ਪਠਾਨਕੋਟ (ਸ਼ਾਰਦਾ)-ਬੁੰਗਲ ਪਿੰਡ ਤੋਂ ਕਰੀਬ ਸਾਢੇ ਚਾਰ ਸਾਲ ਪਹਿਲਾਂ ਪੈਸੇ ਕਮਾਉਣ ਲਈ ਮਰਚੈਂਟ ਨੇਵੀ ਲਈ ਵਿਦੇਸ਼ੀ ਧਰਤੀ 'ਤੇ ਗਿਆ ਸਵੀਸ਼ ਕੁਮਾਰ ਅੱਜ ਆਪਣੇ ਘਰ ਵਾਪਸ ਪਰਤ ਆਇਆ ਹੈ, ਜੋ ਕਿ ਸਾਢੇ ਚਾਰ ਸਾਲ ਪਹਿਲਾਂ ਮਰਚੈਂਟ ਨੇਵੀ 'ਚ ਗਿਆ ਸੀ।
ਉਸ ਨੂੰ ਕੰਪਨੀ ਨੇ ਸ਼ਿਪ ਰਾਹੀਂ ਕੁਵੈਤ ਭੇਜਿਆ, ਜਿਥੇ ਸਵੀਸ਼ ਨੂੰ ਰੁਕੇ ਅਜੇ ਇਕ ਮਹੀਨਾ ਹੀ ਹੋਇਆ ਸੀ ਕਿ ਸ਼ਿਪ 'ਚ ਪਏ ਹੋਏ ਤੇਲ ਦੀ ਕਸਟਮ ਡਿਊਟੀ ਨਾ ਦੇਣ ਦੇ ਦੋਸ਼ 'ਚ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਅਤੇ ਇਕ ਮਹੀਨਾ ਸੈਂਟਰਲ ਜੇਲ 'ਚ ਰੱਖਿਆ ਜਿਸ 'ਤੇ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ , ਜੋ ਕਿ ਢਾਈ ਸਾਲ ਤਕ ਚੱਲੀ।
ਜਾਂਚ ਪੂਰੀ ਹੋਣ 'ਤੇ ਅਦਾਲਤ ਨੇ ਉਸ ਨੂੰ ਨਿਰਦੋਸ਼ ਕਰਾਰ ਦਿੱਤਾ। ਇਸ ਤੋਂ ਬਾਅਦ ਭਾਰਤ ਸਰਕਾਰ ਤੇ ਦੂਤਾਵਾਸ ਦੇ ਨੁਮਾਇੰਦਿਆਂ ਨੇ ਉਸ ਦੀ ਸਹਾਇਤਾ ਕਰ ਕੇ ਘਰ ਵਾਪਸ ਭੇਜਿਆ। ਇਸ ਦੌਰਾਨ ਪਰਿਵਾਰ ਵੱਲੋਂ ਸਵੀਸ਼ ਦਾ ਸਵਾਗਤ ਕੀਤਾ ਗਿਆ ਤੇ ਉਸ ਦਾ ਮੂੰਹ ਮਿੱਠਾ ਕਰਵਾਇਆ ਗਿਆ। ਉਸ ਦੀ ਮਾਤਾ ਤੇ ਦਾਦੀ ਦੀਆਂ ਦੀਆਂ ਅੱਖਾਂ 'ਚ ਖੁਸ਼ੀ ਦੇ ਹੰਝੂ ਵਾਰ-ਵਾਰ ਆ ਰਹੇ ਸਨ।
ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਰਹੀ ਪੰਜਾਬ ਸਰਕਾਰ, ਹੁਣ ਤੱਕ ਭਰੇ ਗਏ 4 ਲੱਖ ਫਾਰਮ
NEXT STORY