ਕਪੂਰਥਲਾ (ਮੱਲ੍ਹੀ)-ਪਿੰਡ ਵਰਿਆਂਹ ਦੋਨਾ ਵਿਖੇ ਸਮਾਰਟ ਵਿਲੇਜ ਕੰਪੇਨ ਤਹਿਤ ਮਿਲੀ 3 ਲੱਖ ਰੁਪਏ ਦੀ ਗ੍ਰਾਂਟ ਤੇ 14ਵੇਂ ਵਿੱਤ ਕਮਿਸ਼ਨ ਅਧੀਨ 1.88 ਲੱਖ ਰੁਪਏ ਨਾਲ ਪਿੰਡ ਵਰਿਆਂਹ ਦੋਨਾ ’ਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਸਬੰਧੀ ਗ੍ਰਾਮ ਪੰਚਾਇਤ ਤੇ ਨਗਰ ਨਿਵਾਸੀਆਂ ਦੀ ਇਕ ਅਹਿਮ ਮੀਟਿੰਗ ਹੋਈ, ਜਿਸ ਦੌਰਾਨ ਸਰਪੰਚ ਗੁਰਬਚਨ ਲਾਲੀ ਨੇ ਕਿਹਾ ਕਿ ਪਿੰਡ ’ਚ ਧਰਮਸ਼ਾਲਾ ਤੇ ਐੱਸ. ਸੀ. ਕਾਲੌਨੀ ਦੀ ਗਲੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਪਿੰਡ ’ਚ ਪੰਚਾਇਤ ਵਲੋਂ ਕੀਤਾ ਜਾਣ ਵਾਲਾ ਹਰੇਕ ਵਿਕਾਸ ਕਾਰਜ ਬਿਨਾਂ ਕਿਸੇ ਭੇਦਭਾਵ ਤੋਂ ਕਰਵਾਏ ਜਾਣਗੇ। ਮੀਟਿੰਗ ’ਚ ਪੰਚ ਰੇਸ਼ਮ ਲਾਲ, ਪੰਚ ਨਰਿੰਦਰਪਾਲ, ਪੰਚ ਭਜਨ ਕੌਰ, ਪੰਚ ਮਲਕੀਤ ਕੌਰ, ਸੁਨੀਲ ਲੋਟੀਆ, ਰਮਨ ਕੁਮਾਰ, ਜਗਦੇਵ ਲੋਟੀਆ, ਸੁਰਜੀਤ ਸਿੰਘ, ਰੁਪਿੰਦਰਪਾਲ ਸਿੰਘ, ਰਣਜੀਤ ਕੌਰ ਆਦਿ ਹਾਜ਼ਰ ਸਨ।
ਅੱਖਾਂ ਤੇ ਦੰਦਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ ਲਾਇਆ
NEXT STORY