ ਇਨ੍ਹਾਂ ਨੂੰ ਰੈਗੂਲਰ ਕਰ ਵਾ ਲਿਆ ਜਾਵੇਗਾ। ਹੁਣ ਸਵਾਲ ਇਹ ਉੱਠਦਾ ਹੁੰਦਾ ਹੈ ਕਿ ਨਾ ਤਾਂ ਕਿਸੇ ਬਿਲਡਿੰਗ ਨੂੰ ਅਜੇ ਤਕ ਰੈਗੂਲਰ ਕਰਵਾਇਆ ਗਿਆ ਹੈ ਅਤੇ ਨਾ ਹੀ ਅਜੇ ਤੱਕ ਵਨ ਟਾਈਮ ਸੈਟਲਮੈਂਟ ਪਾਲਿਸੀ ਹੀ ਆਈ ਹੈ, ਫਿਰ ਵੀ ਨਿਗਮ ਐਕਸ਼ਨ ਕਿਉਂ ਨਹੀਂ ਲੈ ਰਿਹਾ। ਸੀਲਿੰਗ ਕਰਨ ਅਤੇ ਬਾਅਦ ’ਚ ਸੀਲ ਖੋਲ੍ਹ ਦੇਣ ਦੇ ਮਾਮਲੇ ’ਚ ਨਿਗਮ ਦੇ ਮੌਜੂਦਾ ਅਧਿਕਾਰੀਆਂ ’ਤੇ ਵੱਡਾ ਸਵਾਲੀਆ ਨਿਸ਼ਾਨ ਖੜ੍ਹਾ ਹੋ ਰਿਹਾ ਹੈ।
ਇਹ ਵੀ ਪੜ੍ਹੋ: ਮਾਹਿਲਪੁਰ 'ਚ ਦਰਦਨਾਕ ਹਾਦਸਾ, ਟੋਭੇ ’ਚ ਨਹਾਉਣ ਗਏ ਦੋ ਸਕੇ ਭਰਾਵਾਂ ਦੀ ਡੁੱਬ ਕੇ ਮੌਤ, ਘਰ 'ਚ ਮਚਿਆ ਚੀਕ-ਚਿਹਾੜਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
SYL ਮੁੱਦੇ 'ਤੇ ਸੁਖਪਾਲ ਖਹਿਰਾ ਦਾ ਟਵੀਟ, ਮੁੱਖ ਮੰਤਰੀ ਭਗਵੰਤ ਮਾਨ ਨੂੰ ਕੀਤੀ ਅਪੀਲ
NEXT STORY