ਕਪੂਰਥਲਾ (ਸ਼ਰਮਾ)-ਸਰਕਾਰ ਵੱਲੋਂ ਕੋਈ ਕਾਰਗਰ ਕਦਮ ਨਾ ਚੁੱਕਣ ਸਦਕਾ ਨਡਾਲਾ ਤੇ ਆਸ-ਪਾਸ ਖੇਤਰ ਦੇ ਪਿੰਡਾਂ ’ਚ ਆਵਾਰਾ ਤੇ ਖੂੰਖਾਰ ਕੁੱਤਿਆਂ ਦੀ ਵੱਧ ਰਹੀ ਗਿਣਤੀ ਕਾਰਨ ਲੋਕਾਂ ’ਚ ਭਾਰੀ ਦਹਿਸ਼ਤ ਪੈਦਾ ਕੀਤੀ ਹੋਈ ਹੈ। ਸਬੰਧਤ ਵਿਭਾਗ ਵੱਲੋਂ ਇਨ੍ਹਾਂ ਦੀ ਨਸਬੰਦੀ ਨਾ ਕੀਤੇ ਜਾਣ ਸਦਕਾ ਕੁੱਤਿਆਂ ਦੀ ਜਨਮ ਦਰ ’ਚ ਭਾਰੀ ਵਾਧਾ ਹੋ ਰਿਹਾ ਹੈ। ਸਵੇਰੇ ਸ਼ਾਮ ਸੈਰ ਕਰਦੇ ਲੋਕਾਂ ਤੇ ਸਕੂਲ ਜਾਣ ਵਾਲੇ ਬੱਚਿਆਂ ਨੂੰ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਆਵਾਰਾ ਕੁੱਤਿਆਂ ਦੀ ਸਮੱਸਿਆ ਤੋਂ ਚਿੰਤਤ ਪੰਜਾਬ ਨੰਬਰਦਾਰ ਯੂਨੀਅਨ ਦੇ ਜ਼ਿਲਾ ਪ੍ਰਧਾਨ ਸੁਖਵੰਤ ਸਿੰਘ ਕੰਗ ਦੀ ਅਗਵਾਈ ਹੇਠ ਨੰਬਰਦਾਰਾਂ ਦਾ ਇਕ ਵਫਦ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਮਿਲਿਆ ਸੀ ਪਰ ਅਜੇ ਤਕ ਇਨ੍ਹਾਂ ਆਵਾਰਾ ਕੁੱਤਿਆਂ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਹੋਇਆ। ਸਥਾਨਕ ਲੋਕਾਂ ਨੇ ਮੰਗ ਕੀਤੀ ਹੈ ਕਿ ਆਵਾਰਾ ਕੁੱਤਿਆਂ ਦੀਆਂ ਸਰਕਾਰੀ ਰੱਖਾਂ ਬਣਾਈਆਂ ਜਾਣ, ਜਨਮ ਦਰ ਵਾਧੇ ਦੀ ਰੋਕਥਾਮ ਲਈ ਨਸਬੰਦੀ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਇਸ ਸਮੱਸਿਆ ਤੋਂ ਨਿਜਾਤ ਮਿਲ ਸਕੇ।
ਸਰਪੰਚਾਂ-ਪੰਚਾਂ ਨੂੰ ਕੰਮਕਾਜ ਸਬੰਧੀ ਟ੍ਰੇਨਿੰਗ ਦਿੱਤੀ
NEXT STORY