ਜਲੰਧਰ (ਧਵਨ) - ਪੰਜਾਬ ਆਰਮਡ ਪੁਲਸ (ਪੀ. ਏ. ਪੀ.) ਜਲੰਧਰ ਵਿਚ ਡੀ. ਆਈ. ਜੀ. (ਪ੍ਰਸ਼ਾਸਨ) ਦੇ ਅਹੁਦੇ 'ਤੇ ਤਾਇਨਾਤ ਐੱਸ. ਕੇ. ਕਾਲੀਆ ਨੂੰ ਪ੍ਰਸ਼ੰਸਾਯੋਗ ਪੁਲਸ ਸੇਵਾਵਾਂ ਲਈ ਰਾਸ਼ਟਰਪਤੀ ਦਾ ਪੁਲਸ ਮੈਡਲ ਪ੍ਰਦਾਨ ਕੀਤਾ ਗਿਆ। ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਨੇ ਪੰਜਾਬ ਪੁਲਸ ਅਕੈਡਮੀ ਫਿਲੌਰ ਵਿਚ ਆਯੋਜਿਤ ਸਮਾਰੋਹ ਦੌਰਾਨ ਕਾਲੀਆ ਨੂੰ ਰਾਸ਼ਟਰਪਤੀ ਦਾ ਪੁਲਸ ਮੈਡਲ ਪ੍ਰਦਾਨ ਕੀਤਾ। ਡੀ. ਆਈ. ਜੀ. ਐੱਸ. ਕੇ. ਕਾਲੀਆ ਨੇ ਸੂਬੇ ਵਿਚ ਵੱਖ-ਵੱਖ ਥਾਵਾਂ 'ਤੇ ਪੁਲਸ ਸੇਵਾਵਾਂ ਦਿੱਤੀਆਂ ਹਨ। ਉਹ ਜਲੰਧਰ ਵਿਚ ਵੀ ਪੁਲਸ ਕਮਿਸ਼ਨਰ ਦੇ ਤੌਰ 'ਤੇ ਕੰਮ ਕਰ ਚੁੱਕੇ ਹਨ। ਇਸੇ ਤਰ੍ਹਾਂ ਉਨ੍ਹਾਂ ਨੇ ਪਠਾਨਕੋਟ ਵਿਚ ਐੱਸ. ਪੀ. ਦੇ ਅਹੁਦੇ 'ਤੇ ਕੰਮ ਕੀਤਾ। ਜਲੰਧਰ ਵਿਚ ਪੁਲਸ ਕਮਿਸ਼ਨਰ ਵਜੋਂ ਕੰਮ ਕਰਦਿਆਂ ਉਨ੍ਹਾਂ ਦੀਆਂ ਸੇਵਾਵਾਂ ਨੂੰ ਵੇਖਦਿਆਂ ਪੁਲਸ ਕਮਿਸ਼ਨਰ ਨੇ ਉਨ੍ਹਾਂ ਨੂੰ ਰਾਸ਼ਟਰਪਤੀ ਪੁਲਸ ਮੈਡਲ ਦੇਣ ਦੀ ਸਿਫਾਰਸ਼ ਕੀਤੀ ਸੀ। ਬਾਅਦ ਵਿਚ ਇਕ ਸੜਕ ਹਾਦਸੇ ਵਿਚ ਡੀ. ਆਈ. ਜੀ. ਕਾਲੀਆ ਗੰਭੀਰ ਤੌਰ 'ਤੇ ਜ਼ਖ਼ਮੀ ਹੋ ਗਏ ਸਨ। ਜਲੰਧਰ ਵਿਚ ਪੀ. ਏ. ਪੀ. ਵਿਚ ਡੀ. ਆਈ. ਜੀ. ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਉਹ ਲੁਧਿਆਣਾ ਰੇਂਜ ਵਿਚ ਡੀ. ਆਈ. ਜੀ. ਵਜੋਂ ਤਾਇਨਾਤ ਸਨ। ਉਨ੍ਹਾਂ ਦੇ ਕਾਰਜਕਾਲ ਦੌਰਾਨ ਹੀ ਸੂਬਾ ਵਿਧਾਨ ਸਭਾ ਦੀਆਂ ਚੋਣਾਂ ਸ਼ਾਂਤਮਈ ਢੰਗ ਨਾਲ ਨੇਪਰੇ ਚੜ੍ਹੀਆਂ। ਕਾਲੀਆ ਨੇ ਜਨਤਕ ਅਹੁਦਿਆਂ 'ਤੇ ਰਹਿੰਦੇ ਸਮੇਂ ਪੁਲਸ ਤੇ ਜਨਤਾ ਦਰਮਿਆਨ ਚੰਗੇ ਸਬੰਧ ਕਾਇਮ ਕੀਤੇ, ਜਿਸ ਨਾਲ ਪੁਲਸ ਨੂੰ ਵੱਖ-ਵੱਖ ਕ੍ਰਿਮੀਨਲ ਕੇਸਾਂ ਨੂੰ ਨਿਬੇੜਨ ਵਿਚ ਮਦਦ ਮਿਲੀ। ਡੀ. ਜੀ. ਪੀ. ਸੁਰੇਸ਼ ਅਰੋੜਾ ਨੇ ਵੀ ਕਾਲੀਆ ਨੂੰ ਮੈਡਲ ਮਿਲਣ 'ਤੇ ਵਧਾਈ ਦਿੱਤੀ।
ਆਖਿਰਕਾਰ 18 ਵਰ੍ਹਿਆਂ ਬਾਅਦ ਖੰਡਰ ਬਣ ਚੁੱਕੇ ਅਸ਼ੋਕਾ ਹੋਟਲ ਦੀ ਲਈ ਸਾਰ, ਵਿਭਾਗ ਨੇ ਲਾਇਆ ਟੈਂਡਰ
NEXT STORY