ਡੇਰਾਬੱਸੀ : ਡੇਰਾਬੱਸੀ 'ਚ ਪਿਛਲੇ ਦਿਨੀਂ ਜਾਪਾਨੀ ਬੁਖਾਰ ਨਾਲ ਬੱਚੇ ਦੀ ਮੌਤ ਮਗਰੋਂ ਸਿਹਤ ਵਿਭਾਗ ਨੇ ਮੱਛਰਾਂ ਨੂੰ ਫੜ੍ਹ ਕੇ ਜਾਂਚ ਲਈ ਭੇਜਿਆ ਸੀ। ਐੱਨ. ਆਈ. ਐੱਸ. ਆਰ. ਦੀ ਟੀਮ ਨੇ ਮੁੱਢਲੀ ਜਾਂਚ 'ਚ ਜਾਪਾਨੀ ਬੁਖਾਰ ਫੈਲਾਉਣ ਵਾਲੇ ਜੇ. ਈ. ਵਾਇਰਸ ਦੀਆਂ ਦੋ ਪ੍ਰਜਾਤੀਆਂ ਹੋਣ ਦੀ ਪੁਸ਼ਟੀ ਕੀਤੀ ਹੈ। ਇਸ ਮਗਰੋ ਸਥਾਨਕ ਪ੍ਰਸ਼ਾਸਨ ਨੇ ਸਿਹਤ ਵਿਭਾਗ ਦੀ ਅਪੀਲ 'ਤੇ ਭਗਵਾਨਪੁਰ ਪਿੰਡ ਦੇ ਪੰਜ ਕਿਲੋਮੀਟਰ ਦੇ ਦਾਇਰ 'ਚ ਪੈਂਦੇ ਖੇਤਰ ਦੀ ਫੌਗਿੰਗ ਕਰਵਾਈ ਅਤੇ ਨਾਲ ਪੈਂਦੇ ਗੁਆਂਢੀ ਸੂਬੇ ਹਰਿਆਣੇ ਦੇ ਪਿੰਡਾਂ 'ਚ ਫੌਗਿੰਗ ਕਰਾਉਣ ਲਈ ਹਰਿਆਣਾ ਸਰਕਾਰ ਨੂੰ ਪੱਤਰ ਭੇਜਿਆ ਹੈ। ਦੱਸਣਯੋਗ ਹੈ ਕਿ ਆਸ਼ੂ (5) ਪੁੱਤਰ ਆਦਿੱਤਿਆ ਵਾਸੀ ਪਿੰਡ ਮਟੋਦ ਜ਼ਿਲਾ ਬਾਂਦਾ, ਉੱਤਰ ਪ੍ਰਦੇਸ਼ ਹਾਲ ਵਾਸੀ ਭਗਵਾਨਪੁਰ ਦੀ ਗੁਰਮੇਲ ਕਾਲੋਨੀ ਦੀ ਲੰਘੀ 16 ਅਗਸਤ ਨੂੰ ਪੀ. ਜੀ. ਆਈ. 'ਚ ਜਾਪਾਨੀ ਬੁਖਾਰ ਨਾਲ ਮੌਤ ਹੋ ਗਈ। ਜਾਪਾਨੀ ਬੁਖਾਰ ਜੇ. ਈ. ਵੀ., ਪੀ. ਜੀ. ਆਈ. ਦੀ ਰਿਪੋਰਟ ਆਉਣ ਮਗਰੋਂ ਪੁਸ਼ਟੀ ਹੋਈ ਸੀ। ਡੇਰਾਬੱਸੀ ਖੇਤਰ 'ਚੋਂ ਜੇ. ਈ. ਵਾਇਰਸ ਨਾ ਫੈਲੇ, ਇਸ ਦੀ ਜਾਂਚ ਲਈ ਪੰਜਾਬ ਸਿਹਤ ਵਿਭਾਗ ਪੂਰੀ ਤਰ੍ਹਾਂ ਪੱਬਾਂ ਭਾਰ ਹੈ।
ਚੋਣਾਂ ਤੋਂ ਬਿਨਾਂ ਸਰਬਸੰਮਤੀ ਨਾਲ ਚੁਣੇ ਗਏ ਅਹੁਦੇਦਾਰਾਂ ਦਾ ਪਿੰਡ ਵਾਸੀਆਂ ਵਲੋਂ ਵਿਰੋਧ
NEXT STORY