ਜਲੰਧਰ (ਜੁਗਿੰਦਰ ਸੰਧੂ)— ਪਾਕਿਸਤਾਨ ਦੀ ਸ਼ਹਿ ਹੇਠ ਚਲਾਏ ਜਾ ਰਹੇ ਅੱਤਵਾਦ ਦਾ ਸੰਤਾਪ ਸਹਿਣ ਕਰ ਰਹੇ ਜੰਮੂ-ਕਸ਼ਮੀਰ ਦੇ ਬੇਦੋਸ਼ੇ ਨਾਗਰਿਕਾਂ ਲਈ ਹਾਲਾਤ ਉਦੋਂ ਤਕ ਸੁਖਾਵੇਂ ਨਹੀਂ ਹੋ ਸਕਦੇ, ਜਦੋਂ ਤਕ ਸਰਹੱਦ ਪਾਰ ਤੋਂ ਇਹ ਘਿਨਾਉਣੀ ਖੇਡ ਬੰਦ ਨਹੀਂ ਕੀਤੀ ਜਾਂਦੀ। ਇਸ ਦੇ ਨਾਲ ਹੀ ਪਾਕਿਸਤਾਨੀ ਸੈਨਿਕਾਂ ਵੱਲੋਂ ਕੀਤੀ ਜਾਂਦੀ ਗੋਲੀਬਾਰੀ ਕਾਰਨ ਵੀ ਹਜ਼ਾਰਾਂ ਪਰਿਵਾਰਾਂ 'ਤੇ ਲਗਾਤਾਰ ਖਤਰੇ ਦੇ ਬੱਦਲ ਮੰਡਰਾਉਂਦੇ ਰਹਿੰਦੇ ਹਨ। ਇਸ ਤੋਂ ਇਲਾਵਾ ਕਈ ਹੋਰ ਕਾਰਨ ਵੀ ਹਨ, ਜਿਨ੍ਹਾਂ ਨੇ ਅਮਨ-ਚੈਨ ਨਾਲ ਵੱਸਦੇ ਅਤੇ ਮਿਹਨਤ-ਮਜ਼ਦੂਰੀ ਕਰਕੇ ਆਪਣੇ ਪਰਿਵਾਰ ਪਾਲਦੇ ਲੋਕਾਂ ਲਈ ਸੰਕਟ ਦੀਆਂ ਸਥਿਤੀਆਂ ਪੈਦਾ ਕੀਤੀਆਂ ਹਨ। ਨਤੀਜੇ ਵਜੋਂ ਬਹੁਤ ਸਾਰੇ ਲੋਕ ਆਪਣੇ ਆਲ੍ਹਣਿਆਂ 'ਚੋਂ ਪਲਾਇਨ ਕਰਨ ਲਈ ਮਜਬੂਰ ਹੋ ਗਏ ਅਤੇ ਬਹੁਤ ਸਾਰੇ ਮੁਸ਼ਕਲ ਹਾਲਾਤ ਨਾਲ ਜੂਝਦੇ ਰੋਜ਼ੀ-ਰੋਟੀ ਦੀ ਲੜਾਈ ਲੜ ਰਹੇ ਹਨ। ਅਜਿਹੇ ਪ੍ਰਭਾਵਿਤ ਪਰਿਵਾਰਾਂ ਨੂੰ ਸਹਾਇਤਾ ਪਹੁੰਚਾਉਣ ਲਈ ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ ਇਕ ਵਿਸ਼ੇਸ਼ ਰਾਹਤ ਮੁਹਿੰਮ ਨਿਰਵਿਘਨ ਰੂਪ 'ਚ ਚਲਾਈ ਜਾ ਰਹੀ ਹੈ। ਇਸ ਮੁਹਿੰਮ ਅਧੀਨ ਪਿਛਲੇ ਦਿਨੀਂ 507ਵੇਂ ਟਰੱਕ ਦੀ ਰਾਹਤ ਸਮੱਗਰੀ ਰਿਆਸੀ ਜ਼ਿਲੇ ਦੇ ਦੂਰ-ਦੁਰਾਡੇ ਸਥਿਤ ਪਿੰਡਾਂ ਨਾਲ ਸਬੰਧਤ ਪਰਿਵਾਰਾਂ ਲਈ ਭਿਜਵਾਈ ਗਈ।
