ਬੱਸੀ ਪਠਾਣਾਂ (ਰਾਜਕਮਲ) : ਜਨਮ ਅਸ਼ਟਮੀ ਦੇ ਤਿਉਹਾਰ ਨੂੰ ਲੈ ਕੇ ਬੱਸੀ ਪਠਾਣਾਂ ਦੀ ਪੁਲਸ ਪੂਰੀ ਤਰ੍ਹਾਂ ਮੁਸਤੈਦ ਦਿਖਾਈ ਦੇ ਰਹੀ ਹੈ। ਐੱਸ. ਐੱਸ. ਪੀ. ਫਤਿਹਗੜ੍ਹ ਸਾਹਿਬ ਦੇ ਨਿਰਦੇਸ਼ਾਂ ਅਨੁਸਾਰ ਡੀ. ਐੱਸ. ਪੀ. ਜੰਗਜੀਤ ਸਿੰਘ ਨੇ ਸਮੂਹ ਮੰਦਰ ਪ੍ਰਬੰਧਕਾਂ ਅਤੇ ਪੁਜਾਰੀਆਂ ਦੇ ਨਾਲ ਵਿਸ਼ੇਸ਼ ਬੈਠਕ ਕੀਤੀ। ਉਨ੍ਹਾਂ ਸਾਰਿਆਂ ਨੂੰ ਹਦਾਇਤ ਜਾਰੀ ਕਿ ਉਹ ਕਿਸੇ ਵੀ ਤਰ੍ਹਾਂ ਦੀ ਕੋਈ ਲਾਵਾਰਿਸ ਚੀਜ਼ ਜਾਂ ਬੈਗ ਦੇਖਣ ਤਾਂ ਤੁਰੰਤ ਪੁਲਸ ਨੂੰ ਸੂਚਿਤ ਕਰਨ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਆਪਣੇ ਨਾਲ ਕੋਈ ਸਮਾਨ ਨਾ ਲੈ ਕੇ ਆਉਣ।
ਇਸ ਤਰ੍ਹਾਂ ਕੋਵਿਡ-19 ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਅਤੇ ਪਾਰਕਿੰਗ, ਲਾਈਟਾਂ ਦਾ ਸਹੀ ਪ੍ਰਬੰਧ ਕੀਤਾ ਜਾਵੇ ਅਤੇ ਵਾਲੰਟੀਅਰ ਲਗਾ ਕੇ ਪੁਲਸ ਦਾ ਸਹਿਯੋਗ ਕੀਤਾ ਜਾਵੇ। ਇਸ ਮੌਕੇ ਬੈਠਕ ’ਚ ਪੁੱਜੇ ਮੰਦਰਾਂ ਦੇ ਪ੍ਰਬੰਧਕਾਂ ਤੇ ਪੁਜਾਰੀਆਂ ਨੇ ਭਰੋਸਾ ਦੁਆਇਆ ਕਿ ਉਹ ਪੁਲਸ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇਣਗੇ। ਇਸ ਮੌਕੇ ਉਨ੍ਹਾਂ ਨਾਲ ਐੱਚ. ਐੱਚ. ਓ ਮਨਪ੍ਰੀਤ ਸਿੰਘ ਦਿਓਲ, ਐੱਸ. ਐੱਚ. ਓ. ਵਡਾਲੀ ਨਵਦੀਪ ਸਿੰਘ, ਸਿਟੀ ਇੰਚਾਰਜ ਰਾਜਵੰਤ ਸਿੰਘ, ਏ. ਐੱਸ. ਆਈ. ਸੁਖਵੰਤ ਸਿੰਘ, ਏ. ਐੱਸ. ਆਈ ਕੁਲਵਿੰਦਰ ਸਿੰਘ ਇੰਚਾਰਜ ਚੌਂਕੀ ਚੁਨੀ ਕਲਾਂ, ਏ. ਐੱਸ. ਆਈ. ਨਰਿੰਦਰ ਸਿੰਘ ਵੀ ਮੌਜੂਦ ਸਨ।
ਨਵਜੋਤ ਸਿੱਧੂ ਤੋਂ ਬਾਅਦ ਯੂਥ ਕਾਂਗਰਸ ਪੰਜਾਬ ਦਾ ਪ੍ਰਧਾਨ ਐਕਸ਼ਨ ’ਚ, ਦਿੱਲੀ ਤੋਂ ਨਿਕਲੀ ਲਿਸਟ ਕੀਤੀ ਹੋਲਡ
NEXT STORY