ਜਲੰਧਰ (ਜ. ਬ.)–ਮੌਸਮ ਵਿਭਾਗ ਦੇ ਅਨੁਸਾਰ ਆਉਣ ਵਾਲੇ ਦਿਨਾਂ ਵਿਚ ਜਲੰਧਰ ਦਾ ਤਾਪਮਾਨ 39 ਡਿਗਰੀ ’ਤੇ ਪਹੁੰਚਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਵੀਰਵਾਰ ਨੂੰ ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 38.8 ਡਿਗਰੀ ਰਿਹਾ। ਇਸੇ ਤਰ੍ਹਾਂ ਪਟਿਆਲਾ ਦਾ ਵੱਧ ਤੋਂ ਵੱਧ ਤਾਪਮਾਨ 38 ਡਿਗਰੀ, ਲੁਧਿਆਣਾ ਦਾ 37.4 ਡਿਗਰੀ, ਚੰਡੀਗੜ੍ਹ ਦਾ 36.6 ਡਿਗਰੀ ਦੇ ਲਗਭਗ ਦਰਜ ਕੀਤਾ ਗਿਆ। ਜਲੰਧਰ ਦਾ ਵੱਧ ਤੋਂ ਵੱਧ ਤਾਪਮਾਨ 35.8 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਭਾਗ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਅਗਲੇ 5 ਦਿਨ ਮੌਸਮ ਡਰਾਈ ਰਹੇਗਾ, ਰਾਤਾਂ ਠੰਡੀਆਂ ਰਹਿਣਗੀਆਂ ਪਰ ਜਦੋਂ ਦਿਨ ਦੇ ਸਮੇਂ ਜ਼ਿਆਦਾ ਗਰਮੀ ਪੈਣੀ ਸ਼ੁਰੂ ਹੋ ਜਾਵੇਗੀ ਤਾਂ ਰਾਤ ਦੇ ਤਾਪਮਾਨ ਵਿਚ ਵੀ ਵਾਧਾ ਹੋਣਾ ਸ਼ੁਰੂ ਹੋ ਜਾਵੇਗਾ। ਜਿਉਂ-ਜਿਉਂ ਗਰਮੀ ਵਧ ਰਹੀ ਹੈ, ਲੋਕ ਪਹਾੜਾਂ ਦਾ ਰੁਖ਼ ਕਰਨ ਲੱਗ ਗਏ ਹਨ ਕਿਉਂਕਿ ਪਹਾੜਾਂ ਵਿਚ ਬਰਫ਼ਬਾਰੀ ਹੋਣ ਨਾਲ ਉਥੋਂ ਦੇ ਤਾਪਮਾਨ ਅਤੇ ਜਲੰਧਰ ਦੇ ਤਾਪਮਾਨ ਵਿਚ ਕਾਫ਼ੀ ਫਰਕ ਹੈ।
ਵੈਸਟਰਨ ਡਿਸਟਰਬੈਂਸ ਕਿਸੇ ਵੀ ਸਮੇਂ ਵਿਗਾੜ ਸਕਦੀ ਹੈ ਮੌਸਮ
ਮਾਹਿਰਾਂ ਦਾ ਮੰਨਣਾ ਹੈ ਕਿ ਭਾਵੇਂ ਅਜੇ ਰਾਡਾਰ ’ਤੇ ਮੌਸਮ ਸਾਫ਼ ਵਿਖਾਈ ਦੇ ਰਿਹਾ ਹੈ ਪਰ ਪਤਾ ਨਹੀਂ ਕਦੋਂ ਵੈਸਟਰਨ ਡਿਸਟਰਬੈਂਸ ਹੋ ਜਾਵੇ ਅਤੇ ਇਕਦਮ ਤਾਪਮਾਨ ਵਿਚ ਬਦਲਾਅ ਹੋ ਜਾਵੇ ਕਿਉਂਕਿ ਅਜੇ ਵੀ ਪਹਾੜੀ ਇਲਾਕਿਆਂ ਵਿਚ ਬਰਫ਼ਬਾਰੀ ਹੋ ਰਹੀ ਹੈ ਅਤੇ ਕਈ ਥਾਵਾਂ ’ਤੇ ਗੜੇ ਵੀ ਪੈ ਰਹੇ ਹਨ, ਜਿਸ ਕਾਰਨ ਹਿਮਾਚਲ ਦੀਆਂ ਪਹਾੜੀਆਂ ਪੰਜਾਬ ਦੀ ਹਵਾ ਨੂੰ ਠੰਡਾ ਕਰ ਰਹੀਆਂ ਹਨ।
