ਖੰਨਾ (ਸੁਖਵਿੰਦਰ ਕੌਰ)- ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ੀਤਲਾ ਮਾਤਾ ਮੰਦਰ ਮਾਨੂੰਪੁਰ ’ਚ 13 ਫਰਵਰੀ ਨੂੰ ਵਿਸ਼ਾਲ ਹਵਨ ਯੱਗ ਕਰਵਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਦਰ ਦੇ ਮੁੱਖ ਸੇਵਾਦਾਰ ਬਾਬਾ ਸੰਤ ਸਿੰਘ ਨੇ ਦੱਸਿਆ ਕਿ ਹਵਨ ਦੇ ਬਾਅਦ ਖੀਰ ਅਤੇ ਮਾਲ ਪੂਡ਼ਿਆਂ ਦਾ ਲੰਗਰ ਸੰਗਤਾਂ ਦੇ ਲਈ ਅਤੁੱਟ ਵਰਤਾਇਆ ਜਾਵੇਗਾ ਜੋ ਕਿ ਸਵੇਰ ਤੋਂ ਲੈ ਕੇ ਦੇਰ ਰਾਤ ਤੱਕ ਚੱਲਦਾ ਰਹੇਗਾ। ਉਨ੍ਹਾਂ ਦੱਸਿਆ ਕਿ ਇਸ ਦਿਨ ਹਜ਼ਾਰਾਂ ਦੀ ਗਿਣਤੀ ’ਚ ਪੰਜਾਬ ਤੇ ਹੋਰਨਾਂ ਸੂਬਿਆਂ ਤੋਂ ਸੰਗਤਾਂ ਪੁੱਜ ਕੇ ਮਾਤਾ ਰਾਣੀ ਦੇ ਦਰਸ਼ਨ ਕਰਨ ਆਉਂਦੀਆਂ ਹਨ। ਉਨ੍ਹਾਂ ਸਮੂਹ ਸੰਗਤ ਨੂੰ 13 ਫਰਵਰੀ ਨੂੰ ਸ਼ੀਤਲਾ ਮਾਤਾ ਮੰਦਰ ਮਾਨੂੰਪੁਰ ’ਚ ਪਹੁੰਚਣ ਦੀ ਅਪੀਲ ਕਰਦਿਆਂ ਕਿਹਾ ਕਿ ਸੰਗਤਾਂ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕਰਨ। ਇਸ ਮੌਕੇ ਕਮਲ ਕਪੂੁਰ, ਨਰਿੰਦਰ ਕੁਮਾਰ, ਚੰਦਰ ਭਾਨ, ਰਣਜੀਤ ਸਿੰਘ, ਮਨੀ, ਗੋਪੀ, ਸਤਪਾਲ ਸਿੰਘ, ਅਮੋਲਕ ਸਿੰਘ, ਮੁਖਤਿਆਰ ਸਿੰਘ, ਜੱਸੀ ਠੇਕੇਦਾਰ, ਤਾਰੀ ਫੋਰਮੈਨ, ਅਮਨਦੀਪ ਸਿੰਘ ਅਤੇ ਮਾ. ਭਰਪੂਰ ਸਿੰਘ ਆਦਿ ਹਾਜ਼ਰ ਸਨ।
ਆਪ ਦੇ ਨਿਤਿਨ ਚੰਮ ਹੋਏ ਪੰਜਾਬੀ ਏਕਤਾ ਪਾਰਟੀ ’ਚ ਸ਼ਾਮਲ
NEXT STORY