ਚੰਡੀਗੜ੍ਹ- ਸਾਬਕਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦਾ ਕੰਗਨਾ ਰਣੌਤ ‘ਤੇ ਵਿਵਾਦਤ ਬਿਆਨ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਕੰਗਨਾ ਰਣੌਤ ਨੇ ਵੀ ਸਿਮਰਨਜੀਤ ਸਿੰਘ ਮਾਨ ਨੂੰ ਮੋੜਵਾਂ ਜਵਾਬ ਦਿੱਤਾ ਹੈ। ਕੰਗਨਾ ਨੇ ਆਖਿਆ ਹੈ ਕਿ ਇਕ ਅਦਾਕਾਰ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਕੁਝ ਲੋਕਾਂ ਨੇ ਮੇਰੀ ਫ਼ਿਲਮ ਨੂੰ ਲੈ ਕੇ ਬੰਦੂਕਾਂ ਤਾਣ ਲਈਆਂ ਹਨ, ਮੇਰੇ ਮੱਥੇ ਉਤੇ ਰੱਖ ਦਿੱਤੀਆਂ ਹਨ। ਮੈਂ ਇਨ੍ਹਾਂ ਤੋਂ ਡਰਨ ਵਾਲੀ ਨਹੀਂ। ਹੁਣ ਮੈਨੂੰ ਰੇਪ ਦੀਆਂ ਧਮਕੀਆਂ ਵੀ ਆ ਰਹੀਆਂ ਹਨ। ਉਹ ਆਖ ਰਹੇ ਹਨ ਕਿ ਕੰਗਨਾ ਰਣੌਤ ਨੂੰ ਰੇਪ ਦਾ ਕਾਫ਼ੀ ਤਜ਼ਰਬਾ ਹੈ ਅਤੇ ਉਸ ਨੂੰ ਪਤਾ ਹੈ ਕਿ ਰੇਪ ਕੀ ਹੁੰਦਾ ਹੈ। ਕੰਗਨਾ ਨੇ ਕਿਹਾ ਇਸ ਤਰ੍ਹਾਂ ਉਹ ਮੇਰੀ ਆਵਾਜ਼ ਨੂੰ ਨਹੀਂ ਦਬਾ ਸਕਦੇ।
ਇਹ ਵੀ ਪੜ੍ਹੋ- ਮਣੀਮਹੇਸ਼ ਦੀ ਯਾਤਰਾ 'ਤੇ ਗਏ ਪੰਜਾਬ ਦੇ ਲੋਕਾਂ ਨਾਲ ਵਾਪਰਿਆ ਹਾਦਸਾ, ਤਿੰਨ ਜਣਿਆ ਦੀ ਮੌਤ
ਹਾਲ ਹੀ 'ਚ ਕੰਗਨਾ ਨੇ ਇਕ ਟਵੀਟ ਆਪਣੇ ਐਕਸ ਅਕਾਊਂਟ 'ਤੇ ਕੀਤਾ ਹੈ। ਜਿਸ 'ਚ ਉਸ ਨੇ ਲਿਖਿਆ ਹੈ ਕਿ ਅਜਿਹਾ ਲਗਦਾ ਹੈ ਕਿ ਇਹ ਦੇਸ਼ ਕਦੇ ਵੀ ਬਲਾਤਕਾਰ ਨੂੰ ਮਾਮੂਲੀ ਬਣਾਉਣਾ ਬੰਦ ਨਹੀਂ ਕਰੇਗਾ। ਅੱਜ ਇਸ ਸੀਨੀਅਰ ਸਿਆਸਤਦਾਨ ਨੇ ਬਲਾਤਕਾਰ ਦੀ ਤੁਲਨਾ ਸਾਈਕਲ ਦੀ ਸਵਾਰੀ ਨਾਲ ਕੀਤੀ ਹੈ। ਇਸ ਵਿੱਚ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਮਜ਼ਾਕ ਲਈ ਔਰਤਾਂ ਵਿਰੁੱਧ ਬਲਾਤਕਾਰ ਅਤੇ ਹਿੰਸਾ ਇਸ ਮਰਦ-ਪ੍ਰਧਾਨ ਰਾਸ਼ਟਰ ਦੀ ਮਾਨਸਿਕਤਾ ਵਿੱਚ ਇੰਨੀ ਡੂੰਘਾਈ ਨਾਲ ਜੜ੍ਹੀ ਹੋਈ ਹੈ ਕਿ ਇਸ ਦੀ ਵਰਤੋਂ ਔਰਤਾਂ ਨੂੰ ਛੇੜਨ ਜਾਂ ਮਜ਼ਾਕ ਉਡਾਉਣ ਲਈ ਕੀਤੀ ਜਾਂਦੀ ਹੈ, ਭਾਵੇਂ ਉਹ ਉੱਚ ਪੱਧਰੀ ਫਿਲਮ ਨਿਰਮਾਤਾ ਕਿਉਂ ਨਾ ਹੋਵੇ?
ਇਹ ਵੀ ਪੜ੍ਹੋ- ਦੋ ਧੀਆਂ ਦੇ ਪਿਓ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ 'ਚ ਦੱਸੀ ਹੈਰਾਨ ਕਰ ਦੇਣ ਵਾਲੀ ਗੱਲ
ਦੱਸ ਦਈਏ ਕਿ ਇਸ ਤੋਂ ਪਹਿਲਾਂ ਕੰਗਨਾ ਰਣੌਤ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਕਿਸਾਨ ਅੰਦੋਲਨ ਦੌਰਾਨ ਰੇਪ ਹੋਏ ਅਤੇ ਉਥੇ ਲੋਕਾਂ ਨੂੰ ਮਾਰ ਕੇ ਲਾਸ਼ਾਂ ਨੂੰ ਲਟਕਾਇਆ ਗਿਆ। ਜਿਸ ਤੋਂ ਬਾਅਦ ਕੰਗਨਾ ਰਣੌਤ ਦਾ ਇਹ ਬਿਆਨ ਸੁਰਖੀਆਂ ਵਿੱਚ ਸੀ, ਸਾਰੇ ਇਸ ਦੀ ਨਿਖੇਧੀ ਕਰ ਰਹੇ ਹਨ।
ਇਹ ਵੀ ਪੜ੍ਹੋ- ਅੰਮ੍ਰਿਤਸਰ ਹਵਾਈ ਅੱਡੇ 'ਤੇ ਚੂਹਿਆਂ ਦੀ ਲੈਂਡਿੰਗ, ਦੇਖੋ ਹੈਰਾਨ ਕਰਨ ਵਾਲੀ ਵੀਡੀਓ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਸਰਕਾਰ ਨੇ ਖੁਸ਼ ਕੀਤੇ ਮੁਲਾਜ਼ਮ, ਕੀਤੀਆਂ ਤਰੱਕੀਆਂ
NEXT STORY