ਚੰਡੀਗੜ੍ਹ — ਰਣਜੀਤ ਕਤਲ ਕੇਸ ਦੀ ਸੀ.ਬੀ.ਆਈ. ਕੋਰਟ 'ਚ ਸੁਣਵਾਈ ਸ਼ੁਰੂ ਹੋ ਗਈ ਹੈ। ਸੀ.ਬੀ.ਆਈ. ਪੱਖ ਵਲੋਂ ਪਹਿਲਾਂ ਦੇ ਗਵਾਹਾਂ ਦੇ ਬਿਆਨਾਂ 'ਤੇ ਬਹਿਸ ਸ਼ੁਰੂ ਹੋ ਗਈ ਹੈ।
5 ਦੋਸ਼ੀ ਕ੍ਰਿਸ਼ਣ ਲਾਲ, ਸਬਦਿਲ, ਅਵਤਾਰ ਸਿੰਘ ਜਸਬੀਰ ਅਤੇ ਇੰਦਰਸੇਨ ਵੀ ਅਦਾਲਤ 'ਚ ਮੌਜੂਦ ਹਨ। 6ਵੇਂ ਦੋਸ਼ੀ ਰਾਮ ਰਹੀਮ ਵੀਡੀਓ ਕਾਨਫਰੇਂਸਿੰਗ ਦੇ ਜ਼ਰੀਏ ਕੋਰਟ ਨਾਲ ਜੁੜੇ ਹਨ।
ਪੱਤਰਕਾਰ ਰਾਮ ਚੰਦਰ ਛਤਰਪਤੀ ਕਤਲ ਕੇਸ ਦੀ ਅਗਲੀ ਸੁਣਵਾਈ ਹੁਣ 22 ਸਤੰਬਰ ਨੂੰ ਹੋਵੇਗੀ। ਉਸੇ ਦਿਨ ਸੀ.ਬੀ.ਆਈ, ਬਚਾਅ ਪੱਖ ਖੱਟਾ ਸਿੰਘ ਦੇ ਦੌਬਾਰਾ ਬਿਆਨ ਦਰਜ ਕਰਵਾਉਣ ਦੀ ਅਰਜ਼ੀ 'ਤੇ ਆਪਣਾ ਜਵਾਬ ਦਾਖਲ ਕਰੇਗੀ। ਇਹ ਸੁਣਵਾਈ ਪੰਚਕੂਲਾ ਦੀ ਵਿਸ਼ੇਸ਼ ਸੀ.ਬੀ.ਆਈ. ਕੋਰਟ 'ਚ ਹੋਵੇਗੀ। ਡੇਰਾ ਮੁਖੀ ਰਾਮ ਰਹੀਮ ਵੀਡੀਓ ਕਾਨਫਰੇਂਸਿੰਗ ਦੇ ਜ਼ਰੀਏ ਕੋਰਟ 'ਚ ਪੇਸ਼ ਹੋਣਗੇ।
ਰਾਮ ਰਹੀਮ ਕੇਸ ਦੀ ਸੁਣਵਾਈ ਕਰ ਰਹੇ ਸੀ.ਬੀ.ਆਈ. ਦੇ ਜੱਜ ਜਗਦੀਪ ਸਿੰਘ ਦੀ ਸੁਰੱਖਿਆ 'ਚ ਇਜ਼ਾਫਾ ਕੀਤਾ ਗਿਆ ਹੈ। ਬੀਤੀ 25 ਅਗਸਤ ਨੂੰ ਡੇਰਾ ਮੁਖੀ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਜੱਜ ਦੀ ਸੁਰੱਖਿਆ 'ਚ 45 ਸੁਰੱਖਿਆ ਕਰਮਚਾਰੀ ਲਗਾਏ ਗਏ ਸਨ। ਹੁਣ ਇਨ੍ਹਾਂ ਕਰਮਚਾਰੀਆਂ ਦੀ ਸੰਖਿਆ 60 ਕਰ ਦਿੱਤੀ ਗਈ ਹੈ।
ਰਣਜੀਤ ਅਤੇ ਛਤਰਪਤੀ ਮਰਡਰ ਕੇਸ
