ਬੱਧਨੀ ਕਲਾਂ (ਮਨੋਜ) : ਕੁਝ ਦਿਨਾਂ ਵਿਚ ਹੀ ਮੰਡੀ ਵਿਚ ਆਈ ਕਣਕ ਦੀ ਫਸਲ ਨੂੰ ਖਰੀਦ ਅਧਿਕਾਰੀਆਂ ਦੇ ਵਧੀਆ ਖਰੀਦ ਪ੍ਰਬੰਧਾਂ ਕਰਕੇ ਅਤੇ ਆੜ੍ਹਤੀਆਂ ਅਤੇ ਕੱਚੀ ਲੇਬਰ ਨੇ ਦਿਨ ਰਾਤ ਇਕ ਕਰਕੇ ਉਸ ਨੂੰ ਬੋਰੀਆਂ ਵਿਚ ਭਰਕੇ, ਕਿਸਾਨਾਂ ਨੂੰ ਮੰਡੀਆਂ ਵਿਚ ਰੁਲਣ ਤੋਂ ਬਚਾਅ ਲਿਆ ਪਰ ਹੁਣ ਆੜ੍ਹਤੀ ਅਤੇ ਕੱਚੀ ਲੇਬਰ ਸਰਕਾਰ ਵੱਲੋਂ ਖਰੀਦ ਕੀਤੀ ਕਣਕ ਦੀਆਂ ਭਰੀਆਂ ਬੋਰੀਆਂ ਦੀ ਰਾਖੀ ਕਰਨ ਲਈ ਮਜਬੂਰ ਹੈ। ਅਜਿਹਾ ਇਸ ਲਈ ਕਿਉਂਕਿ ਮੰਡੀਆਂ ਲਿਫਟਿੰਗ ਦਾ ਕੰਮ ਬਹੁਤ ਹੀ ਸੁਸਤ ਚਾਲ ਨਾਲ ਚੱਲ ਰਿਹਾ ਹੈ, ਜਿਸ ਕਰਕੇ ਮੰਡੀਆਂ ਵਿਚ ਭਾਰੀ ਮਾਤਰਾ ਵਿਚ ਕਣਕ ਦੀਆਂ ਭਰੀਆਂ ਬੋਰੀਆਂ ਪਈਆਂ ਹਨ।
ਇਸੇ ਤਰ੍ਹਾਂ ਬੱਧਨੀ ਕਲਾਂ ਮੰਡੀ ਵੀ ਕਣਕ ਦੀਆਂ ਬੋਰੀਆਂ ਨਾਲ ਭਰੀ ਪਈ ਹੈ। ਟਰੱਕ ਯੂਨੀਅਨ ਵੱਲੋਂ ਤਾਂ ਪੂਰੇ ਟਰੱਕ ਦਿੱਤੇ ਜਾ ਰਹੇ ਹਨ ਅਤੇ ਆੜ੍ਹਤੀਆਂ ਵੱਲੋਂ ਵੀ ਸਮੇਂ ਸਿਰ ਟਰੱਕ ਲੋਡ ਕਰਵਾਏ ਜਾ ਰਹੇ ਹਨ ਪਰ ਗੋਦਾਮਾਂ ਵਿਚ ਟਰੱਕ ਲੁਹਾਉਣ ਵਾਲੀ ਲੇਬਰ ਦੀ ਕਮੀ ਹੋਣ ਕਰਕੇ ਟਰੱਕਾਂ ਵਾਲਿਆਂ ਦੇ ਗੇੜੇ ਵੀ ਪੂਰੇ ਨਹੀਂ ਹੋ ਰਹੇ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਠੇਕੇਦਾਰ ਨੂੰ ਲੇਬਰ ਵਿਚ ਤੁਰੰਤ ਵਾਧਾ ਕਰਨ ਦਾ ਹੁਕਮ ਜਾਰੀ ਕਰੇ ਤਾਂ ਜੋ ਹੁਣ ਤੱਕ ਦੇ ਵਧੀਆ ਪ੍ਰਬੰਧ ਵਧੀਆ ਹੀ ਰਹਿ ਸਕਣ ਤੇ ਕੱਚੀ ਲੇਬਰ ਨੂੰ ਹੋ ਰਹੀਆਂ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਮਿਲ ਸਕੇ।
ਰੇਤਾ ਦੀ ਨਾਜਾਇਜ਼ ਮਾਈਨਿੰਗ ਕਰਨ ਦੇ ਦੋਸ਼ ’ਚ ਇਕ ਨਾਮਜ਼ਦ
NEXT STORY