ਹਾਜੀਪੁਰ (ਜੋਸ਼ੀ)- ਪੁਲਸ ਸਟੇਸ਼ਨ ਤਲਵਾੜਾ ਅਧੀਨ ਪੈਂਦੇ ਰੈਲੀ ਮੋੜ 'ਤੇ 3 ਅਣਪਛਾਤੇ ਲੁਟੇਰਿਆਂ ਵੱਲੋਂ ਇਕ ਦੁਕਾਨਦਾਰ ਨੂੰ ਜ਼ਖ਼ਮੀ ਕਰ ਕੇ ਉਸ ਕੋਲੋਂ 50 ਹਜ਼ਾਰ ਰੁਪਏ ਲੁੱਟ ਕੇ ਫ਼ਰਾਰ ਹੋ ਜਾਣ ਦਾ ਸਮਾਚਾਰ ਹੈ।
ਸਥਾਨਕ ਸਰਕਾਰੀ ਹਸਪਤਾਲ ਵਿਖੇ ਦਾਖਲ ਜ਼ਖ਼ਮੀ ਦੁਕਾਨਦਾਰ ਪ੍ਰੇਮ ਕੁਮਾਰ ਪੁੱਤਰ ਪ੍ਰਕਾਸ਼ ਚੰਦ ਹਾਲ ਵਾਸੀ ਟਿੱਬੀਆਂ ਪੁਲਸ ਸਟੇਸ਼ਨ ਤਲਵਾੜਾ ਨੇ ਦੱਸਿਆ ਕਿ 7 ਸਤੰਬਰ ਦੀ ਸ਼ਾਮ ਨੂੰ ਕਰੀਬ 7 ਵਜੇ ਮੈਂ ਰੈਲੀ ਮੋੜ 'ਤੇ ਆਪਣੀ ਦੁਕਾਨ 'ਤੇ ਬੈਠਾ ਸੀ ਕਿ 3 ਅਣਪਛਾਤੇ ਨੌਜਵਾਨ ਇਕ ਮੋਟਰਸਾਈਕਲ 'ਤੇ ਆਏ ਅਤੇ ਮੇਰੇ ਨਾਲ ਝਗੜਾ ਸ਼ੁਰੂ ਕਰ ਦਿੱਤਾ ਅਤੇ ਮੇਰੇ ਕੋਲੋਂ 50 ਹਜ਼ਾਰ ਰੁਪਏ ਖੋਹ ਕੇ ਫ਼ਰਾਰ ਹੋ ਗਏ। ਰੌਲਾ ਪਾਉਣ 'ਤੇ ਮੈਨੂੰ ਲੋਕਾਂ ਨੇ ਹਾਜੀਪੁਰ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ। ਇਸ ਲੁੱਟ ਦੀ ਘਟਨਾ ਦੀ ਜਾਣਕਾਰੀ ਤਲਵਾੜਾ ਪੁਲਸ ਨੂੰ ਦੇ ਦਿੱਤੀ ਗਈ ਹੈ।
ਜੂਨੀਅਰ ਆਈ.ਪੀ.ਐੱਲ. 'ਚ ਖੇਡੇਗਾ ਪੰਜਾਬ ਦਾ ਏਕਮਜੋਤ ਸਿੰਘ
NEXT STORY