10 ਜੁਲਾਈ 2002 ਨੂੰ ਡੇਰੇ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਰਹੇ ਕੁਰੂਕਸ਼ੇਤਰ ਦੇ ਰਣਜੀਤ ਦਾ ਕਤਲ ਹੋਇਆ ਸੀ ਕਿ ਰਣਜੀਤ ਨੇ ਸਾਧਵੀ ਯੌਨ ਸ਼ੋਸ਼ਣ ਦੀ ਗੁੰਮਨਾਮ ਚਿੱਠੀ ਆਪਣੀ ਭੈਣ ਤੋਂ ਲਿਖਵਾਈ ਸੀ। ਪੁਲਸ ਦੀ ਜਾਂਚ ਤੋਂ ਅਸੰਤੁਸ਼ਟ ਰਣਜੀਤ ਦੇ ਪਿਤਾ ਨੇ ਜਨਵਰੀ 2003 'ਚ ਹਾਈ ਕੋਰਟ 'ਚ ਪਟੀਸ਼ਨ ਦਾਇਰ ਕਰਕੇ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ। 24 ਅਕਤੂਬਰ 2002 ਨੂੰ ਸਿਰਸਾ ਦੇ 'ਪੂਰਾ ਸੱਚ' ਦੇ ਸੰਪਾਦਕ ਰਾਮਚੰਦਰ ਛਤਰਪਤੀ ਨੂੰ 5 ਗੋਲੀਆਂ ਮਾਰੀਆਂ ਗਈਆਂ ਸਨ। ਇਸ ਤੋਂ ਬਾਅਦ 21 ਨਵੰਬਰ 2002 ਨੂੰ ਰਾਮਚੰਦਰ ਛਤਰਪਤੀ ਦੀ ਦਿੱਲੀ ਦੇ ਅਪੋਲੋ ਹਸਪਤਾਲ 'ਚ ਮੌਤ ਹੋ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਆਪਣੇ ਅਖਬਾਰ 'ਚ ਸਾਧਵੀ ਯੌਨ ਸ਼ੋਸ਼ਣ ਦੇ ਮਾਮਲੇ ਦਾ ਮੁੱਦਾ ਉਜਾਗਰ ਕਰਨ 'ਤੇ ਹੀ ਰਾਮਚੰਦਰ ਛਤਰਪਤੀ ਦਾ ਕਤਲ ਕੀਤਾ ਗਿਆ ਸੀ। ਜਨਵਰੀ 2003 'ਚ ਪੱਤਰਕਾਰ ਛਤਰਪਤੀ ਦੇ ਬੇਟੇ ਅੰਸ਼ੁਲ ਛਤਰਪਤੀ ਨੇ ਹਾਈ ਕੋਰਟ 'ਚ ਪਟੀਸ਼ਨ ਦਾਇਰ ਕਰਕੇ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ। ਇਸ ਤੋਂ ਬਾਅਦ ਹਾਈ ਕੋਰਟ ਨੇ ਪੱਤਰਕਾਰ ਛਤਰਪਤੀ ਅਤੇ ਰਣਜੀਤ ਕਤਲਕਾਂਡ ਦੀ ਸੁਣਵਾਈ ਨਾਲ-ਨਾਲ ਕਰਦੇ ਹੋਏ 10 ਨਵੰਬਰ 2003 ਨੂੰ ਸੀ.ਬੀ.ਆਈ. ਨੂੰ ਐਫ.ਆਈ.ਆਰ. ਦਰਜ ਕਰਕੇ ਜਾਂਚ ਦੇ ਆਦੇਸ਼ ਦਿੱਤੇ। ਦਸੰਬਰ 2003 'ਚ ਸੀ.ਬੀ.