ਇਸ ਵਾਰ ਦੀ ਰਾਹਤ ਸਮੱਗਰੀ ਦਾ ਯੋਗਦਾਨ ਪਰਮ ਪੂਜਨੀਕ ਗੁਰੂਦੇਵ ਬ੍ਰਹਮਰਿਸ਼ੀ ਵਿਸ਼ਵਾਤਮਾ ਬਾਵਰਾ ਜੀ ਮਹਾਰਾਜ ਦੇ ਆਸ਼ੀਰਵਾਦ ਸਦਕਾ ਜੈ ਵਿਰਾਟ ਬ੍ਰਹਮਰਿਸ਼ੀ ਮਿਸ਼ਨ ਵੱਲੋਂ ਲੁਧਿਆਣਾ ਤੋਂ ਦਿੱਤਾ ਗਿਆ ਸੀ। ਸਮੱਗਰੀ ਭਿਜਵਾਉਣ ਦੇ ਇਸ ਪਵਿੱਤਰ ਕਾਰਜ ਵਿਚ ਮਿਸ਼ਨ ਦੇ ਵਿਜੇ ਅਗਰਵਾਲ, ਕ੍ਰਿਸ਼ਨ ਚੰਦਰ ਗੁਪਤਾ, ਅਨਿਲ ਭਾਰਤੀ, ਜਗਦੀਸ਼ ਰਾਜ ਸ਼ਰਮਾ, ਪੰਡਤ ਹਰੀਮੋਹਨ ਸ਼ਰਮਾ, ਬਿਸ਼ਨ ਸਵਰੂਪ ਚੋਪੜਾ ਅਤੇ ਹੋਰ ਮੈਂਬਰਾਂ ਨੇ ਅਹਿਮ ਭੂਮਿਕਾ ਨਿਭਾਈ। ਜ਼ਿਕਰਯੋਗ ਹੈ ਕਿ ਮਿਸ਼ਨ ਵੱਲੋਂ ਫਰਵਰੀ ਮਹੀਨੇ 'ਚ ਦਿੱਤੀ ਗਈ ਇਹ ਸਮੱਗਰੀ ਕੁਝ ਕਾਰਨਾਂ ਕਰ ਕੇ ਇਨ੍ਹੀਂ ਦਿਨੀਂ ਪ੍ਰਭਾਵਿਤ ਖੇਤਰਾਂ ਤਕ ਭਿਜਵਾਈ ਜਾ ਸਕੀ ਹੈ।
ਪਦਮ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵੱਲੋਂ ਲੁਧਿਆਣਾ ਤੋਂ ਰਵਾਨਾ ਕੀਤੇ ਗਏ ਇਸ ਟਰੱਕ ਦੀ ਸਮੱਗਰੀ 'ਚ 350 ਪਰਿਵਾਰਾਂ ਲਈ ਰਜਾਈਆਂ ਸ਼ਾਮਲ ਸਨ। ਸਮੱਗਰੀ ਦੀ ਵੰਡ ਲਈ ਯੋਗਾਚਾਰੀਆ ਸ਼੍ਰੀ ਵਰਿੰਦਰ ਸ਼ਰਮਾ ਦੀ ਅਗਵਾਈ ਹੇਠ ਜਾਣ ਵਾਲੀ ਰਾਹਤ ਟੀਮ ਵਿਚ ਪੰਜਾਬ ਕੇਸਰੀ ਦਫਤਰ ਜੰਮੂ ਦੇ ਇੰਚਾਰਜ ਡਾ. ਬਲਰਾਮ ਸੈਣੀ, ਕਟੜਾ ਤੋਂ ਅਮਿਤ ਸ਼ਰਮਾ, ਜਨਹਿਤ ਵੈੱਲਫੇਅਰ ਸੋਸਾਇਟੀ ਦੀ ਚੇਅਰਪਰਸਨ ਡੌਲੀ ਹਾਂਡਾ, ਸ਼੍ਰੀਮਤੀ ਕਮਲੇਸ਼ ਤੁਲੀ ਅਤੇ ਯੋਗਾਚਾਰੀਆ ਦੀ ਧਰਮ ਪਤਮੀਸ਼੍ਰੀਮਤੀ ਵੀਨਾ ਸ਼ਰਮਾ ਵੀ ਸ਼ਾਮਲ ਸਨ।
ਲੋਕਾਂ ਦੀਆਂ ਕਾਲੀਆਂ ਝੰਡੀਆਂ ਦਾ ਮੁੜ ਸ਼ਿਕਾਰ ਹੋਏ ਅਕਾਲੀ ਉਮੀਦਵਾਰ ਰਣੀਕੇ
NEXT STORY