ਚੰਡੀਗੜ੍ਹ (ਮੀਨਾਕਸ਼ੀ) - ਕਰਵਾਚੌਥ ਦੇ ਦਿਨ ਅੱਜ ਸੁਹਾਗਣਾਂ ਨੇ ਆਪਣੇ ਪਤੀ ਦੀ ਲੰਬੀ ਉਮਰ ਲਈ ਵਰਤ ਰੱਖਿਆ। ਚੰਡੀਗੜ੍ਹ, ਪੰਚਕੂਲਾ, ਮੋਹਾਲੀ ਤੇ ਮਨੀਮਾਜਰਾ ਦੇ ਮੰਦਰਾਂ ਵਿਚ ਆ ਕੇ ਵੀ ਸੁਹਾਗਣਾਂ ਨੇ ਪੂਜਾ ਅਰਚਨਾ ਕਰਕੇ ਆਪਣੇ ਪਤੀ ਦੀ ਲੰਬੀ ਉਮਰ ਲਈ ਪ੍ਰਾਰਥਨਾ ਕੀਤੀ। ਸੁਹਾਗਣਾਂ ਨੇ ਆਪਣੇ ਹੱਥਾਂ 'ਤੇ ਵੱਖ-ਵੱਖ ਡਿਜ਼ਾਈਨਾਂ ਦੀ ਮਹਿੰਦੀ ਸਜਾਈ ਹੋਈ ਸੀ। ਸਭ ਨੇ ਆਕਰਸ਼ਕ ਕੱਪੜੇ ਪਹਿਨ ਕੇ ਆਪਣੇ-ਆਪ ਨੂੰ ਸ਼ਿੰਗਾਰਿਆ ਹੋਇਆ ਸੀ।
ਸ਼ਹਿਰ ਦੀਆਂ ਮਾਰਕੀਟਾਂ ਵਿਚ ਵੀ ਅੱਜ ਸਾਰਾ ਦਿਨ ਭੀੜ ਰਹੀ। ਵੱਖ-ਵੱਖ ਸੈਕਟਰਾਂ ਤੇ ਮਨੀਮਾਜਰਾ ਦੇ ਬਾਜ਼ਾਰਾਂ ਵਿਚ ਥਾਂ-ਥਾਂ 'ਤੇ ਲੱਗੇ ਮਹਿੰਦੀ ਦੇ ਸਟਾਲਾਂ 'ਤੇ ਬਹੁਤ ਭੀੜ ਸੀ।
ਸ਼ਾਮ ਸਮੇਂ ਕਰਵਾਚੌਥ ਸਪੈਸ਼ਲ ਥਾਲੀ 'ਚ ਪੂਜਾ ਦਾ ਸਾਮਾਨ ਨੈ ਕੇ ਕਰਵਾਚੌਥ ਦੀ ਕਥਾ ਸੁਣਨ ਲਈ ਸ਼ਹਿਰ ਦੇ ਮੰਦਰਾਂ ਤੇ ਘਰਾਂ ਵਿਚ ਸੁਹਾਗਣਾਂ ਇਕੱਠੀਆਂ ਹੋਈਆਂ। ਚੰਨ ਨਜ਼ਰ ਆਉਣ ਤੋਂ ਬਾਅਦ ਸਾਰੀਆਂ ਸੁਹਾਗਣਾਂ ਨੇ ਛਾਣਨੀ ਵਿਚੋਂ ਆਪਣੇ ਪਤੀ ਦਾ ਚਿਹਰਾ ਦੇਖ ਕੇ ਵਰਤ ਤੋੜਿਆ।
ਲਾਲ ਖੂਨ ਦਾ ਕਾਲਾ ਧੰਦਾ
NEXT STORY