ਚੰਡੀਗੜ੍ਹ : ਵਿਦੇਸ਼ਾਂ 'ਚ ਅਕਾਲੀ ਦਲ ਦੇ ਹੋ ਰਹੇ ਵਿਰੋਧ ਨੂੰ ਲੈ ਕੇ ਅਕਾਲੀ ਦਲ ਦੇ ਪ੍ਰਧਾਨ ਲਗਾਤਾਰ ਕਾਂਗਰਸ ਪਾਰਟੀ 'ਤੇ ਹਮਲੇ ਕਰ ਰਹੇ ਹਨ। ਸੂਬਾ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਤੋਂ ਬਾਅਦ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਵੀ ਹੁਣ ਕੈਪਟਨ ਅਮਰਿੰਦਰ ਸਿੰਘ 'ਤੇ ਖਾਲਿਸਤਾਨ ਸਮਰਥਕਾਂ ਕੋਲ ਜਾਣ ਦੇ ਦੋਸ਼ ਲਗਾਏ ਹਨ।
ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਵਿਦੇਸ਼ਾਂ 'ਚ ਹੋ ਰਹੇ ਵਿਰੋਧ ਨੂੰ ਲੈ ਕੇ ਇਕ ਵਾਰ ਫਿਰ ਤੋਂ ਮਾਨ ਸਮਰਥਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਸੁਖਬੀਰ ਬਾਦਲ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਕੈਪਟਨ ਦੇ ਸਬੰਧ ਖਾਲਿਸਤਾਨੀਆਂ ਨਾਲ ਹਨ ਅਤੇ ਕੈਪਟਨ ਭਾਰਤ ਵਿਰੋਧੀਆਂ ਦਾ ਸਾਥ ਦੇ ਰਹੇ ਹਨ।
ਲੁਧਿਆਣਾ ਦੇ ਸਕੂਲ ਦੀ ਸ਼ਰਮਨਾਕ ਘਟਨਾ, ਵਿਦਿਆਰਥੀਆਂ ਦੇ ਕੀਤੇ ਮੂੰਹ ਕਾਲੇ (ਵੀਡੀਓ)
NEXT STORY