ਜਲੰਧਰ— 'ਜਗ ਬਾਣੀ' ਟੀ. ਵੀ. ਵੱਲੋਂ ਆਪਣੇ ਸ਼ੋਅ 'ਜਨਤਾ ਦੀ ਸੱਥ' 'ਚ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਨਾਲ ਵਿਸਥਾਰਤ ਗੱਲਬਾਤ ਕੀਤੀ ਗਈ। ਇਸ ਦੌਰਾਨ ਜਨਤਾ ਵਿਚਕਾਰ ਬੈਠੇ ਹਰਭਜਨ ਸਿੰਘ ਨੇ ਨਿੱਜੀ ਜ਼ਿੰਦਗੀ ਨਾਲ ਸਬੰਧੀ ਆਪਣੇ ਕਈ ਪਲ ਸਾਂਝੇ ਕੀਤੇ। ਇਸ ਦੇ ਨਾਲ ਹੀ ਪੰਜਾਬ 'ਚ ਵੱਧ ਰਹੀ ਲੱਚਰ ਗਾਇਕੀ, ਨਸ਼ਿਆਂ ਵੱਲ ਵੱਧ ਰਹੇ ਨੌਜਵਾਨਾਂ ਸਬੰਧੀ ਕਈ ਮੁੱਦਿਆਂ 'ਤੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਤੋਂ ਇਲਾਵਾ ਉਸ ਨੇ ਪੰਜਾਬ ਸਰਕਾਰ 'ਤੇ ਵੀ ਟਿੱਪਣੀ ਕੀਤੀ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਇਥੇ ਉਨ੍ਹਾਂ ਦੇ ਭਵਿੱਖ ਸੰਵਾਰਨ ਲਈ ਵਧੀਆ ਮੌਕੇ ਨਹੀਂ ਦੇ ਪਾ ਰਹੀ, ਜਿਸ ਕਰਕੇ ਅੱਜ ਦੀ ਪੀੜ੍ਹੀ ਵਿਦੇਸ਼ਾਂ ਦਾ ਰੁਖ ਕਰ ਰਹੀ ਹੈ।
ਹਰਭਜਨ ਸਿੰਘ ਨਾਲ ਕੀਤਾ ਗਿਆ ਪੂਰਾ ਇੰਟਰਵਿਊ ਤੁਸੀਂ ਉਪਰ ਦਿੱਤੇ ਗਏ ਵੀਡੀਓ ਲਿੰਕ 'ਤੇ ਕਲਿੱਕ ਕਰਕੇ ਅਤੇ 'ਜਗ ਬਾਣੀ' ਦੇ ਫੇਸਬੁਕ ਪੇਜ, ਮੋਬਾਇਲ ਐਪਲੀਕੇਸ਼ਨ ਅਤੇ ਯੂ-ਟਿਊਬ ਚੈਨਲ 'ਤੇ ਦੇਖ ਸਕਦੇ ਹੋ।
ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਰਸਤੇ ਕੀਤੇ ਵਨ-ਵੇਅ
NEXT STORY