ਅੰਮ੍ਰਿਤਸਰ (ਬਲਜੀਤ, ਸੰਜੀਵ) : ਪੰਜਾਬ ਪੁਲਸ ਦੇ ਏ. ਐੱਸ. ਆਈ. ਸਤਨਾਮ ਸਿੰਘ ਤੋਂ ਲੁੱਟ-ਖੋਹ ਕਰਨ ਦੌਰਾਨ ਦੋ ਲੁਟੇਰੇ ਗੋਲ਼ੀ ਮਾਰ ਕੇ ਫ਼ਰਾਰ ਹੋ ਗਏ, ਜਦਕਿ ਜ਼ਖ਼ਮੀ ਏ. ਐੱਸ. ਆਈ. ਸਤਨਾਮ ਸਿੰਘ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਫਿਲਹਾਲ ਥਾਣਾ ਕੱਥੂਨੰਗਲ ਦੀ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦਿਹਾਤੀ ’ਚ ਤਾਇਨਾਤ ਏ. ਐੱਸ. ਆਈ. ਸਤਨਾਮ ਸਿੰਘ ਨੇ ਦੱਸਿਆ ਕਿ ਦੁਪਹਿਰ ਤਕਰੀਬਨ 12 ਵਜੇ ਉਹ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਪਣੀ ਪਤਨੀ ਨੂੰ ਲੈਣ ਲਈ ਕੱਥੂਨੰਗਲ ਦੇ ਅੱਡਾ ਤਲਵੰਡੀ ਘੁੰਮਣ ਵਿਖੇ ਗਿਆ ਸੀ, ਜਿਥੇ ਉਹ ਆਪਣੀ ਪਤਨੀ ਦੀ ਉਡੀਕ ਕਰ ਰਿਹਾ ਸੀ। ਇਸ ਦੌਰਾਨ ਦੋ ਅਣਪਛਾਤੇ ਬਾਈਕ ਸਵਾਰ ਲੁਟੇਰੇ ਆਏ ਅਤੇ ਉਸ ਤੋਂ ਪਤਾ ਪੁੱਛਣ ਲੱਗੇ। ਜਦੋਂ ਤਕ ਮੈਂ ਪਤਾ ਦੱਸਦਾ ਤਾਂ ਉਨ੍ਹਾਂ ’ਚੋਂ ਇਕ ਨੇ ਪਿਸਤੌਲ ਤਾਣ ਦਿੱਤਾ ਤੇ ਉਸ ਦਾ ਪਰਸ ਖੋਹਣ ਦੀ ਕੋਸ਼ਿਸ਼ ਕਰਨ ਲੱਗਾ।
ਇਹ ਵੀ ਪੜ੍ਹੋ : ਕਾਂਗਰਸ ਦੇ ਕੁਝ ਹੋਰ ਸਾਬਕਾ ਮੰਤਰੀ ਜਲਦ ਹੋਣਗੇ ਸਲਾਖਾਂ ਪਿੱਛੇ !
ਲੁਟੇਰੇ ਦੇ ਹੱਥਾਂ ’ਚ ਪਿਸਤੌਲ ਦੇਖ ਉਹ ਉਸ ਨਾਲ ਭਿੜ ਗਿਆ। ਉਸ ਨੇ ਇਕ ਲੁਟੇਰੇ ਨੂੰ ਸੜਕ ’ਤੇ ਸੁੱਟ ਦਿੱਤਾ, ਜਦਕਿ ਦੂਜੇ ਨੇ ਉਸ ਦੇ ਪੱਟ ’ਚ ਗੋਲੀ ਮਾਰ ਦਿੱਤੀ | ਇਸੇ ਦੌਰਾਨ ਉਸ ਦੀ ਪਤਨੀ ਵੀ ਮੌਕੇ ’ਤੇ ਆ ਗਈ ਅਤੇ ਦੋਵੇਂ ਬਾਈਕ ਸਵਾਰ ਮੌਕੇ ਤੋਂ ਫਰਾਰ ਹੋ ਗਏ। ਪੁਲਸ ਦਾ ਕਹਿਣਾ ਹੈ ਕਿ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ, ਜਦਕਿ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਅਦਾਲਤੀ ਸੰਮਨ ਨੂੰ ਲੈ ਕੇ ਪੰਚਾਇਤ ਮੰਤਰੀ ਧਾਲੀਵਾਲ ’ਤੇ ਸੁਖਪਾਲ ਖਹਿਰਾ ਦਾ ਨਿਸ਼ਾਨਾ, ਕਹੀ ਇਹ ਗੱਲ
ਹੈਰਾਨੀਜਨਕ ਖ਼ੁਲਾਸਾ ! ਉੱਚ ਸਿੱਖਿਆ ਤੋਂ ਵਾਂਝੀਆਂ ਰਹਿੰਦੀਆਂ ਨੇ ਪੰਜਾਬ ਦੀਆਂ 56 ਫ਼ੀਸਦੀ ਕੁੜੀਆਂ
NEXT STORY