ਲੁਧਿਆਣਾ (ਧਮੀਜਾ) : 11 ਨਵੰਬਰ ਨੂੰ ਕੈਨੇਡਾ 'ਚ ਹੋਣ ਵਾਲੇ ਮਿਸ ਵਰਲਡ ਪੰਜਾਬਣ ਦੇ ਮੁਕਾਬਲੇ ਲਈ ਸਥਾਨਕ ਮਿਲਰਗੰਜ ਸਥਿਤ ਰਾਮਗੜ੍ਹੀਆ ਗਰਲਜ਼ ਕਾਲਜ 'ਚ ਅਡੀਸ਼ਨ ਹੋਏ, ਜਿਸ ਵਿਚ ਦੁਬਈ ਸਮੇਤ ਦੇਸ਼ ਦੇ ਅਨੇਕਾਂ ਸ਼ਹਿਰਾਂ ਤੋਂ ਪ੍ਰਤੀਯੋਗੀਆਂ ਨੇ ਹਿੱਸਾ ਲਿਆ ਅਤੇ ਪੰਜਾਬੀ ਸੱਭਿਆਚਾਰਕ ਪਹਿਰਾਵੇ 'ਚ ਆਪੋ-ਆਪਣੀ ਪੇਸ਼ਕਾਰੀ ਦਿੱਤੀ। ਸਮਾਰੋਹ 'ਚ ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਰਣਜੋਧ ਸਿੰਘ ਮੁੱਖ ਮਹਿਮਾਨ ਸਨ, ਉਨ੍ਹਾਂ ਦਾ ਸਵਾਗਤ ਮੰਚ ਦੇ ਆਰਗੇਨਾਈਜ਼ਰ ਜਸਮੇਰ ਸਿੰਘ ਢੰਡ ਨੇ ਕੀਤਾ। ਇਸ ਮੌਕੇ ਸਟੇਟ ਅਤੇ ਜ਼ਿਲਾ ਪੱਧਰ 'ਤੇ ਵਿਜੇਤਾਵਾਂ ਦੀ ਚੋਣ ਕੀਤੀ ਗਈ, ਜਿਸ 'ਚ ਗੁਰੂ ਨਾਨਕ ਪਬਲਿਕ ਸਕੂਲ ਦੀ ਸਾਬਕਾ ਵਿਦਿਆਰਥਣ ਜਸਪ੍ਰੀਤ ਕੌਰ ਨੂੰ ਮਿਸ ਲੁਧਿਆਣਾ ਐਲਾਨ ਕੀਤਾ ਗਿਆ।
ਪੰਜਾਬ-ਹਿਮਾਚਲ ਹੱਦ 'ਤੇ ਡਰੱਗ ਮਾਫੀਆ ਦਾ ਫੈਲਿਆ ਹੋਇਆ ਹੈ ਜਾਲ, ਰੋਜ਼ਾਨਾ ਹੁੰਦੈ ਲੱਖਾਂ ਦਾ ਨਾਜਾਇਜ਼ ਧੰਦਾ
NEXT STORY