ਖੰਨਾ (ਸੁਨੀਲ)-ਖੰਨਾ ਨੇੜੇ ਹੋਏ ਇਕ ਸਡ਼ਕ ਹਾਦਸੇ ’ਚ 3 ਨੌਜਵਾਨ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਖੰਨਾ ਦੇ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਮਿਲੀ ਜਾਣਕਾਰੀ ਦੇ ਅਨੁਸਾਰ ਬਿੱਲਾ (20) ਪੁੱਤਰ ਮਲਕੀਤ ਸਿੰਘ, ਬੀਰਾ (24) ਪੁੱਤਰ ਪਿਆਰਾ ਸਿੰਘ ਅਤੇ ਮਹੇਸ਼ ਕੁਮਾਰ (28) ਪੁੱਤਰ ਰਾਮ ਬਾਬੂ, ਤਿੰਨੋਂ ਵਾਸੀ ਬੀਜਾ, ਜੋ ਕਿ ਵੱਖ-ਵੱਖ ਸ਼ਰਾਬ ਦੇ ਅਹਾਤਿਆਂ ’ਤੇ ਕੰਮ ਕਰਦੇ ਹਨ ਅਤੇ ਬੀਤੀ ਰਾਤ ਜਦੋਂ ਆਪਣਾ ਕੰਮ ਖਤਮ ਕਰਨ ਦੇ ਉਪਰੰਤ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਪਣੇ ਘਰ ਨੂੰ ਜਾ ਰਹੇ ਸਨ ਤਾਂ ਪਿੰਡ ਭੋਰਲਾ ਦੇ ਨਜ਼ਦੀਕ ਸਾਹਮਣੇ ਤੋਂ ਆ ਰਹੀ ਇਕ ਕਾਰ ਦੀ ਤੇਜ਼ ਲਾਈਟ ਅੱਖਾਂ ’ਚ ਪੈਣ ਦੇ ਕਾਰਨ ਉਨ੍ਹਾਂ ਦਾ ਮੋਟਰਸਾਈਕਲ ਬੇਕਾਬੂ ਹੋ ਕੇ ਗੱਡੀ ਨਾਲ ਜਾ ਟਕਰਾਇਆ, ਜਿਸ ਕਾਰਨ ਇਸ ਹਾਦਸੇ ’ਚ ਤਿੰਨੋਂ ਨੌਜਵਾਨ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਐਂਬੂਲੈਂਸ 108 ਦੀ ਸਹਾਇਤਾ ਨਾਲ ਖੰਨਾ ਦੇ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ।
ਵਿਧਾਇਕ ਗੁਰਕੀਰਤ ਨੇ ਨਵਜੋਤ ਸਿੱਧੂ ਨਾਲ ਕੀਤੀ ਮੁਲਾਕਾਤ
NEXT STORY