ਜਲੰਧਰ (ਜ. ਬ.)– ਲਾਕਡਾਊਨ ਲੱਗਣ ਤੋਂ ਬਾਅਦ ਪੁਲਸ ਦੇ ਡਰ ਨਾਲ ਜਿੱਥੇ ਸੜਕਾਂ ਅਤੇ ਬਾਜ਼ਾਰ ਸੁੰਨਸਾਨ ਹੋ ਜਾਂਦੇ ਹਨ, ਉਥੇ ਹੀ ਮਕਸੂਦਾਂ ਮੰਡੀ ਦੇ ਬਾਹਰ ਦੀ ਵਾਇਰਲ ਹੋ ਰਹੀ ਵੀਡੀਓ ਪੁਲਸ ਦੇ ਇਸ ਖ਼ੌਫ਼ ਦਾ ਮਜ਼ਾਕ ਬਣਾ ਰਹੀ ਹੈ। ਇਹ ਵੀਡੀਓ ਦੁਪਹਿਰ 4 ਵਜੇ ਦੀ ਦੱਸੀ ਜਾ ਰਹੀ ਹੈ, ਜਿਸ ਵਿਚ ਰੇਹੜੀ ’ਤੇ ਮੌਜੂਦ ਲਗਭਗ 4 ਲੋਕ ਖੜ੍ਹੇ ਦਿਸ ਰਹੇ ਹਨ। ਹਾਲਾਂਕਿ ਰੇਹੜੀ ’ਤੇ ਖਾਣ ਦਾ ਸਾਮਾਨ ਤਾਂ ਨਹੀਂ ਵਿਕ ਰਿਹਾ ਪਰ ਉਸ ਰੇਹੜੀ ’ਤੇ ਇਨ੍ਹਾਂ ਲੋਕਾਂ ਵਿਚ ਖੜ੍ਹਾ ਇਕ ਪੁਲਸ ਵਾਲਾ ਆਪਣੇ ਸਾਥੀਆਂ ਨਾਲ ਨਮਕੀਨ ਦੇ ਨਾਲ ਸ਼ਰਾਬ ਦਾ ਲੁਤਫ ਉਠਾਉਂਦਾ ਦਿਸ ਰਿਹਾ ਹੈ।
ਇਹ ਵੀ ਪੜ੍ਹੋ: ਪੰਜਾਬ ਕੈਬਨਿਟ ’ਚ ਫੇਰਬਦਲ ਦੀਆਂ ਚਰਚਾਵਾਂ ਦਰਮਿਆਨ ਮੌਜੂਦਾ ਮੰਤਰੀਆਂ ’ਚ ਮਚੀ ਤੜਥੱਲੀ
ਵਾਇਰਲ ਹੋ ਰਹੀ ਵੀਡੀਓ ਦੇ ਨਾਲ ਇਹ ਵੀ ਲਿਖਿਆ ਗਿਆ ਹੈ ਕਿ ਦੁਪਹਿਰ 4 ਵਜੇ ਜਿੱਥੇ ਸਾਰੀਆਂ ਦੁਕਾਨਾਂ ਅਤੇ ਬਾਜ਼ਾਰ ਬੰਦ ਹੋ ਚੁੱਕੇ ਹਨ ਪਰ ਇਹ ਲੋਕ ਮੇਨ ਸੜਕ ਦੇ ਕਿਨਾਰੇ ਖੜ੍ਹੇ ਹੋ ਕੇ ਪੈੱਗ ਲਗਾ ਰਹੇ ਹਨ। ਵੀਡੀਓ ਵਿਚ ਵਿਖਾਈ ਦੇ ਰਹੇ 4 ਲੋਕਾਂ ਵਿਚ ਇਕ ਪੁਲਸ ਵਾਲਾ ਹੈ, ਜਿਸ ਨੇ ਸਿਰਫ਼ ਕਮੀਜ਼ ਹੀ ਬਦਲੀ ਹੋਈ ਹੈ ਪਰ ਬਾਕੀ ਦੀ ਡਰੈੱਸ ਪੁਲਸ ਦੀ ਹੀ ਦਿਖਾਈ ਦੇ ਰਹੀ ਹੈ। ਪੁਲਸ ਵਾਲੇ ਦੇ ਨਾਲ ਹੋਣ ਕਾਰਨ ਉਸ ਦੇ ਸਾਥੀ ਵੀ ਬਿਨਾਂ ਕਿਸੇ ਖ਼ੌਫ਼ ਦੇ ਰੇਹੜੀ ’ਤੇ ਸ਼ਰਾਬ ਪੀ ਰਹੇ ਹਨ। ਵਾਇਰਲ ਕੀਤੀ ਗਈ ਵੀਡੀਓ ਵਿਚ ਇਹ ਵੀ ਕਿਹਾ ਗਿਆ ਹੈ ਕਿ ਇਨ੍ਹਾਂ ਲੋਕਾਂ ਨੂੰ ਇਸ ਲਈ ਕੋਈ ਖ਼ੌਫ਼ ਨਹੀਂ ਕਿਉਂਕਿ ਖ਼ੁਦ ਪੁਲਸ ਵਾਲਾ ਉਨ੍ਹਾਂ ਨਾਲ ਖੜ੍ਹਾ ਹੋ ਕੇ ਪੈੱਗ ਲਗਾ ਰਿਹਾ ਹੈ। ਸਵਾਲ ਉੱਠ ਰਿਹਾ ਹੈ ਕਿ ਕੀ ਆਮ ਲੋਕਾਂ ਲਈ ਹੀ ਸਖ਼ਤੀ ਕੀਤੀ ਗਈ ਹੈ? ਹੈਰਾਨੀ ਦੀ ਗੱਲ ਹੈ ਕਿ ਦੁਪਹਿਰ 3 ਵਜੇ ਦੇ ਬਾਅਦ ਬਾਜ਼ਾਰਾਂ, ਚੌਕਾਂ, ਸੜਕਾਂ ਆਦਿ ’ਤੇ ਦੁਕਾਨਾਂ ਬੰਦ ਕਰਵਾਉਣ ਲਈ ਪੁਲਸ ਵਾਲਿਆਂ ਦੀਆਂ ਗੱਡੀਆਂ ਹੂਟਰ ਵਜਾਉਂਦੀਆਂ ਘੁੰਮਦੀਆਂ ਹਨ ਪਰ ਇਸ ਤਰ੍ਹਾਂ ਸ਼ਰੇਆਮ ਸ਼ਰਾਬ ਪੀ ਕੇ ਖੁਦ ਪੁਲਸ ਵਾਲੇ ਆਮ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹਨ?
ਇਹ ਵੀ ਪੜ੍ਹੋ: ਬਾਰਡਰ ’ਤੇ ਸਖ਼ਤੀ : ਜਲੰਧਰ-ਦਿੱਲੀ ਲਈ ਬੱਸਾਂ ਦੀ ਸਰਵਿਸ ’ਤੇ ਲੱਗੀ ਰੋਕ, ਜਾਣੋ ਕਿਉਂ
ਸਮੱਗਲਰ ਹੋਏ ਸਰਗਰਮ, ਘਰ-ਘਰ ਕਰ ਰਹੇ ਸ਼ਰਾਬ ਦੀ ਡਿਲਿਵਰੀ
ਸ਼ਰਾਬ ਦਾ ਨਾਜਾਇਜ਼ ਧੰਦਾ ਕਰਨ ਵਾਲੇ ਸਮੱਗਲਰ ਇਸ ਸਮੇਂ ਕਾਫ਼ੀ ਸਰਗਰਮ ਹੋ ਚੁੱਕੇ ਹਨ। ਉਹ ਆਪਣੇ ਕਰਿੰਦਿਆਂ ਰਾਹੀਂ ਘਰ-ਘਰ ਸ਼ਰਾਬ ਦੀ ਡਿਲਿਵਰੀ ਕਰ ਰਹੇ ਹਨ, ਹਾਲਾਂਕਿ ਉਨ੍ਹਾਂ ਦੇ ਰੇਟ ਠੇਕਿਆਂ ਤੋਂ ਕਾਫ਼ੀ ਘੱਟ ਹਨ, ਜਿਸ ਕਾਰਨ ਨਾਜਾਇਜ਼ ਢੰਗ ਨਾਲ ਸ਼ਰਾਬ ਵੇਚਣ ਦਾ ਕੰਮ ਕਾਫ਼ੀ ਤੇਜ਼ੀ ਨਾਲ ਚੱਲ ਰਿਹਾ ਹੈ। ਜੋ ਨੌਜਵਾਨ ਪਹਿਲਾਂ ਦੁਕਾਨਾਂ ਵਿਚ ਜਾਂ ਛੋਟਾ-ਮੋਟਾ ਕੰਮ ਕਰਦੇ ਸਨ, ਉਹ ਵੀ ਇਸ ਧੰਦੇ ਵਿਚ ਉਤਰ ਚੁੱਕੇ ਹਨ ਅਤੇ ਆਪਣੇ-ਆਪਣੇ ਸਰਕਲ ਵਿਚ ਸ਼ਰਾਬ ਵੇਚ ਰਹੇ ਹਨ।
