ਕੁਰਾਲੀ (ਬਠਲਾ) : ਲੰਬੇ ਸਮੇਂ ਤੋਂ ਸ਼ਹਿਰ ਵਿਚ ਵਧ ਰਹੀਆਂ ਵਾਰਦਾਤਾਂ ਤੋਂ ਪ੍ਰੇਸ਼ਾਨ ਸ਼ਹਿਰ ਵਾਸੀਆਂ ਦੀ ਮੰਗ ਨੂੰ ਲੈ ਕੇ ਪੁਲਸ ਵਿਭਾਗ ਨੇ ਸ਼ਹਿਰ ਵਿਚ ਇਕ ਵਾਰ ਫਿਰ ਪੁਲਸ ਚੌਕੀ ਸਥਾਪਿਤ ਕੀਤੇ ਜਾਣ ਦੀ ਮਨਜ਼ੂਰੀ ਦਿੱਤੀ ਹੈ। ਵਿਭਾਗ ਵਲੋਂ ਮਨਜ਼ੂਰੀ ਤੋਂ ਬਾਅਦ ਸ਼ਹਿਰ ਦੀ ਮਾਰਕੀਟ ਕਮੇਟੀ ਰੋਡ 'ਤੇ ਬਣਦੇ ਚੌਕ ਦੀ ਸ਼ਹੀਦ ਭਗਤ ਸਿੰਘ ਪਾਰਕ ਵਿਚ ਪੁਲਸ ਚੌਕੀ ਖੋਲ੍ਹੀ ਜਾ ਰਹੀ ਹੈ। ਇਸ ਪਾਰਕ ਵਿਚ ਖਾਲੀ ਪਏ ਕਮਰਿਆਂ ਨੂੰ ਚੌਕੀ ਲਈ ਵਰਤਿਆ ਜਾਵੇਗਾ।
ਇਸ ਇਮਾਰਤ ਵਿਚ ਚੌਕੀ ਦਾ ਬੋਰਡ ਲਾ ਦਿੱਤਾ ਗਿਆ ਹੈ। ਪਾਰਕ ਵਿਚ ਚੌਕੀ ਖੁੱਲ੍ਹਣ ਨਾਲ ਸ਼ਹਿਰ ਦੇ ਲੋਕਾਂ ਵਿਚ ਖੁਸ਼ੀ ਪਾਈ ਜਾ ਰਹੀ ਹੈ। ਇਸੇ ਦੌਰਾਨ ਸ਼ਹਿਰ ਵਾਸੀ ਰਮਾਕਾਂਤ ਕਾਲੀਆ, ਸੁਮਿਤ ਸੂਦ, ਦਿਨੇਸ਼ ਗੌਤਮ, ਲਲਿਤ ਕੁਮਾਰ, ਕੁਲਦੀਪ ਚੰਦ ਤੇ ਗੋਰਾ ਪਰਾਸ਼ਰ ਆਦਿ ਨੇ ਪਾਰਕ ਵਿਚ ਚੌਕੀ ਖੋਲ੍ਹੇ ਜਾਣ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਸ਼ਹਿਰ ਵਾਸੀਆਂ ਦੀ ਸੁਰੱਖਿਆ ਲਈ ਇਹ ਜਗ੍ਹਾ ਸਭ ਤੋਂ ਸਹੀ ਹੈ। ਦੂਜੇ ਪਾਸੇ ਪਾਰਕ ਵਿਚ ਖੋਲ੍ਹੀ ਚੌਕੀ ਦਾ ਕੌਂਸਲ ਦੇ ਸਾਬਕਾ ਪ੍ਰਧਾਨ ਜਸਵਿੰਦਰ ਸਿੰਘ ਗੋਲਡੀ, ਲੱਕੀ ਕਲਸੀ, ਰਾਜੇਸ਼ ਰਾਠੌੜ, ਵਿਪਨ ਕੁਮਾਰ, ਪ੍ਰਬੋਧ ਜੋਸ਼ੀ ਆਦਿ ਨੇ ਵਿਰੋਧ ਕਰਦੇ ਹੋਏ ਕਿਹਾ ਕਿ ਸ਼ਹਿਰ ਵਿਚ ਇਕੋ-ਇਕ ਚੌਕੀ ਖੋਲ੍ਹਣਾ ਗਲਤ ਹੈ, ਜਦੋਂਕਿ ਲਖਵਿੰਦਰ ਕੌਰ ਗਰਚਾ ਨੇ ਵੀ ਪਾਰਕ ਵਿਚ ਪੁਲਸ ਚੌਕੀ ਖੋਲ੍ਹੇ ਜਾਣ ਨੂੰ ਗਲਤ ਦੱਸਿਆ।
ਇਸੇ ਦੌਰਾਨ ਐੱਸ. ਐੱਚ. ਓ. ਪ੍ਰਭਜੋਤ ਕੌਰ ਨੇ ਚੌਕੀ ਦੇ ਜਲਦੀ ਹੀ ਚਾਲੂ ਹੋਣ ਦੀ ਪੁਸ਼ਟੀ ਕਰਦੇ ਕਿਹਾ ਕਿ ਵਿਭਾਗ ਵਲੋਂ ਚੌਕੀ ਇੰਚਾਰਜ ਨਿਯੁਕਤ ਕਰ ਦਿੱਤਾ ਗਿਆ ਹੈ ਤੇ ਜਲਦ ਹੀ ਹੋਰ ਸਟਾਫ ਵੀ ਆ ਰਿਹਾ ਹੈ, ਜਦੋਂਕਿ ਨਵ-ਨਿਯੁਕਤ ਕੀਤੇ ਇੰਚਾਰਜ ਨਿਦਾਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਚੌਕੀ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ।
ਕਰਜ਼ੇ ਨੇ ਲਈ ਇਕ ਹੋਰ ਕਿਸਾਨ ਦੀ ਜਾਨ
NEXT STORY