ਆਈ. ਨੇ ਛਤਰਪਤੀ ਅਤੇ ਰਣਜੀਤ ਕਤਲ ਕਾਂਡ ਦੀ ਸੁਣਵਾਈ ਸ਼ੁਰੂ ਕੀਤੀ। ਰਾਮ ਰਹੀਮ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕਰਕੇ ਸੀ.ਬੀ.ਆਈ. ਜਾਂਚ ਰੋਕਣ ਦੀ ਮੰਗ ਕੀਤੀ । ਨਵੰਬਰ 2004 'ਚ ਦੂਸਰੇ ਪੱਖ ਦੀ ਸੁਣਵਾਈ ਤੋਂ ਬਾਅਦ ਸੁਪਰੀਮ ਕੋਰਟ ਪਟੀਸ਼ਨ ਖਾਰਜ ਕਰ ਦਿੱਤੀ ਸੀ।
2003 'ਚ ਹਾਈਕੋਰਟ ਨੇ ਦਿੱਤੇ ਸਨ ਸੀ.ਬੀ.ਆਈ. ਜਾਂਚ ਦੇ ਆਦੇਸ਼
ਪੰਜਾਬ-ਹਰਿਆਣਾ ਹਾਈਕੋਰਟ ਨੇ 2003 'ਚ ਹੀ ਪੱਤਰਕਾਰ ਰਾਮਚੰਦਰ ਛਤਰਪਤੀ ਅਤੇ ਰੰਜੀਤ ਸਿੰਘ ਦੀ ਹੱਤਿਆ ਦੇ ਸੀ.ਬੀ.ਆਈ. ਜਾਂਚ ਦੇ ਆਦੇਸ਼ ਦਿੱਤੇ ਸਨ। ਜੁਲਾਈ 2007 'ਚ ਸੀ.ਬੀ.ਆਈ. ਨੇ ਇਨ੍ਹਾਂ ਦੋਵਾਂ ਕੇਸਾਂ ਦੀ ਚਾਰਜਸ਼ੀਟ ਦਾਖਲ ਕਰ ਦਿੱਤੀ ਸੀ। ਹੁਣ 10 ਸਾਲ ਬਾਅਦ ਇਨ੍ਹਾਂ ਕੇਸਾਂ 'ਤੇ ਫੈਸਲਾ ਆਉਣ ਦੀ ਉਮੀਦ ਪਰਿਵਾਰ ਵਾਲਿਆਂ ਨੂੰ ਜਾਗੀ ਹੈ।
15 ਸਾਲ ਦੀ ਲੰਬੀ ਲੜਾਈ ਦੇ ਬਾਅਦ ਛਤਰਪਤੀ ਦੇ ਬੇਟੇ ਨੂੰ ਇਨਸਾਫ ਦਾ ਇੰਤਜ਼ਾਰ
ਪੱਤਰਕਾਰ ਰਾਮਚੰਦਰ ਛਤਰਪਤੀ ਦੇ ਬੇਟੇ ਅੰਸ਼ੁਲ ਦੇ ਮੁਤਾਬਕ ਕਰੀਬ 15 ਸਾਲ ਦੀ ਲੰਬੀ ਲੜਾਈ ਦੇ ਬਾਅਦ ਆਖਿਰਕਾਰ ਫਾਈਨਲ ਰਾਉਂਡ ਦੇ ਸ਼ੁਰੂ ਹੋਣ 'ਤੇ ਇਕ ਵੱਡੀ ਰਾਹਤ ਮਿਲੀ ਹੈ। ਪੱਤਰਕਾਰ ਦੇ ਬੇਟੇ ਨੂੰ ਉਮੀਦ ਹੈ ਕਿ ਜਲਦੀ ਹੀ ਕੁਝ ਦਿਨਾਂ ਦੀ ਸੁਣਵਾਈ ਪੂਰੀ ਹੋਵੇਗੀ ਅਤੇ ਉਸਦੇ ਪਿਤਾ ਰਾਮਚੰਦਰ ਛਤਰਪਤੀ ਨੂੰ ਇਨਸਾਫ ਮਿਲੇਗਾ।
ਫਿਰੋਜ਼ਪੁਰ 'ਚ ਪ੍ਰਾਈਵੇਟ ਸਕੂਲ ਦੇ ਬਾਥਰੂਮ 'ਚ ਇਸ ਹਾਲਤ 'ਚ ਮਿਲੀ ਵਿਦਿਆਰਥਣ, ਦੇਖ ਨਿਕਲਿਆ ਤ੍ਰਾਹ (ਤਸਵੀਰਾਂ)
NEXT STORY