ਸਮਰਾਲਾ, (ਬੰਗੜ, ਗਰਗ)-ਸਮਰਾਲਾ ਪੁਲਸ ਵੱਲੋਂ ਵੱਡੀ ਕਾਰਵਾਈ ਕਰਦਿਆਂ ਲੁਟੇਰਾ ਗਿਰੋਹ ਦੇ ਨਾਮਵਰ ਲੁਟੇਰੇ ਬੰਗਾਲੀ ਅਤੇ ਮੂਸੇ ਨੂੰ ਉਨ੍ਹਾਂ ਦੇ 6 ਹੋਰ ਮੈਂਬਰਾਂ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਕਾਬੂ ਕੀਤੇ ਗਏ ਲੁਟੇਰਿਆਂ ਪਾਸੋਂ ਭਾਰੀ ਮਾਤਰਾ ਵਿੱਚ ਅਸਲਾ, ਵਹੀਕਲ, ਔਜਾਰ ਅਤੇ ਕੈਸ਼ ਵੀ ਬਰਾਮਦ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਰਣਬੀਰ ਸਿੰਘ ਖੱਟੜਾ ਡਿਪਟੀ ਇੰਸਪੈਕਟਰ ਜਨਰਲ ਪੁਲਿਸ ਲੁਧਿਆਣਾ ਅਤੇ ਪੁਲਸ ਜ਼ਿਲ੍ਹਾ ਮੁਖੀ ਧਰੁਵ ਦਹੀਆ ਨੇ ਦੱਸਿਆ ਕਿ ਲੁੱਟਾਂ–ਖੋਹਾਂ ਕਰਨ ਵਾਲੇ ਗਿਰੋਹਾਂ ਨੂੰ ਨੱਥ ਪਾਉਣ ਲਈ ਜਸਵੀਰ ਸਿੰਘ ਪੁਲਸ ਕਪਤਾਨ (ਆਈ), ਜਗਵਿੰਦਰ ਸਿੰਘ ਉਪ ਪੁਲਿਸ ਕਪਤਾਨ (ਆਈ), ਮਨਜੀਤ ਸਿੰਘ ਉਪ ਪੁਲਿਸ ਕਪਤਾਨ, ਗੁਰਮੇਲ ਸਿੰਘ ਥਾਣਾ ਮੁਖੀ ਪਾਇਲ, ਇੰਸਪੈਕਟਰ ਹਰਵਿੰਦਰ ਸਿੰਘ ਥਾਣਾ ਮੁਖੀ ਮਾਛੀਵਾੜਾ ਸਾਹਿਬ, ਥਾਣੇਦਾਰ ਬੇਅੰਤ ਸਿੰਘ ਅਤੇ ਸਹਾਇਕ ਥਾਣੇਦਾਰ ਬਲਵੰਤ ਸਿੰਘ ਚੌਂਕੀ ਇੰਚਾਰਜ ਹੇਡੋਂ ਸਮੇਤ ਪੁਲਿਸ ਪਾਰਟੀ ਵੱਲੋ ਮੇਨ ਚੌਂਕ ਸਮਰਾਲਾ ਵਿਖੇ ਸ਼ੱਕੀ ਵਹੀਕਲਾਂ ਦੀ ਚੈਕਿੰਗ ਕਰ ਰਹੇ ਸਨ। ਜਿਸ ਦੌਰਾਨ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਬੰਗਾਲੀ ਅਤੇ ਮੂਸਾ ਗਿਰੋਹ ਦੇ ਮੈਂਬਰ ਜੋ ਪਿਛਲੇ ਕਾਫੀ ਸਮੇਂ ਤੋਂ ਵੱਡੇ ਪੱਧਰ 'ਤੇ ਡਕੈਤੀਆਂ, ਚੋਰੀਆਂ, ਲੁੱਟਾਂ-ਖੋਹਾਂ ਅਤੇ ਬੈਂਕਾਂ ਦੇ ਏ. ਟੀ. ਐੱਮ ਤੋੜਨ ਦੀਆਂ ਵਾਰਦਾਤਾਂ ਨੂੰ ਪੰਜਾਬ ਅਤੇ ਬਾਹਰਲੀਆਂ ਸਟੇਟਾਂ ਵਿੱਚ ਅੰਜਾਮ ਦੇ ਚੁੱਕੇ ਹਨ। ਬੰਗਾਲੀ ਅਤੇ ਮੂਸਾ ਆਪਣੇ ਪੂਰੇ ਗਿਰੋਹ ਦੇ ਮੈਂਬਰਾਂ ਸਮੇਤ ਆਪੋ-ਆਪਣੇ ਵਹੀਕਲਾਂ ਤੇ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਸੈਕਰਡ ਹਾਰਟ ਕਾਨਵੈਂਟ ਸਕੂਲ ਪਿੰਡ ਉਟਾਲਾਂ ਪਾਸ ਇੱਕ ਬੇ-ਅਬਾਦ ਜਗ੍ਹਾ 'ਤੇ ਇਕੱਠੇ ਹੋਏ ਹਨ, ਜੋ ਸਮਰਾਲਾ ਸ਼ਹਿਰ ਜਾਂ ਇਸਦੇ ਨਾਲ ਲੱਗਦੇ ਇਲਾਕਿਆ ਵਿੱਚ ਕਿਸੇ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਯੋਜਨਾ ਬਣਾ ਰਹੇ ਹਨ। ਜੇਕਰ ਹੁਣੇ ਹੀ ਘੇਰਾਬੰਦੀ ਕਰਕੇ ਰੇਡ ਕੀਤੀ ਜਾਵੇ ਤਾਂ ਸਾਰਾ ਗਿਰੋਹ ਭਾਰੀ ਅਸਲੇ ਸਮੇਤ ਕਾਬੂ ਆ ਸਕਦਾ ਹੈ।
