ਰਾਜਪੁਰਾ (ਹਰਵਿੰਦਰ) - ਥਾਣਾ ਸ਼ੰਭੂ ਦੀ ਪੁਲਸ ਨੇ ਇਕ ਭਗੌੜੀ ਔਰਤ ਨੂੰ ਕਾਬੂ ਕਰ ਕੇ ਪਟਿਆਲਾ ਦੀ ਅਦਾਲਤ ਵਿਚ ਪੇਸ਼ ਕੀਤਾ। ਥਾਣਾ ਸ਼ੰਭੂ ਦੇ ਮੁਖੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਏ. ਐੈੱਸ. ਆਈ. ਗੁਰਨਾਮ ਸਿੰਘ ਸਮੇਤ ਪੁਲਸ ਪਾਰਟੀ ਨਾਲ ਗਸ਼ਤ ਕਰ ਰਹੇ ਸੀ। ਸ਼ੱਕ ਦੇ ਆਧਾਰ 'ਤੇ ਇਕ ਔਰਤ ਨੂੰ ਰੋਕ ਕੇ ਉਸ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਹ ਲੁਧਿਆਣਾ ਦੀ ਕੁਲਵੰਤ ਕੌਰ ਸੀ। ਉਸ 'ਤੇ 2.8.2008 ਨੂੰ 15 ਕਿਲੋ ਭੁੱਕੀ ਦਾ ਐੈੱਨ. ਡੀ. ਪੀ. ਐੈੱਸ. ਐਕਟ ਅਧੀਨ ਮਾਮਲਾ ਦਰਜ ਹੋਇਆ ਸੀ। ਹੁਣ ਉਹ ਅਦਾਲਤ ਵੱਲੋਂ ਭਗੌੜੀ ਐਲਾਨ ਕੀਤੀ ਹੋਈ ਸੀ, ਜਿਸ ਨੂੰ ਮੌਕੇ 'ਤੇ ਗ੍ਰਿਫ਼ਤਾਰ ਕਰ ਕੇ ਪਟਿਆਲਾ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ।
ਕੰਟੇਨਰਾਂ 'ਚੋਂ ਲੱਖਾਂ ਰੁਪਏ ਦੀ ਅਲਕੋਹਲ ਚੋਰੀ ਕਰਦੇ 2 ਕਾਬੂ
NEXT STORY