ਕਪੂਰਥਲਾ (ਹਰਜੋਤ)-ਗੁਰੂ ਨਾਨਕ ਮਿਸ਼ਨ ਵੈੱਲਫੇਅਰ ਸੋਸਾਇਟੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ਪ੍ਰਿੰਸੀਪਲ ਅਮਰ ਸਿੰਘ ਵਿਰਦੀ ਐਜੂਕੇਸ਼ਨ ਟਰੱਸਟ ਯੂ. ਕੇ. ਦੇ ਸਹਿਯੋਗ ਨਾਲ 25ਵਾਂ ਅੱਖਾਂ ਤੇ ਦੰਦਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ ਰਾਮਗਡ਼੍ਹੀਆਂ ਐਜੂਕੇਸ਼ਨ ਕਾਲਜ ਵਿਖੇ ਲਾਇਆ ਗਿਆ। ਕੈਂਪ ਦੌਰਾਨ 900 ਅੱਖਾਂ ਦੇ ਮਰੀਜ਼ਾਂ ਦਾ ਮੁਆਇਨਾ ਕੀਤਾ ਗਿਆ 125 ਮਰੀਜ਼ਅਪ੍ਰੇਸ਼ਨ ਲਈ ਚੁਣੇ ਗਏ, 223 ਮਰੀਜ਼ਾਂ ਦਾ ਵਰਲ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਵੱਲੋਂ ਮੁਆਇਨਾ ਕੀਤਾ ਗਿਆ, 400 ਮਰੀਜ਼ਾਂ ਨੂੰ ਐਨਕਾ, 650 ਮਰੀਜ਼ਾਂ ਦਾ ਜਨਰਲ ਚੈੱਕਅਪ ਕੈਂਪ, 220 ਮਰੀਜ਼ਾਂ ਦੇ ਦੰਦਾਂ ਦਾ ਮੁਆਇਨਾ ਅਤੇ 20 ਜੁਬਾਡ਼ਿਆਂ ਲਈ ਚੁਣੇ ਗਏ। ਸਮਾਪਤੀ ਸਮਾਗਮ ਮੌਕੇ ਬਾਬਾ ਜਸਵੰਤ ਸਿੰਘ ਲੁਧਿਆਣਾ ਵਾਲੇ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ, ਉਨ੍ਹਾਂ ਸੰਸਥਾ ਪ੍ਰਧਾਨ ਇਕਬਾਲ ਸਿੰਘ ਕੁੰਦੀ ਅਤੇ ਉਨ੍ਹਾਂ ਦੀ ਟੀਮ ਦੀ ਹਰ ਸਾਲ ਕੀਤੇ ਜਾਂਦੇ ਇਸ ਉਪਰਾਲੇ ਦੀ ਭਰਪੂਰ ਪ੍ਰਸ਼ੰਸ਼ਾਕੀਤੀ। ਇਸ ਮੌਕੇ ਗਿਆਨ ਸਿੰਘ ਚਾਨਾ, ਭੁਪਿੰਦਰ ਸਿੰਘ ਵਿਰਦੀ, ਡਾ. ਜੀ. ਐੱਸ. ਵਿਰਦੀ, ਡਾ. ਕੁਲਵੰਤ ਕੌਰ, ਡਾ. ਹੇਮਾ ਸਰੋਚ, ਡਾ. ਰੁਪਿੰਦਰਜੀਤ ਕੌਰ, ਡਾ. ਅਮਰਜੀਤ ਚੌਸਰ, ਗਿਆਨ ਸਿੰਘ ਰਿਐਤ, ਦਰਸ਼ਨ ਸਿੰਘ ਭੋਗਲ, ਸੁਰਿੰਦਰ ਸਿੰਘ ਵਿਰਦੀ, ਵਰਿੰਦਰ ਸਿੰਘ ਰਿਐਤ, ਹਰਭਜਨ ਸਿੰਘ ਅਟਵਾਲ, ਬਲਬੀਰ ਸਿੰਘ ਬਾਸੀ, ਨਰਿੰਦਰ ਸਿੰਘ ਗਿੱਲ ਵੀ ਸ਼ਾਮਲ ਸਨ।
550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ - ਡੱਬੀ ’ਚ
NEXT STORY