ਖੰਨਾ (ਮਨਦੀਪ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੋਸ਼ਲ ਮੀਡੀਆ ਯੂਨਿਟ ਵਲੋਂ ਵਿਧਾਨ ਸਭਾ ਹਲਕਾ ਰਾਏਕੋਟ ਕੋਆਰਡੀਨੇਟਰ ਤੋਂ ਨਿਯੁਕਤ ਕੀਤੇ ਗਏ ਨੌਜਵਾਨ ਆਗੂ ਹਰਸ਼ ਜੈਨ ਦਾ ਨਵੀਂ ਆਬਾਦੀ ਅਕਾਲਗਡ਼੍ਹ ’ਚ ਸਰਪੰਚਾਂ, ਆਗੂਆਂ ਤੇ ਵਰਕਰਾਂ ਵਲੋਂ ਮੂੰਹ ਮਿੱਠਾ ਕਰਵਾਇਆ ਗਿਆ। ਇਸ ਮੌਕੇ ਸਰਪੰਚ ਸੁਖਵਿੰਦਰ ਸਿੰਘ ਕਲੇਰ ਨਵੀਂ ਆਬਾਦੀ ਅਕਾਲਗਡ਼੍ਹ, ਸਰਪੰਚ ਹਰਮਿੰਦਰ ਸਿੰਘ ਗਿੱਲ ਸੁਧਾਰ, ਰਮੇਸ਼ ਜੈਨ ਜ਼ਿਲਾ ਮੀਤ ਪ੍ਰਧਾਨ ਕਾਂਗਰਸ, ਪ੍ਰੇਮ ਗੋਇਲ, ਸੁਰੇਸ਼ ਕੁਮਾਰ, ਮੇਘ ਰਾਜ ਜੈਨ, ਸਾਬਕਾ ਸਰਪੰਚ ਨਰਿੰਦਰ ਕੁਮਾਰ ਬਬਲੂ, ਨਿਤਿਸ਼ ਕੌਂਟੀ, ਗੁਰਵਿੰਦਰ ਸਿੰਘ ਰੱਤੋਵਾਲ, ਗੁਲਵਿੰਦਰ ਅਕਾਲਗਡ਼੍ਹ ਆਦਿ ਕਾਂਗਰਸੀ ਆਗੂਆਂ ਨੇ ਕਾਂਗਰਸ ਹਾਈਕਮਾਨ ਸਮੇਤ ਪੰਜਾਬ ਪ੍ਰਧਾਨ ਸੁਨੀਲ ਜਾਖਡ਼, ਸੂਬਾ ਕੋਆਰਡੀਨੇਟਰ ਦਾ ਇਸ ਨਿਯੁਕਤੀ ਬਦਲੇ ਧੰਨਵਾਦ ਕੀਤਾ ਹੈ।
ਗੁਰਮਿਲਾਪ ਸਿੰਘ ਡੱਲਾ ਦੀ ਬ੍ਰਾਂਚ ਦਾ ਨਤੀਜਾ ਰਿਹਾ ਸ਼ਾਨਦਾਰ
NEXT STORY