ਇਹ ਵੀ ਪੜ੍ਹੋ: ਜਲੰਧਰ ’ਚੋਂ ਸਾਹਮਣੇ ਆਇਆ ਹੈਰਾਨ ਕਰਦਾ ਮਾਮਲਾ, ਪਤੀ ’ਤੇ ਸਮਲਿੰਗੀ ਹੋਣ ਦੇ ਦੋਸ਼ ਲਗਾ ਥਾਣੇ ਪੁੱਜੀ ਪਤਨੀ
ਸੈਂਟਰੋ ਵਾਲਾ ਸਮੱਗਲਰ ਬਣ ਸਕਦੈ ਪੁਲਸ ਲਈ ਸਿਰਦਰਦੀ
ਨਾਰਥ ਇਲਾਕੇ ਦਾ ਸ਼ਰਾਬ ਸਮੱਗਲਰ ਹੁਣ ਪੁਲਸ ਲਈ ਸਿਰਦਰਦੀ ਬਣ ਸਕਦਾ ਹੈ। ਸੈਂਟਰੋ ਵਿਚ ਸਮੱਗਲਿੰਗ ਕਰਨ ਵਾਲਾ ਇਹ ਸਮੱਗਲਰ ਪਹਿਲਾਂ ਤੋਂ ਹੀ 10 ਨੰਬਰੀ ਹੈ ਪਰ ਉਹ ਦੋਬਾਰਾ ਕੁੱਟਮਾਰ ਕਰਨ ਦੇ ਮਾਮਲਿਆਂ ’ਚ ਸ਼ਾਮਲ ਹੋ ਚੁੱਕਾ ਹੈ। ਇਸ ਕਾਰਨ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਵੀ ਵਧ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਜਿਸ ਫਲੈਟ ਵਿਚ ਇਹ ਸਮੱਗਲਰ ਆਪਣੇ ਸਾਥੀਆਂ ਨਾਲ ਐਸ਼ ਕਰਦਾ ਹੈ, ਉਥੋਂ ਦੇ ਲੋਕ ਉਸ ਤੋਂ ਕਾਫ਼ੀ ਪ੍ਰੇਸ਼ਾਨ ਹਨ ਕਿਉਂਕਿ ਰਾਤ 12 ਵਜੇ ਤੱਕ ਉਹ ਆਪਣੇ ਦੋਸਤਾਂ ਨਾਲ ਉੱਚੀ ਆਵਾਜ਼ ਵਿਚ ਗਾਣੇ ਲਗਾ ਲੈਂਦਾ ਹੈ ਅਤੇ ਜਦੋਂ ਉਸ ਨੂੰ ਕੋਈ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸਨੂੰ ਗੋਲੀ ਮਾਰ ਦੇਣ ਦੀ ਧਮਕੀ ਦਿੰਦਾ ਹੈ।
ਇਹ ਵੀ ਪੜ੍ਹੋ: ਜਲੰਧਰ: ਲਾਕਡਾਊਨ ਦੌਰਾਨ ਬੱਸਾਂ 'ਚ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਲਈ ਪੰਜਾਬ ਰੋਡਵੇਜ਼ ਨੇ ਦਿੱਤੀ ਵੱਡੀ ਸਹੂਲਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਅੰਮ੍ਰਿਤਸਰ ’ਚ ਰੂਹ ਕੰਬਾਊ ਵਾਰਦਾਤ : ਪਾਰਲਰ ਗਈ ਕੁੜੀ ਦਾ ‘ਕਤਲ’, ਲਾਸ਼ ’ਤੇ ਪਿਸਤੌਲ ਰੱਖ ਫ਼ਰਾਰ ਹੋਇਆ ਕਾਤਲ
NEXT STORY