ਪਟਿਆਲਾ: ਪੰਜਾਬ ਦੇ ਪ੍ਰਸਿੱਧ ਕਹਾਣੀਕਾਰ ਕਿਰਪਾਲ ਸਿੰਘ ਕਜ਼ਾਕ ਨੂੰ ਪੰਜਾਬੀ ਭਾਸ਼ਾ 'ਚ ਉਨ੍ਹਾਂ ਦੇ ਯੋਗਦਾਨ ਦੇ ਲਈ ਇਸ ਸਾਲ ਦੇ ਸਾਹਿਤਕ ਅਕਾਦਮੀ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ। ਕਹਾਣੀ ਸੰਗ੍ਰਹਿ 'ਅੰਤਰਹੀਣ' ਦੇ ਲਈ ਉਨ੍ਹਾਂ ਦੀ ਚੋਣ ਪੁਰਸਕਾਰ ਲਈ ਕੀਤੀ ਗਈ। ਦੱਸਵੀਂ ਤੱਕ ਪੜ੍ਹੇ ਕਿਰਪਾਲ ਪੇਸ਼ੇ ਤੋਂ ਮਿਸਤਰੀ ਹਨ, ਪਰ ਸਾਹਿਤ 'ਚ ਉਨ੍ਹਾਂ ਦੇ ਯੋਗਦਾਨ ਨੂੰ ਦੇਖਦੇ ਹੋਏ ਪੰਜਾਬੀ ਯੂਨੀਵਰਸਿਟੀ ,ਪਟਿਆਲਾ ਨੇ ਉਨ੍ਹਾਂ ਨੂੰ ਪ੍ਰ੍ਰੋਫੈਸਰ ਨਿਯੁਕਤ ਕੀਤਾ ਸੀ। ਉਹ 2002 'ਚ ਸੇਵਾ ਮੁਕਤ ਹੋ ਗਏ ਸਨ।ਪੁਰਸਕਾਰ ਦੀ ਘੋਸ਼ਣਾ 'ਤੇ ਉਨ੍ਹਾਂ ਨੇ ਕਿਹਾ ਕਿ 'ਇਸ ਤੋਂ ਵੱਡਾ ਸਨਮਾਨ ਕੋਈ ਨਹੀਂ ਹੋ ਸਕਦਾ ਅਤੇ ਨਾ ਹੀ ਇਸ ਤੋਂ ਵੱਡੀ ਕੋਈ ਖੁਸ਼ੀ ਕਦੀ ਮਿਲ ਸਕਦੀ ਹੈ। ਮੈਂ ਪੰਜਾਬੀ ਸਾਹਿਤ ਜਗਤ ਅਤੇ ਅਕਾਦਮੀ ਦਾ ਧੰਨਵਾਦ ਕਰਦਾ ਹਾਂ। ਮੈਂ ਆਪਣਾ ਕੰਮ ਭਵਿੱਖ 'ਚ ਇਸੇ ਤਰ੍ਹਾਂ ਜਾਰੀ ਰੱਖਾਂਗਾ।'
ਹੁਣ ਤੱਕ 12 ਪੁਸਤਕਾਂ ਪ੍ਰਕਾਸ਼ਿਤ ਕਜ਼ਾਕ ਦੀ ਹੁਣ ਤੱਕ ਚੇਤਨਾ ਪ੍ਰਕਾਸ਼ਨ ਵਲੋਂ 12 ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਪੁਰਸਕਾਰ ਦੇ ਲਈ ਚੁਣੀ ਗਈ 'ਅੰਤਰਹੀਣ' ਕਹਾਣੀ ਸੰਗ੍ਰਹਿ 2015, 2016 ਅਤੇ 2019 'ਚ ਪ੍ਰਕਾਸ਼ਿਤ ਹੋਈ। ਇਸ ਦੇ ਇਲਾਵਾ 'ਹੁੰਮਸ' 2015-14, 'ਕਾਲਾ ਇਲਮ' 2016 ਅਤੇ 'ਅੰਤਰਹੀਣ' ਦੇ ਬਾਅਦ 2018 'ਚ 'ਸ਼ਰੇਆਮ' ਪੁਸਤਕ ਪ੍ਰਕਾਸ਼ਿਤ ਹੋਈ। ਹੁਣ 2020 'ਚ ਉਨ੍ਹਾਂ ਦੀ ਨਵੀਂ ਕਹਾਣੀ ਸੰਗ੍ਰਹਿ ' ਸਿਲਸਿਲੇ' ਪ੍ਰਕਾਸ਼ਿਤ ਹੋਣ ਜਾ ਰਹੀ ਹੈ। 'ਅੰਤਰਹੀਣ' 'ਚ ਉਨ੍ਹਾਂ ਨੇ ਆਮ ਆਦਮੀ ਦੀ ਜ਼ਿੰਦਗੀ ਨੂੰ ਦਿਖਾਇਆ ਹੈ, ਜਿਸ 'ਚ ਮੁਸ਼ਕਲਾਂ ਦਾ ਕਦੀ ਅੰਤ ਨਹੀਂ ਹੁੰਦਾ। ਕਿਰਪਾਲ ਕਜ਼ਾਕ ਦਾ ਜਨਮ ਪਿੰਡ ਬਾਲੋਕੇ (ਪਾਕਿਸਤਾਨ) 'ਚ ਹੋਇਆ ਸੀ। ਬਾਅਦ 'ਚ ਉਹ ਪਟਿਆਲਾ ਜ਼ਿਲੇ ਦੇ ਪਿੰਡ ਫਤਿਹਪੁਰ ਰਾਜਪੂਤਾਂ 'ਚ ਵਸ ਗਏ। ਸਿਰਫ ਦੱਸਵੀਂ ਤੱਕ ਦੀ ਪੜ੍ਹਾਈ ਦੇ ਬਾਅਦ ਕਜ਼ਾਕ ਦੀਆਂ ਪੁਸਤਕਾਂ 'ਚ ਰੂਚੀ ਵਧਦੀ ਹੀ ਚਲੀ ਗਈ। 1986 'ਚ ਉਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ 'ਚ ਨੌਕਰੀ ਹਾਸਲ ਕੀਤੀ, ਜਿੱਥੇ ਖੋਜ ਪੱਤਰਿਕਾ 'ਚ ਲਗਾਤਾਰ ਕੰਮ ਕੀਤਾ। 2002 'ਚ ਇਨ੍ਹਾਂ ਦੇ ਕੰਮ ਨੂੰ ਦੇਖਦੇ ਹੋਏ ਯੂਨੀਵਰਸਿਟੀ ਨੇ ਉਨ੍ਹਾਂ ਨੂੰ ਸਿੱਧਾ ਪ੍ਰੋਫੈਸਰ ਬਣਾ ਕੇ ਸਨਮਾਨਿਤ ਕੀਤਾ।
NGT ਨੇ ਭੇਜਿਆ ਪ੍ਰਸਤਾਵ, 4 ਡਾਇੰਗ ਯੂਨਿਟਾਂ ਨੂੰ ਠੋਕੋ 1.10 ਕਰੋੜ ਜ਼ੁਰਮਾਨਾ
NEXT STORY