ਬੁਢਲਾਡਾ (ਬਾਂਸਲ) : ਕੈਂਸਰ ਵਰਗੀ ਨਾ ਮੁਰਾਦ ਬਿਮਾਰੀ ਨੇ ਇਕ ਹੋਰ ਵਿਅਕਤੀ ਦੀ ਜਾਨ ਲੈ ਲਈ ਹੈ। ਸਥਾਨਕ ਸ਼ਹਿਰ ਦੇ ਵਾਰਡ ਨੰਬਰ 6 ਦੇ ਵਸਨੀਕ ਤੀਸ ਸਿੰਘ (62) ਪੁੱਤਰ ਜੰਗੀਰ ਸਿੰਘ ਦੀ ਫੇਫੜਿਆ ਦੇ ਕੈਂਸਰ ਕਾਰਨ ਮੋਤ ਹੋ ਗਈ। ਮ੍ਰਿਤਕ ਦੇ ਪੁੱਤਰ ਰਾਜਪਾਲ ਨੇ ਦੱਸਿਆ ਕਿ ਆਰਥਿਕ ਤੰਗੀ ਕਾਰਨ ਕੈਂਸਰ ਦੀ ਬਿਮਾਰੀ ਦਾ ਸਮੇਂ ਸਿਰ ਇਲਾਜ ਨਾ ਕਰਾ ਸਕੇ। ਜਦੋਂ ਲੰਬੀ ਜੱਦੋਂ ਜਹਿਦ ਤੋਂ ਬਾਅਦ ਬਾਬਾ ਫਰੀਦ ਯੂਨੀਵਰਸਿਟੀ ਦੇ ਐੱਡਵਾਸ ਕੈਂਸਰ ਇੰਸਟੀਚਿਊਟ ਤੱਕ ਪਹੁੰਚ ਕੀਤੀ ਤਾਂ ਮੇਰੇ ਪਿਤਾ ਨੂੰ ਕੈਂਸਰ ਦੀ ਬਿਮਾਰੀ ਨੇ ਪੂਰੀ ਤਰ੍ਹਾਂ ਜਕੜ ਲਿਆ ਸੀ। ਅੱਤ ਦੀ ਗਰੀਬੀ, ਪਰਿਵਾਰ ਦਾ ਪਾਲਣ ਪੋਸ਼ਨ ਮੇਰੇ ਪਿਤਾ ਦੇ ਮੋਢਿਆ 'ਤੇ ਸੀ। ਪਿਤਾ ਦੇ ਇਲਾਜ ਕਾਰਨ ਉਹ ਕਰਜ਼ੇ ਦੀ ਮਾਰ ਹੇਠਾਂ ਆ ਗਏ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਦੇ ਵਿੱਤ ਸਕੱਤਰ ਦਰਸ਼ਨ ਸਿੰਘ ਗੁਰਨੇ ਕਲਾ ਨੇ ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਮਾਨਸਾ ਤੋਂ ਮੰਗ ਕੀਤੀ ਕਿ ਕੈਂਸਰ ਪੀੜਤ ਪਰਿਵਾਰ ਨੂੰ ਮਾਲੀ ਸਹਾਇਤਾ ਦਿੱਤੀ ਜਾਵੇ।
ਕੰਪਿਊਟਰ ਅਧਿਆਪਕਾਂ ਨੇ ਸਰਕਾਰ ਖਿਲਾਫ ਮੁਹਿੰਮ ਕਰਨ ਦਾ ਕੀਤਾ ਐਲਾਨ
NEXT STORY