ਖੰਨਾ (ਸੁਖਵਿੰਦਰ ਕੌਰ)- ਸਥਾਨਕ ਬੈਂਕ ਕਾਲੋਨੀ ’ਚ ਸਥਿਤ ਗੋਪਾਲ ਮੰਦਰ ’ਚ ਹੋਲੀ ਦਾ ਤਿਉਹਾਰ ਬਡ਼ੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਰਾਧਾ-ਕ੍ਰਿਸ਼ਨ ਦੀਆਂ ਵੱਖ-ਵੱਖ ਝਾਕੀਆਂ ਤੋਂ ਇਲਾਵਾ ਪੂਜਾ ਪਾਠ ਤੇ ਭਜਨ ਕੀਰਤਨ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪੰਡਤ ਅਜੇ ਸ਼ਾਸਤਰੀ ਨੇ ਦੱਸਿਆ ਕਿ ਹੋਲੀ ਖੁਸ਼ੀਆਂ ਦਾ ਤਿਉਹਾਰ ਹੈ ਅਤੇ ਇਸ ਦੇ ਰੰਗ ਮਨੁੱਖੀ ਜੀਵਨ ’ਚ ਖੁਸ਼ੀਆਂ ਲੈ ਕੇ ਆਉਂਦੇ ਹਨ। ਉਨ੍ਹਾਂ ਕਿਹਾ ਕਿ ਇਹ ਤਿਉਹਾਰ ਅਨੇਕਤਾ ’ਚ ਏਕਤਾ ਦਾ ਪ੍ਰਤੀਕ ਹੈ, ਸਾਨੂੰ ਇਹ ਤਿਉਹਾਰ ਮਿਲ ਕੇ ਮਨਾਉਣਾ ਚਾਹੀਦਾ ਹੈ। ਇਸ ਮੌਕੇ ਗੋਪਾਲ ਮੰਦਰ ਸੇਵਾ ਕਮੇਟੀ ਦੇ ਮੈਂਬਰਾਨ ਅਤੇ ਮਹਿਲਾ ਸੰਕੀਰਤਨ ਮੰਡਲੀ ਦੀਆਂ ਮਹਿਲਾਵਾਂ ਹਾਜ਼ਰ ਸਨ।
ਇਕੋਲਾਹਾ ’ਚ ਅਨੀਮੀਆ ਜਾਗਰੂਕਤਾ ਕੈਂਪ ਆਯੋਜਤ
NEXT STORY