ਕਪੂਰਥਲਾ (ਸੋਢੀ)-ਨੌਜਵਾਨ ਸੇਵਕ ਸਭਾ ਅਤੇ ਨਗਰ ਨਿਵਾਸੀ ਪਿੰਡ ਗੋਹਲਵਡ਼੍ਹ (ਤਰਨਤਾਰਨ) ਵੱਲੋਂ ਸ੍ਰੀ ਗੁਰੁੂ ਨਾਨਕ ਦੇਵ ਜੀ ਮਹਾਰਾਜ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਗੁਰਦੁਆਰਾ ਲਲਕਾਰ ਸਾਹਿਬ ਤੋਂ ਆਰੰਭ ਹੋ ਕੇ ਦੋਬੁਰਜੀ, ਤਰਨਤਾਰਨ ਸਾਹਿਬ, ਗੋਇੰਦਵਾਲ ਸਾਹਿਬ, ਮੁੰਡੀ ਮੋਡ਼ ਤੋਂ ਹੁੰਦੇ ਹੋਏ ਸ਼ਾਮ ਨੂੰ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਪੁੱਜੇਗਾ। ਇਸੇ ਹੀ ਤਰ੍ਹਾਂ ਦੂਸਰਾ ਮਹਾਨ ਨਗਰ ਕੀਰਤਨ ਵੀ ਇਸੇ ਦਿਨ ਐਤਵਾਰ ਨੂੰ ਗੁਰਦੁਆਰਾ ਸ੍ਰੀ ਅੰਗੀਠਾ ਸਾਹਿਬ ਜ਼ਿਲਾ ਗੁਰਦਾਸਪੁਰ ਤੋਂ ਆਰੰਭ ਹੋ ਕੇ ਸ਼ਾਮ ਨੂੰ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਪਹੁੰਚੇਗਾ। ਇਹ ਜਾਣਕਾਰੀ ਦਿੰਦੇ ਹੋਏ ਮੈਨੇਜਰ ਭਾਈ ਸਤਨਾਮ ਸਿੰਘ ਰਿਆਡ਼ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਾਵਨ ਨਗਰੀ ’ਚ ਪਹੁੰਚਣ ’ਤੇ ਦੋਹਾਂ ਨਗਰ ਕੀਰਤਨਾਂ ਦਾ ਵਿਸ਼ੇਸ਼ ਸਵਾਗਤ ਕੀਤਾ ਜਾਵੇਗਾ। ਇਸ ਮੌਕੇ ਗੁਰਦਾਸਪੁਰ ਤੋਂ ਨਗਰ ਕੀਰਤਨ ਲੈ ਕੇ ਆ ਰਹੇ ਪ੍ਰਬੰਧਕਾਂ ਨਾਲ ਉਨ੍ਹਾਂ ਵਿਚਾਰ ਚਰਚਾ ਕੀਤੀ। ਉਨ੍ਹਾਂ ਪ੍ਰਬੰਧਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਸੰਗਤਾਂ ਲਈ ਲੰਗਰ ਤੇ ਰਹਿਣ ਸਹਿਣ ਦਾ ਸਮੁੱਚਾ ਪ੍ਰਬੰਧ ਕੀਤਾ ਜਾਵੇਗਾ।ਇਸ ਸਮੇਂ ਜਥੇ. ਕੁੰਦਨ ਸਿੰਘ ਸਰਪੰਚ ਚੱਕਾਂ, ਸਤਿੰਦਰ ਸਿੰਘ ਚੀਮਾ ਦਫਤਰ ਇੰਚਾਰਜ, ਰਵਿੰਦਰ ਰਵੀ ਪੀ. ਏ., ਇੰਸਪੈਕਟਰ ਪਿਆਰਾ ਸਿੰਘ, ਸਰਪੰਚ ਲਖਵਿੰਦਰ ਸਿੰਘ ਕੋਟ, ਸੰਤੋਸ਼ ਰਾਇ, ਜਗਪਾਲ ਸਿੰਘ ਗੁਰਦਾਸਪੁਰ, ਬਲਵੀਰ ਸਿੰਘ, ਸਰਵਨ ਸਿੰਘ ਚੱਕਾਂ ਆਦਿ ਹਾਜ਼ਰ ਸਨ।
ਵਿਦਿਆਰਥੀਆਂ ਨੇ ਕੱਢੀ ਵੋਟਰ ਜਾਗਰੂਕਤਾ ਰੈਲੀ
NEXT STORY