ਕੌਹਰੀਆਂ (ਸ਼ਰਮਾ) : ਦਿੱਲੀ ਦੇ ਕਿਸਾਨ ਅੰਦੋਲਨ ਕਾਰਨ ਜਿੱਥੇ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਵਿਚ ਗ੍ਰਾਫ ਕਾਫੀ ਹੇਠਾਂ ਆ ਗਿਆ ਸੀ, ਉੱਥੇ ਹੀ ਹੁਣ ਪਾਰਟੀ ਨੇ ਪੰਜਾਬ ਵਿਚ ਆਪਣੀ ਹੋਂਦ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ। ਜਿੱਥੇ ਲੋਕ ਸਭਾ ਸੰਗਰੂਰ ਦੀ ਹੋਈ ਜ਼ਿਮਨੀ ਚੋਣ ਵਿਚ ਪਾਰਟੀ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ 65 ਹਜ਼ਾਰ ਤੋਂ ਜ਼ਿਆਦਾ ਵੋਟਾਂ ਲੈਣ ਵਿਚ ਕਾਮਯਾਬ ਰਹੇ ਉੱਥੇ ਹੀ ਬਾਕੀ ਪਾਰਟੀਆਂ ਦੇ ਲੀਡਰਾਂ ਵਲੋਂ ਭਾਜਪਾ ਵਿਚ ਜਾਣ ਦਾ ਸਿਲਸਿਲਾ ਜਾਰੀ ਹੈ। ਇਸੇ ਲੜੀ ਤਹਿਤ ਹਲਕਾ ਦਿੜ੍ਹਬਾ ਤੋਂ ਕਿਸਾਨ ਮੋਰਚੇ ਦੀ ਟਿਕਟ ’ਤੇ ਚੋਣ ਲੜ ਚੁੱਕੇ ਮਾਲਵਿੰਦਰ ਸਿੰਘ ਕੌਹਰੀਆਂ ਨੇ ਬੀਤੇ ਦਿਨੀਂ ਅਰਵਿੰਦ ਖੰਨਾ ਦੀ ਅਗਵਾਈ ਨੂੰ ਕਬੂਲਦੇ ਹੋਏ, ਉਨ੍ਹਾਂ ਦੀ ਹਾਜ਼ਰੀ ਵਿਚ ਭਾਜਪਾ ਵਿਚ ਸ਼ਾਮਲ ਹੋ ਗਏ।
ਇਸ ਮੌਕੇ ਮਾਲਵਿੰਦਰ ਕੌਹਰੀਆਂ ਨੇ ਕਿਹਾ ਕਿ ਮੈਂ ਭਾਜਪਾ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿਚ ਸ਼ਾਮਲ ਹੋਇਆ ਹਾਂ। ਪਾਰਟੀ ਜਿੱਥੇ ਵੀ ਡਿਊਟੀ ਲਾਵੇਗੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਂਗਾ। ਅਰਵਿੰਦ ਖੰਨਾ ਨੇ ਕਿਹਾ ਕਿ ਲੋਕਾਂ ਨੇ ਬਦਲਾਅ ਵੀ ਦੇਖ ਲਿਆ ਹੈ ਅਤੇ ਹੁਣ ਆਉਣ ਵਾਲਾ ਸਮਾਂ ਭਾਰਤੀ ਜਨਤਾ ਪਾਰਟੀ ਦਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਪਾਰਟੀ ਲੋਕ ਸਭਾ 2024 ਵਿਚ 13 ਦੀਆਂ 13 ਸੀਟਾਂ ਜਿੱਤੇਗੀ ਉੱਥੇ ਹੀ ਪੰਜਾਬ ਵਿਚ ਆਉਣ ਵਾਲੀ ਸਰਕਾਰ ਵੀ ਭਾਰਤੀ ਜਨਤਾ ਪਾਰਟੀ ਦੀ ਹੋਵੇਗੀ। ਇਸ ਸਮੇਂ ਰਿਸ਼ੀਪਾਲ ਜ਼ਿਲ੍ਹਾ ਪ੍ਰਧਾਨ, ਮਿੰਟੂ ਤੂਰ, ਅਸ਼ਵਨੀ ਸਿੰਗਲਾ ਲਹਿਰਾ, ਛੈਲੀ ਬਾਂਸਲ ਸੁਨਾਮ ਜਰਨਲ ਸੈਕਟਰੀ ਪੰਜਾਬ, ਪਰਮਜੀਤ ਕੁਮਾਰ ਮੱਟੂ ਲੋਕ ਸਭਾ ਹਲਕੇ ਦੇ ਕਨਵੀਨਰ, ਜਗਪਾਲ ਮਿੱਤਲ ਕਾਰਜਕਾਰੀ ਮੈਂਬਰ ਪੰਜਾਬ ਸਤੀਸ਼ ਬਾਂਸਲ ਕਨਵੀਨਰ ਹਲਕਾ ਸੁਨਾਮ, ਦਲਵਿੰਦਰ ਸਿੰਘ ਮੰਡਲ ਪ੍ਰਧਾਨ, ਗੋਲਡੀ, ਜੱਗੀ, ਛੈਲੀ, ਮਨਿੰਦਰ, ਦਿਲਜੀਤ, ਬੰਟੀ, ਚੰਨੀ, ਜਗਤਾਰ, ਰਜਿੰਦਰ, ਪਿੰਕੀ, ਮੰਗੂ, ਬਾਰੂ ਜੀਤੀ, ਸੋਨੀ, ਗੋਗੀ, ਪੰਮਾ, ਨੰਬਰਦਾਰ, ਯਾਦਾਂ, ਬਿੱਲੂ, ਹਰਦੀਪ ਆਦਿ ਵਰਕਰ ਹਾਜ਼ਰ ਸਨ।
'ਦਿੱਲੀ ਹਵਾਈ ਅੱਡੇ ਲਈ ਸ਼ੁਰੂ ਹੋਈਆਂ ਵਾਲਵੋ ਬੱਸ ਸਰਵਿਸ ਲੋਕਾਂ ਲਈ ਵਰਦਾਨ ਸਾਬਤ ਹੋਈ'
NEXT STORY