ਇਸ ਦੌਰਾਨ ਪੁਲਸ ਪਾਰਟੀ ਵੱਲੋ ਮੁਸਤੈਦੀ ਨਾਲ ਕਾਰਵਾਈ ਕਰਦਿਆਂ ਘੇਰਾਬੰਦੀ ਕਰਕੇ ਰੇਡ ਕੀਤਾ ਗਿਆ ਅਤੇ ਮੌਕੇ 'ਤੇ ਬੰਗਾਲੀ ਅਤੇ ਮੂਸਾ ਸਮੇਤ ਗਿਰੋਹ ਦੇ 11 ਮੌਜੂਦ ਸਨ। ਜਿਨ੍ਹਾਂ ਵਿੱਚੋਂ 8 ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਜਿਨ੍ਹਾਂ 'ਚ ਰਾਜੇਸ਼ ਕੁਮਾਰ ਉਰਫ਼ ਬੰਗਾਲੀ ਪੁੱਤਰ ਰਾਮ ਅਧਾਰ ਵਾਸੀ ਅਹਿਮਦਗੜ੍ਹ, ਹਰਦੀਪ ਸਿੰਘ ਉਰਫ਼ ਮੂਸਾ ਪੁੱਤਰ ਜਸਵੰਤ ਸਿੰਘ ਪਿੰਡ ਦਹਿਲੀਜ਼ ਅਹਿਮਦਗੜ੍ਹ, ਸ਼ਕਤੀ ਕੁਮਾਰ ਉਰਫ਼ ਰਾਜੂ ਪੁੱਤਰ ਸ਼ਿਵਜੀ ਗੁਪਤਾ ਵਾਸੀ ਜੰਡਾਲੀ ਕਲਾਂ ਅਹਿਮਦਗੜ੍ਹ, ਬਿੰਦਰ ਸਿੰਘ ਉਰਫ਼ ਬਿੰਦਰੀ ਪੁੱਤਰ ਗੁਰਦੀਪ ਸਿੰਘ ਵਾਸੀ ਅਹਿਮਦਗੜ੍ਹ, ਅਮਨਦੀਪ ਸਿੰਘ ਉਰਫ਼ ਰਿੰਕੂ ਪੁੱਤਰ ਬਲਦੇਵ ਸਿੰਘ ਵਾਸੀ ਪੰਡਿਤ ਮੁਹੱਲਾ ਅਹਿਮਦਗੜ੍ਹ, ਮਨੋਜ ਕੁਮਾਰ ਉਰਫ਼ ਛੋਟੂ ਪੁੱਤਰ ਰਜਿੰਦਰ ਕੁਮਾਰ ਪੰਡਿਤ ਮੁਹੱਲਾ ਅਹਿਮਦਗੜ੍ਹ, ਸਿਕੰਦਰ ਖਾਨ ਉਰਫ਼ ਖਾਨ ਪੁੱਤਰ ਦਿਲਾਵਰ ਖਾਨ ਵਾਸੀ ਅਹਿਮਦਗੜ੍ਹ, ਮਨਪ੍ਰੀਤ ਸਿੰਘ ਉਰਫ਼ ਮੰਨੂ ਪੁੱਤਰ ਬਲਕਾਰ ਸਿੰਘ ਵਾਸੀ ਜਮਾਲਪੁਰ ਲੁਧਿਆਣਾ ਸ਼ਾਮਲ ਹਨ। ਜਦਕਿ ਗਿਰੋਹ ਦੇ ਤਿੰਨ ਮੈਂਬਰ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ। ਫਰਾਰ ਹੋਏ ਗਿਰੋਹ ਮੈਂਬਰਾਂ ਵਿੱਚ ਦਲਜੀਤ ਸਿੰਘ ਉਰਫ ਲਾਡੂ ਉਰਫ ਲਾਡੀ ਉਰਫ ਭੁੱਲਰ ਪੁੱਤਰ ਜਗਦੀਸ਼ ਸਿੰਘ ਵਾਸੀ ਜਮਾਲਪੁਰ ਕਲੋਨੀ ਲੁਧਿਆਣਾ, ਇਰਾਨ ਖਾਨ ਵਾਸੀ ਸ੍ਰੀ ਗੰਗਾ ਨਗਰ (ਰਾਜਿਸਥਾਨ), ਤੀਸਰਾ ਵਰਿੰਦਰ ਸਿੰਘ ਉਰਫ ਬਿੰਦਰ ਵਾਸੀ ਕੁਲੀਆ ਵਾਲਾ ਗਰਾਊਂਡ ਨੇੜੇ ਗੈਸ ਏਜੰਸੀ ਦਾ ਦਫਤਰ ਜਮਾਲਪੁਰ ਲੁਧਿਆਣਾ ਸ਼ਾਮਲ ਹਨ। ਜਿਨ੍ਹਾਂ ਦੀ ਗ੍ਰਿਫਤਾਰੀ ਲਈ ਪੁਲਸ ਵੱਲੋਂ ਵੱਖ-ਵੱਖ ਟੀਮਾਂ ਬਣਾਕੇ ਛਾਪੇਮਾਰੀ ਕੀਤੀ ਜਾ ਰਹੀ ਅਤੇ ਇਨ੍ਹਾਂ ਨੂੰ ਵੀ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
BSF ਦੀ ਗੱਡੀ ਨੂੰ ਬੱਸ ਨੇ ਮਾਰੀ ਟੱਕਰ, 1 ਜਵਾਨ ਦੀ ਮੌਤ 13 ਜ਼ਖਮੀ
NEXT STORY