ਇਹ ਵੀ ਪੜ੍ਹੋ: ਸ. ਪ੍ਰਕਾਸ਼ ਸਿੰਘ ਬਾਦਲ ਦਾ ਜਿੱਥੇ ਹੋਇਆ ਸੀ ਅੰਤਿਮ ਸੰਸਕਾਰ, ਉੱਥੇ ਹੁਣ ਯਾਦਗਾਰ ਬਣਾਉਣ ਦੀ ਤਿਆਰੀ ’ਚ ਅਕਾਲੀ ਦਲ
ਮੌਸਮ ਦੇ ਇਸ ਬਦਲਾਅ ਦਾ ਅਸਰ ਸਬਜ਼ੀਆਂ ’ਤੇ ਵੀ ਹੋਵੇਗਾ
ਗਰਮੀ ਵਧਣ ਤੋਂ ਬਾਅਦ ਇਸ ਮੌਸਮ ਵਿਚ ਹੋਣ ਵਾਲੀਆਂ ਸਬਜ਼ੀਆਂ ਦੀ ਪੈਦਾਵਾਰ ਵਧੀਆ ਹੋਵੇਗੀ। ਖੇਤੀਬਾੜੀ ਵਿਭਾਗ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਝੋਨੇ ਦੀ ਫ਼ਸਲ ਦੀ ਬਿਜਾਈ ਕੁਝ ਦਿਨ ਬਾਅਦ ਸ਼ੁਰੂ ਹੋਣ ਵਾਲੀ ਹੈ। ਉਮੀਦ ਕਰਦੇ ਹਾਂ ਕਿ ਬਿਜਾਈ ਦੇ ਦੌਰਾਨ ਜੇਕਰ ਮੌਸਮ ਵਿਗੜਦਾ ਹੈ ਅਤੇ ਬਰਸਾਤਾਂ ਹੁੰਦੀਆਂ ਹਨ ਤਾਂ ਉਹ ਫਸਲ ਲਈ ਲਾਭਦਾਇਕ ਸਾਬਿਤ ਹੋਣਗੀਆਂ। ਜਿਸ ਤਰ੍ਹਾਂ ਨਾਲ ਕਣਕ ਦੇ ਸੀਜ਼ਨ ਦੌਰਾਨ ਬਰਸਾਤਾਂ ਹੋਈਆਂ, ਉਸ ਨਾਲ ਕਿਸਾਨ ਵੀ ਡਰ ਗਏ ਸਨ ਪਰ ਜਲੰਧਰ ਵਿਚ ਕਾਫ਼ੀ ਘੱਟ ਨੁਕਸਾਨ ਹੋਇਆ। ਇਸ ਲਈ ਫ਼ਸਲ ਦੀ ਪੈਦਾਵਾਰ ਵੀ ਵਧੀਆ ਹੋ ਗਈ। ਸਮਾਂ ਰਹਿੰਦੇ ਕਿਸਾਨਾਂ ਨੇ ਆਪਣੀਆਂ ਫ਼ਸਲਾਂ ਨੂੰ ਵੀ ਸੰਭਾਲ ਲਿਆ ਹੈ। ਉਥੇ ਹੀ, ਗਰਮੀ ਵਧਣ ਤੋਂ ਬਾਅਦ ਸਿਟੀ ਦਾ ਏਅਰ ਕੁਆਲਿਟੀ ਇੰਡੈਕਸ ਵੀ ਵਿਗੜਨਾ ਸ਼ੁਰੂ ਹੋ ਗਿਆ ਹੈ। ਦਿਨ ਅਤੇ ਰਾਤ ਸਮੇਂ 167 ਦੇ ਲਗਭਗ ਨੋਟ ਕੀਤਾ ਗਿਆ ਅਤੇ ਸ਼ਾਮ ਦੇ ਸਮੇਂ 137 ਦੇ ਲਗਭਗ ਸੀ, ਜਿਹੜਾ ਕਿ ਸਿਹਤ ਲਈ ਸਹੀ ਨਹੀਂ ਹੈ।
ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ 'ਚ ਵੱਡੀ ਵਾਰਦਾਤ, ਪਸ਼ੂ ਵਪਾਰੀ ਦਾ ਲੁਟੇਰਿਆਂ ਨੇ ਬੇਰਹਿਮੀ ਨਾਲ ਕੀਤਾ ਕਤਲ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ
ਸ. ਪ੍ਰਕਾਸ਼ ਸਿੰਘ ਬਾਦਲ ਦਾ ਜਿੱਥੇ ਹੋਇਆ ਸੀ ਅੰਤਿਮ ਸੰਸਕਾਰ, ਉੱਥੇ ਹੁਣ ਯਾਦਗਾਰ ਬਣਾਉਣ ਦੀ ਤਿਆਰੀ ’ਚ ਅਕਾਲੀ ਦਲ
NEXT STORY