ਜਲੰਧਰ(ਵੈੱਬ ਡੈਸਕ)— ਜਲੰਧਰ ਵਿਚ ਪਿਛਲੇ 2 ਸਾਲ ਅੰਕੜਿਆਂ ਮੁਤਾਬਕ ਗਲਤ ਪਾਰਕਿੰਗ ਕਰਨ 'ਤੇ ਲੋਕਾਂ ਨੂੰ 2.5 ਕਰੋੜ ਤੋਂ ਜ਼ਿਆਦਾ ਦਾ ਜ਼ੁਰਮਾਨਾ ਭਰਨਾ ਪਿਆ ਹੈ। ਅੰਕੜਿਆਂ ਮੁਤਾਬਕ ਇਨ੍ਹਾਂ 2 ਸਾਲਾਂ ਵਿਚ ਟਰੈਫਿਕ ਪੁਲਸ ਨੇ 30 ਹਜ਼ਾਰ ਤੋਂ ਜ਼ਿਆਦਾ ਗੱਡੀਆਂ ਟੋ ਕੀਤੀਆਂ। ਗੱਡੀ ਮਾਲਕਾਂ ਨੂੰ ਗਲਤ ਪਾਰਕਿੰਗ ਦੇ ਜ਼ੁਰਮਾਨੇ ਤੋਂ ਜ਼ਿਆਦਾ ਟੋ-ਅਵੇ ਚਾਰਜਸ ਭਰਨੇ ਗਏ। ਦੂਜੇ ਸਾਲ ਤਾਂ ਜੀ.ਐੈੱਸ.ਟੀ. ਵੀ ਲੋਕਾਂ ਨੂੰ ਆਪਣੀ ਜੇਬ ਵਿਚੋਂ ਦੇਣਾ ਪਿਆ। ਟੋ-ਅਵੇ ਵੈਨ ਦਾ 2 ਸਾਲ ਦਾ ਕੰਟਰੈਕਟ ਪੂਰਾ ਹੋਣ ਤੋਂ ਬਾਅਦ ਪੁਲਸ ਨੇ ਇਹ ਰਿਪੋਰਟ ਤਿਆਰ ਕੀਤੀ ਹੈ। ਖਾਸ ਗੱਲ ਇਹ ਹੈ ਕਿ ਗਲਤ ਪਾਰਕਿੰਗ ਦੇ ਚਲਦੇ ਜ਼ਿਆਦਾਤਰ ਕਾਰਾਂ ਹੀ ਚੁੱਕੀਆਂ ਗਈਆਂ ਹਨ। ਬਾਈਕ ਜਾਂ ਸਕੂਟਰੀ ਦੀ ਗਲਤ ਪਾਰਕਿੰਗ 'ਤੇ ਉਨ੍ਹਾਂ ਨੂੰ ਚੁੱਕਣ ਦੀ ਬਜਾਏ ਟਰੈਫਿਕ ਪੁਲਸ ਨੇ ਚਾਲਾਨ ਕੱਟਣ ਨੂੰ ਤਰਜੀਹ ਦਿੱਤੀ ਹੈ। ਜ਼ਿਆਦਾਤਰ ਕਾਰਾਂ ਭੀੜ ਵਾਲੇ ਬਾਜ਼ਾਰਾਂ ਅਤੇ ਮੇਨ ਸੜਕਾਂ ਨੂੰ ਚੁੱਕੀਆਂ ਗਈਆਂ ਹਨ।
ਪਾਰਕਿੰਗ ਵਿਚ ਖੜ੍ਹੀਆਂ ਕਰੋ ਗੱਡੀਆਂ :
