ਜਲੰਧਰ(ਵਰਿੰਦਰ)— ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੇ ਬਲੀਦਾਨ ਦਿਵਸ 'ਤੇ ਮੁਫਤ ਮੈਡੀਕਲ ਕੈਂਪ ਦਾ ਆਯੋਜਨ ਜਗ ਬਾਣੀ ਦੇ ਸਹਿਯੋਗ ਨਾਲ ਲਾਲ ਕੇਸਰੀ ਸੇਵਾ ਕਮੇਟੀ ਅਤੇ ਪਿਮਸ ਹਸਪਤਾਲ ਜਲੰਧਰ ਵਲੋਂ ਸ਼ਨੀਵਾਰ ਨੂੰ 'ਜਗ ਬਾਣੀ' ਦਫਤਰ ਵਿਖੇ ਕੀਤਾ ਜਾ ਰਿਹਾ ਹੈ। ਕਮੇਟੀ ਦੇ ਪ੍ਰਧਾਨ ਵਰਿੰਦਰ ਸ਼ਰਮਾ ਮੁਤਾਬਕ ਲਾਲਾ ਜੀ ਦੀ ਯਾਦ ਵਿਚ ਹਰ ਸਾਲ ਇਸ ਕੈਂਪ ਦਾ ਆਯੋਜਨ ਕਮੇਟੀ ਦੁਆਰਾ ਕੀਤਾ ਜਾਵੇਗਾ ਅਤੇ ਸਾਰੇ ਜ਼ਰੂਰਤਮੰਦਾਂ ਨੂੰ ਮੁਫਤ ਦਵਾਈ ਅਤੇ ਚੈੱਕਅਪ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕੈਂਪ ਸਵੇਰੇ 10 ਵਜੇ ਤੋਂ 3 ਵਜੇ ਤੱਕ ਚੱਲੇਗਾ ਅਤੇ ਕੈਂਪ ਦੀਆਂ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਵੱਖ-ਵੱਖ ਕਮੇਟੀਆਂ ਦਾ ਗਠਨ ਕਰਕੇ ਵੱਖ-ਵੱਖ ਮੈਂਬਰਾਂ ਦੀਆਂ ਡਿਊਟੀਆਂ ਲਾ ਦਿੱਤੀਆਂ ਗਈਆਂ ਹਨ ਤਾਂ ਕਿ ਕਿਸੇ ਨੂੰ ਵੀ ਕੋਈ ਪਰੇਸ਼ਾਨੀ ਨਾ ਹੋਵੇ। ਮਹਿਲਾ ਰੋਗੀਆਂ ਦੀ ਸਹਾਇਤਾ ਲਈ ਕਮੇਟੀ ਦੀ ਮਹਿਲਾ ਮੈਂਬਰ ਅਤੇ ਹਸਪਤਾਲ ਦੀ ਮਹਿਲਾ ਕਰਮਚਾਰੀ ਵੀ ਹਾਜ਼ਰ ਰਹਿਣਗੀਆਂ। ਕੈਂਪ ਵਿਚ ਬੋਨ ਡੈਂਸਿਟੀ ਅਤੇ ਈ. ਸੀ. ਜੀ. ਵੀ ਮੁਫਤ ਕੀਤੀ ਜਾਵੇਗੀ ਅਤੇ ਬਲੱਡ ਸ਼ੂਗਰ ਵੀ ਮੁਫਤ ਚੈੱਕ ਕੀਤੀ ਜਾਵੇਗੀ। ਅੱਖਾਂ ਦਾ ਚੈੱਕਅਪ ਵੀ ਕੀਤਾ ਜਾਵੇਗਾ ਅਤੇ ਦਵਾਈਆਂ ਵੀ ਦਿੱਤੀਆਂ ਜਾਣਗੀਆਂ। ਪਿਮਸ ਹਸਪਤਾਲ ਦੇ ਰਚਿਤ ਬਜਾਜ ਮੁਤਾਬਕ ਹਸਪਤਾਲ ਦੇ ਮਾਹਿਰ ਡਾਕਟਰ ਕੈਂਪ ਵਿਚ ਹਾਜ਼ਰ ਹੋ ਕੇ ਆਪਣੀ ਸੇਵਾ ਪ੍ਰਦਾਨ ਕਰਨਗੇ।
3 ਅਣਪਛਾਤੇ ਲੁਟੇਰੇ 50 ਹਜ਼ਾਰ ਲੁੱਟ ਕੇ ਫ਼ਰਾਰ
NEXT STORY