ਖੰਨਾ (ਸੁਨੀਲ)-ਸਿਟੀ ਥਾਣਾ-2 ਦੇ ਐੱਸ. ਐੱਚ. ਓ. ਗਗਨਦੀਪ ਸਿੰਘ ਧੂਰੀ ਦੀ ਅਗਵਾਈ ’ਚ ਪੁਲਸ ਪਾਰਟੀ ਨੇ ਜੂਆ ਖੇਡਣ ਦੇ ਦੋਸ਼ ’ਚ 4 ਵਿਅਕਤੀਆਂ ਨੂੰ ਰੰਗੇ ਹੱਥੀਂ ਕਾਬੂ ਕੀਤਾ। ਪੁਲਸ ਨੇ ਚਾਰਾਂ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਏ. ਐੱਸ. ਆਈ. ਸਰਜੰਗਦੀਪ ਸਿੰਘ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਸ਼ਮਸ਼ਾਨਘਾਟ ਚੌਕ ’ਚ ਮੌਜੂਦ ਸਨ । ਇਸੇ ਦੌਰਾਨ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਤੋਰੀ ਪੁੱਤਰ ਸਾਬਲ ਸ਼ੇਖ, ਮਨਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ, ਚਰਨਜੀਤ ਸਿੰਘ ਪੁੱਤਰ ਅਵਤਾਰ ਸਿੰਘ ਤੇ ਸਾਬਲ ਸ਼ੇਖ ਪੁੱਤਰ ਨੁਸਲ ਸ਼ੇਖ (ਸਾਰੇ ਵਾਸੀ) ਖੰਨਾ ਜੂਆ ਖੇਡ ਰਹੇ ਹਨ। ਪੁਲਸ ਨੇ ਤੁਰੰਤ ਰੇਡ ਕਰਕੇ ਮੌਕੇ ਤੋਂ ਕਥਿਤ ਦੋਸ਼ੀਆਂ ਨੂੰ ਕਾਬੂ ਕਰਕੇ 7000 ਰੁਪਏ ਨਕਦੀ ਦੇ ਨਾਲ-ਨਾਲ ਤਾਸ਼ ਵੀ ਬਰਾਮਦ ਕੀਤੀ।
ਚਾਈਨਾ ਡੋਰ ਦੇ 17 ਗੱਟੂਆਂ ਸਮੇਤ ਗ੍ਰਿਫਤਾਰ
NEXT STORY