ਜਲੰਧਰ(ਮਹੇਸ਼)-ਕਾਜ਼ੀ ਮੰਡੀ ਏਰੀਏ 'ਚ 17 ਸਾਲਾ ਇਕ ਲੜਕੀ ਦੇ ਅਗਵਾ ਹੋਣ ਦੀ ਸੂਚਨਾ ਮਿਲੀ ਹੈ। ਇਸ ਸੰਬੰਧੀ ਥਾਣਾ ਰਾਮਾ ਮੰਡੀ ਵਿਚ ਕੇਸ ਦਰਜ ਕਰ ਲਿਆ ਗਿਆ ਹੈ। ਇਸ ਦੀ ਪੁਸ਼ਟੀ ਐੱਸ. ਐੱਚ. ਓ. ਰਾਮਾ ਮੰਡੀ ਰਾਜੇਸ਼ ਠਾਕੁਰ ਨੇ ਕੀਤੀ। ਮਦਰਾਸੀ ਮੁਹੱਲਾ ਕਾਜ਼ੀ ਮੰਡੀ ਵਾਸੀ ਨਾਬਾਲਿਗ ਲੜਕੀ ਦੀ ਵਿਧਵਾ ਮਾਂ ਨੇ ਪੁਲਸ ਨੂੰ ਦਿੱਤੇ ਬਿਆਨ ਵਿਚ ਦੋਸ਼ ਲਗਾਇਆ ਕਿ ਉਸਦੀ ਲੜਕੀ ਨੂੰ ਇਲਾਕੇ ਦਾ ਹੀ ਕੋਈ ਨੌਜਵਾਨ ਘਰੋਂ ਅਗਵਾ ਕਰ ਕੇ ਲੈ ਗਿਆ। ਦੇਰ ਰਾਤ ਤੱਕ ਥਾਣਾ ਰਾਮਾ ਮੰਡੀ ਦੀ ਪੁਲਸ ਲੜਕੀ ਤੇ ਮੁਲਜ਼ਮ ਦੀ ਭਾਲ ਕਰ ਰਹੀ ਸੀ।
ਸਿਹਤ ਵਿਭਾਗ ਵੱਲੋਂ ਸਰਹੱਦੀ ਖੇਤਰਾਂ ਦੀਆਂ ਦੁਕਾਨਾਂ 'ਤੇ ਛਾਪੇਮਾਰੀ
NEXT STORY