ਜਲੰਧਰ (ਸੁਧੀਰ)— ਜਲੰਧਰ ’ਚ ਪੁਲਸ ਨੇ ਇਕ ਦੁਕਾਨ ’ਚ ਚੱਲ ਰਹੇ ਜੂਏਂ ’ਤੇ ਛਾਪਾ ਮਾਰ ਕੇ ਰੰਗੇ ਹੱਥੀਂ 14 ਜੁਆਰੀਆਂ ਨੂੰ ਗਿ੍ਰਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ þ। ਇਹ ਛਾਪਾ ਜਲੰਧਰ ਦੇ ਚੌਹਾਰ ਬਾਗ ਇਲਾਕੇ ’ਚ ਇਕ ਫੋਟੋ ਫ੍ਰੇਮ ਦੀ ਦੁਕਾਨ ’ਤੇ ਮਾਰਿਆ ਗਿਆ ਹੈ।
ਇਹ ਵੀ ਪੜ੍ਹੋ: ਹੁਸ਼ਿਆਰਪੁਰ ’ਚ ਵਾਪਰੇ ਭਿਆਨਕ ਹਾਦਸੇ ਨੇ ਉਜਾੜੇ ਦੋ ਪਰਿਵਾਰ, ਜਵਾਨ ਪੁੱਤਾਂ ਦੀ ਹੋਈ ਮੌਤ
ਜਾਣਕਾਰੀ ਮੁਤਾਬਕ ਚੌਹਾਰ ਬਾਗ ’ਚ ਜਗਦੰਬੇ ਮਾਰਕੀਟ ’ਚ ਇਕ ਦੁਕਾਨ ’ਤੇ ਜੁਆ ਖੇਡੇ ਜਾਣ ਦੀ ਸੂਚਨਾ ਮਿਲੀ ਸੀ। ਪੁਲਸ ਨੇ ਮੌਕੇ ’ਤੇ ਰੇਡ ਕੀਤੀ ਤਾਂ ਉਥੇ ਜੂਆ ਚੱਲ ਰਿਹਾ ਸੀ। ਇਸ ਦੌਰਾਨ ਪੁਲਸ ਵੱਲੋਂ 14 ਲੋਕਾਂ ਨੂੰ ਗਿ੍ਰ੍ਰਫ਼ਤਾਰ ਕੀਤਾ ਗਿਆ ਜਦਕਿ ਇਕ ਵਿਅਕਤੀ ਭੱਜਣ ’ਚ ਸਫ਼ਲ ਰਿਹਾ ਹੈ। ਪੁਲਸ ਡਿਵੀਜ਼ਨ ਨੰਬਰ 3 ਵੱਲੋਂ ਕੀਤੀ ਗਈ ਰੇਡ ’ਚ ਭਾਰੀ ਮਾਤਰਾ ’ਚ ਨਕਦੀ ਵੀ ਬਰਾਮਦ ਹੋਈ þ ਪਰ ਪੁਲਸ ਵੱਲੋਂ ਇਸ ਸਬੰਧੀ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਇਹ ਵੀ ਪੜ੍ਹੋ:ਜਲੰਧਰ ’ਚ ਪ੍ਰਾਪਰਟੀ ਵਿਵਾਦ ਦਾ ਖ਼ੌਫ਼ਨਾਕ ਅੰਤ, ਭਰਾ ’ਤੇ ਗੋਲੀ ਚਲਾਉਣ ਵਾਲੇ ਅੰਮਿ੍ਰਤਪਾਲ ਨੇ ਕੀਤੀ ਖ਼ੁਦਕੁਸ਼ੀ
ਨੋਟ: ਜਲੰਧਰ ਪੁਲਸ ਦੀ ਇਸ ਕਾਰਵਾਈ ਨੂੰ ਤੁਸੀਂ ਕਿਵੇਂ ਵੇਖਦੇ ਹੋ, ਕੁਮੈਂਟ ਕਰਕੇ ਦਿਓ ਜਵਾਬ
ਵਿਆਹ ਕਰਵਾ ਕੇ ਕੈਨੇਡਾ ਗਏ ਮੁੰਡੇ ਦੇ ਟੁੱਟੇ ਸੁਫ਼ਨੇ, ਉਹ ਹੋਇਆ ਜਿਸ ਦੀ ਉਮੀਦ ਨਹੀਂ ਸੀ
NEXT STORY