ਮੁੱਲਾਂਪੁਰ ਦਾਖਾ (ਕਾਲੀਆ) – ਜੰਮੂ-ਕਸ਼ਮੀਰ ਦੀ ਪੁਲਿਸ ਨੇ ਥਾਣਾ ਦਾਖਾ ਦੀ ਪੁਲਸ ਦੇ ਸਹਿਯੋਗ ਨਾਲ ਇਕ ਵਾਰ ਫਿਰ ਸਥਾਨਕ ਕਸਬੇ ’ਚ ਪੈਂਦੇ ਦਸ਼ਮੇਸ ਨਗਰ ਦੇ ਰਹਿਣ ਵਾਲੇ ਮਨਜੀਤ ਸਿੰਘ ਪੁੱਤਰ ਸਤਿਨਾਮ ਸਿੰਘ ਦੇ ਘਰ ਦਸਤਕ ਦਿੱਤੀ ਹੈ, ਜਿੱਥੇ ਪੁਲਸ ਨੂੰ ਇਕ ਨਸ਼ੀਲਾ ਪਾਊਡਰ ਦਾ ਪੈਕਟ ਮਿਲਿਆ ਹੈ। ਪੁਲਸ ਆਪਣੇ ਨਾਲ ਕਥਿਤ ਆਰੋਪੀ ਮਨਜੀਤ ਸਿੰਘ ਨੂੰ ਨਾਲ ਲੈ ਕੇ ਆਈ ਸੀ ਜਿਸ ਦੀ ਨਿਸ਼ਾਨਦੇਹੀ ਤੇ ਉਕਤ ਸਮਾਨ ਬਰਾਮਦ ਹੋਇਆ ਹੈ। ਪੁਲਸ ਨੇ ਆਪਣੇ ਕਬਜ਼ੇ ਵਿਚ ਮਨਜੀਤ ਸਿੰਘ ਦੇ ਘਰ ਖੜ੍ਹੀ ਇਕ ਐਕਟਿਵਾ ਤੇ ਮੋਟਰਸਾਈਕਲ ਵੀ ਆਪਣੇ ਨਾਲ ਲੈ ਗਈ ਹੈ।
ਇਹ ਖ਼ਬਰ ਵੀ ਪੜ੍ਹੋ - World Cup 2023: ਨੀਦਰਲੈਂਡ ਦਾ ਇਕ ਹੋਰ ਉਲਟਫੇਰ, ਬੰਗਲਾਦੇਸ਼ ਨੂੰ ਸੈਮੀਫ਼ਾਈਨਲ ਦੀ ਦੌੜ ਤੋਂ ਕੀਤਾ ਬਾਹਰ
ਡੀ.ਐੱਸ.ਪੀ ਵਿਕਾਰ ਭੱਟ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਥਿਤ ਦੋਸ਼ੀ ਮਨਜੀਤ ਸਿੰਘ ਪੁੱਤਰ ਸਤਿਨਾਮ ਸਿੰਘ ਨੇ ਮਾਣਯੋਗ ਅਦਾਲਤ ਵਿੱਚ ਮੰਨਿਆ ਸੀ ਕਿ ਜਿਸ ਦਿਨ ਪੁਲਿਸ ਨੇ ਉਨ੍ਹਾਂ ਦੇ ਘਰ ਰੇਡ ਕੀਤੀ ਸੀ, ਤਦ ਉਸਨੇ ਇੱਕ ਨਸ਼ੀਲੇ ਪਾਊਡਰ ਵਾਲਾ ਪੈਕੇਟ (ਬਰਾਊਨ ਸੂਗਰ) ਘਰ ਦੀ ਰਸੋਈ ਵਿੱਚ ਲੱਗੀ ਚਿਮਨੀ ਕੋਲ ਸੁੱਟ ਦਿੱਤਾ ਸੀ। ਜੇਕਰ ਘਰ ਦੀ ਤਲਾਸੀ ਲਈ ਜਾਵੇ ਤਾਂ ਬਰਾਮਦ ਹੋ ਸਕਦਾ ਹੈ। ਪੁਲਸ ਨੇ ਮਾਣਯੋਗ ਅਦਾਲਤ ਦੇ ਹੁਕਮਾਂ ਅਨੁਸਾਰ ਦੋਸ਼ੀ ਨੂੰ ਨਾਲ ਲੈ ਕੇ ਅਤੇ ਸਬੰਧਤ ਥਾਣਾ ਦਾਖਾ ਦੀ ਪੁਲਿਸ ਨਾਲ ਰਾਬਤਾ ਕਾਇਮ ਕਰਨ ਉਪਰੰਤ ਇਲਾਕਾ ਮੈਜਿਸਟ੍ਰੇਟ ਪ੍ਰਵੀਨ ਕੁਮਾਰ ਨਾਇਬ ਤਹਿਸੀਲਦਾਰ ਕੇਂਦਰੀ ਲੁਧਿਆਣਾ ਦੀ ਹਾਜ਼ਰੀ ਵਿਚ ਜਦ ਘਰ ਦੀ ਤਲਾਸ਼ੀ ਲਈ।
ਇਹ ਖ਼ਬਰ ਵੀ ਪੜ੍ਹੋ - ਕੈਨੇਡਾ ਜਾਣ ਦੇ ਚਾਹਵਾਨ ਵਿਦਿਆਰਥੀ ਜ਼ਰਾ ਪੜ੍ਹ ਲੈਣ ਇਹ ਖ਼ਬਰ, ਸਰਕਾਰ ਵੱਲੋਂ ਨਵੇਂ ਨਿਯਮਾਂ ਦਾ ਐਲਾਨ
ਉਨ੍ਹਾਂ ਅੱਗੇ ਦੱਸਿਆ ਕਿ ਦੋਸ਼ੀ ਦੀ ਨਿਸ਼ਾਨਦੇਹੀ 'ਤੇ ਇਕ ਬੰਦ ਪੈੱਕਟ ਨਸ਼ੀਲਾ ਪਾਊਡਰ ਬਰਾਮਦ ਹੋਇਆ ਹੈ ਜੋ ਪੁਲਿਸ ਨੇ ਆਪਣੇ ਕਬਜੇ ਵਿੱਚ ਲੈ ਲਿਆ ਹੈ। ਇਸ ਤੋਂ ਇਲਾਵਾ ਘਰ ਵਿੱਚ ਖੜ੍ਹੇ ਦੋ ਵਾਹਨ ਇੱਕ ਮੋਟਰਸਾਈਕਲ ਤੇ ਐਕਟਿਵਾ ਵੀ ਬਰਾਮਦ ਕੀਤੀ ਹੈ। ਇਸ ਮੌਕੇ ਐੱਸ.ਐੱਚ.ਓ ਮੁਹੰਮਦ ਅਫਜਲ ਵਾਣੀ, ਥਾਣਾ ਦਾਖਾ ਦੇ ਏ.ਐੱਸ.ਆਈ ਹਰਪ੍ਰੀਤ ਸਿੰਘ ਸਮੇਤ ਹੋਰ ਵੀ ਹਾਜਰ ਸਨ। ਇੱਥੇ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਜੰਮੂ ਕਸ਼ਮੀਰ ਪੁਲਸ ਨੇ ਇੰਟੈਲੀਜੈਂਸੀ ਕਾਉਂਟਰ ਪੁਲਸ ਨਾਲ ਮਿਲ ਕੇ ਮਨਜੀਤ ਸਿੰਘ ਦੇ ਘਰ ਰੇਡ ਕੀਤੀ ਸੀ ਤਾਂ ਕਰੀਬ 5 ਕਰੋੜ ਰੁਪਏ, ਵਾਹਨਾਂ ਦੀਆਂ ਜਾਅਲੀ ਨੰਬਰ ਪਲੇਟਾਂ, ਸਿਮ ਮੋਬਾਇਲ ਆਦਿ ਬਰਾਮਦ ਕੀਤੇ ਗਏ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਾਂ ਦੀ ਕੁੱਟਮਾਰ ਕਰਨ ਵਾਲੇ ਵਕੀਲ ਪੁੱਤ, ਨੂੰਹ ਤੇ ਪੋਤੇ ਖ਼ਿਲਾਫ਼ ਪੰਜਾਬ ਸਰਕਾਰ ਨੇ ਦਿੱਤੇ ਸਖਤ ਕਾਰਵਾਈ ਦੇ ਹੁਕਮ
NEXT STORY