ਗਲਤ ਪਾਰਕਿੰਗ ਦੀ ਵਜ੍ਹਾ ਨਾਲ ਟਰੈਫਿਕ ਜਾਮ ਲੱਗਦਾ ਹੈ। ਆਸ-ਪਾਸ ਦੇ ਲੋਕਾਂ ਅਤੇ ਦੁਕਾਨਦਾਰਾਂ ਨੂੰ ਵੀ ਪਰੇਸ਼ਾਨੀ ਹੁੰਦੀ ਹੈ। ਜੇਕਰ ਲੋਕ ਸਹੀ ਢੰਗ ਨਾਲ ਤੈਅ ਜਗ੍ਹਾ 'ਤੇ ਗੱਡੀਆਂ ਪਾਰਕ ਕਰਨ ਤਾਂ ਉਨ੍ਹਾਂ ਦੀਆਂ ਗੱਡੀਆਂ ਨੂੰ ਟੋ ਕਰਨ ਦੀ ਜ਼ਰੂਰ ਹੀ ਨਹੀਂ ਪਏਗੀ। ਟਰੈਫਿਕ ਸਿਸਟਮ ਸਹੀ ਰੱਖਣ ਲਈ ਟੋਇੰਗ ਜ਼ਾਰੀ ਰਹੇਗੀ।
ਚਾਰ ਟੋ ਵੈਨ ਨਾਲ ਟਰੈਫਿਕ ਕਰਮਚਾਰੀ ਵੀ :
ਗੱਡੀਆਂ ਟੋ ਕਰਨ ਲਈ ਇਸ ਸਮੇਂ ਟਰੈਫਿਕ ਪੁਲਸ ਨੇ 4 ਟੋ-ਅਵੇ ਵੈਨ ਹਾਇਰ ਕੀਤੀਆਂ ਹੋਈਆਂ ਹਨ। ਇਕ-ਇਕ ਟਰੈਫਿਕ ਕਰਮਚਾਰੀ ਦੀ ਵੀ ਡਿਊਟੀ ਲੱਗੀ ਹੈ, ਜੋ ਮੌਕੇ 'ਤੇ ਸਬੂਤ ਲਈ ਰੌਂਗ ਪਾਰਕਿੰਗ ਦੀ ਫੋਟੋ ਅਤੇ ਵੀਡੀਓ ਵੀ ਬਣਾਉਂਦੇ ਹਨ ਤਾਂ ਕਿ ਗੱਡੀ ਦਾ ਮਾਲਕ ਬਾਅਦ ਵਿਚ ਕਿਸੇ ਤਰ੍ਹਾਂ ਦੀ ਬਹਿਸ ਨਾ ਕਰ ਸਕੇ।
ਇਕ ਕਾਰ ਦੇ ਭਰਨੇ ਪੈਂਦੇ ਹਨ 959 ਰੁਪਏ :
ਟਰੈਫਿਕ ਪੁਲਸ ਮੁਤਾਬਕ ਗਲਤ ਪਾਰਕਿੰਗ ਵਿਚ ਗੱਡੀ ਖੜੀ ਹੋਣ 'ਤੇ ਜੇਕਰ ਗੱਡੀ ਟੋ ਕਰ ਲਈ ਜਾਂਦੀ ਹੈ ਤਾਂ ਉਸ ਦੇ ਬਦਲੇ ਵਿਚ ਕੁੱਲ 949 ਰੁਪਏ ਵਸੂਲੇ ਜਾਂਦੇ ਹਨ। ਇਸ ਵਿਚ 300 ਰੁਪਏ ਰੌਂਗ ਪਾਰਕਿੰਗ ਦਾ ਜ਼ੁਰਮਾਨਾ ਹੈ, ਜਦਕਿ ਬਾਕੀ ਟੋ-ਅਵੇ ਚਾਰਜਸ ਅਤੇ ਜੀ.ਐੈੱਸ.ਟੀ. ਹੈ। ਜੀ.ਐੈੱਸ.ਟੀ. ਲਾਗੂ ਹੋਣ ਤੋਂ ਪਹਿਲਾਂ ਇਹ ਚਾਰਜਸ 550 ਰੁਪਏ ਲਏ ਜਾਂਦੇ ਸਨ।
ਟੋਚਨ ਪਾ ਕੇ ਏ. ਟੀ. ਐੱਮ. ਤੋਡ਼ਣ ਦੀ ਕੋਸ਼ਿਸ਼
NEXT STORY