ਲੁਧਿਆਣਾ (ਸਿਆਲ)– ਪੰਜਾਬ ਦੇ ਮੁੱਖ ਮੰਤਰੀ ਜਿਥੇ ਪੰਜਾਬ ਦੇ ਹਰ ਵਰਗ ਨੂੰ ਰਾਹਤ ਦੇਣ ਦੀ ਗੱਲ ਕਰ ਰਹੇ ਹਨ ਅਤੇ ਹੁਣ ਤਾਂ ਪੱਛਮੀ ਹਲਕੇ ਦੀ ਉਪ ਚੋਣ ਨੂੰ ਲੈ ਕੇ ਰਾਹਤਾਂ ਦੇ ਅੰਬਾਰ ਲੱਗੇ ਹੋਏ ਹਨ ਤਾਂ ਇਸ ਦੌਰਾਨ ਪੰਜਾਬ ਦੇ ਹਰ ਵਰਗ ਨੂੰ ਪੰਜਾਬ ਸਰਕਾਰ ਤੋਂ ਕੁਝ ਨਾ ਕੁਝ ਤੋਹਫੇ ਦੀ ਉਮੀਦ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਕਦੋਂ ਪਵੇਗਾ ਮੀਂਹ? ਮੌਸਮ ਵਿਭਾਗ ਨੇ ਦਿੱਤੀ ਨਵੀਂ ਅਪਡੇਟ
ਫਿਰ ਗੱਲ ਚਾਹੇ ਸਲਾਖਾਂ ਪਿੱਛੇ ਲੰਮੀਆਂ ਸਜ਼ਾਵਾਂ ਕੱਟ ਰਹੇ ਕੈਦੀਆਂ ਦੀ ਕਿਉਂ ਨਾ ਹੋਵੇ। ਉਨ੍ਹਾਂ ਨੂੰ ਵੀ ਮਿਲਣ ਵਾਲੀ ਸਜ਼ਾ ’ਚ ਕਟੌਤੀ ਦੀ ਰਾਹਤ ਨਾ ਮਿਲਣਾ ਰੜਕ ਰਿਹਾ ਹੈ, ਜਿਸ ਤਹਿਤ ਕੁਝ ਖੇਤੀਬਾੜੀ ਕਰਨ ਵਾਲੇ ਕੈਦੀਆਂ ਨੇ ਨਾਭਾ ਦੀ ਓਪਨ ਜੇਲ ਤੋਂ ਪੰਜਾਬ ਦੇ ਮੁੱਖ ਮੰਤਰੀ ਦੇ ਨਾਂ ਇਕ ਖੁੱਲ੍ਹਾ ਪੱਤਰ ਲਿਖ ਕੇ ਸਰਕਾਰ ਦੇ ਕੈਦੀਆਂ ਪ੍ਰਤੀ ਰਾਹਤ ਨੂੰ ਯਾਦ ਦਿਵਾਇਆ ਹੈ।
ਨਾਭਾ ਜੇਲ ਤੋਂ ਪ੍ਰਤੀਨਿਧੀ ਨੂੰ ਇਕ ਪੱਤਰ ਦੀ ਕਾਪੀ ਮਿਲੀ ਹੈ, ਜਿਸ ’ਚ ਕੈਦੀਆਂ ਨੇ ਆਪਣੀ ਸਜ਼ਾ ਪੂਰੀ ਹੋਣ ਜਾਂ ਫਿਰ ਲੰਮੀ ਸਜ਼ਾ ਭੁਗਤ ਰਹੇ ਕੈਦੀਆਂ ਨੇ ਮੁਆਫੀ ਦੀ ਗੁਜਾਰਿਸ਼ ਕੀਤੀ ਹੈ। ਪੱਤਰ ’ਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖਿਆ ਗਿਆ ਹੈ ਕਿ 8-7-91 ਦੀ ਪਾਲਿਸੀ ਅਨੁਸਾਰ ਉਨ੍ਹਾਂ ਨੂੰ ਸਮੇਂ ਤੋਂ ਪਹਿਲਾਂ ਰਿਹਾਈ ਦੀ ਵਿਵਸਥਾ ਹੈ ਅਤੇ ਕੁੱਲ 4 ਸਾਲ ਦੀ ਮੁਆਫੀ ਦੀ ਵੀ ਵਿਵਸਥਾ ਹੈ ਪਰ ਹੁਣ ਉਨ੍ਹਾਂ ਨੂੰ 3 ਸਾਲ ਦੀ ਸਜ਼ਾ ਵਿਚ ਕਮੀ ਦੇ ਰੂਪ ’ਚ ਮੁਆਫੀ ਨਹੀਂ ਮਿਲ ਸਕੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਮਿਲਿਆ ਬੰਬ! ਇਲਾਕੇ 'ਚ ਬਣਿਆ ਦਹਿਸ਼ਤ ਦਾ ਮਾਹੌਲ
ਪੱਤਰ ’ਚ ਕੈਦੀਆਂ ਨੇ ਯਾਦ ਦਿਵਾਇਆ ਕਿ ਪਹਿਲੀਆਂ ਸਰਕਾਰਾਂ ਸਮੇਂ ਮੁਆਫੀ ਮਿਲਦੀ ਰਹੀ ਪਰ ਮੌਜੂਦਾ ਭਗਵੰਤ ਮਾਨ ਸਰਕਾਰ ਦੇ 3 ਸਾਲ ਨਿਕਲਣ ਤੋਂ ਬਾਅਦ ਵੀ ਰਾਹਤ ਦਾ ਕੋਈ ਐਲਾਨ ਨਹੀਂ ਕੀਤਾ ਗਿਆ ਹੈ। ਇਸ ਦੌਰਾਨ ਉਮੀਦ ਟਿਕਟਕੀ ਲਗਾਈ ਬੈਠੇ ਕੈਦੀਆਂ ਨੂੰ ਕੋਈ ਰਾਹਤ ਮਿਲਦੀ ਨਾ ਦੇਖ ਕੇ ਹੁਣ ਉਨ੍ਹਾਂ ਨੇ ਖੁੱਲ੍ਹਾ ਪੱਤਰ ਮੁੱਖ ਮੰਤਰੀ ਦੇ ਨਾਂ ਲਿਖਿਆ ਹੈ। ਨਾਭਾ ਜੇਲ੍ਹ ਦੇ ਕੈਦੀਆਂ ਨੇ ਇਕਸੁਰ ਵਿਚ ਮੰਗ ਕੀਤੀ ਕਿ ਉਨ੍ਹਾਂ ਨਾਲ ਮਤਰੇਆ ਵਿਵਹਾਰ ਕਿਉਂ? ਜਦਕਿ ਪੰਜਾਬ ਵਿਚ ‘ਆਪ’ ਸਰਕਾਰ ਹਰ ਕਿਸੇ ਨੂੰ ਰਾਹਤ ਦੇਣ ਦੀ ਗੱਲ ਕਰਦੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੱਪ ਦੇ ਡੰਗਣ ਨਾਲ ਨਹੀਂ ਹੋਈ ਸੀ ਮੌਤ, ਜ਼ਹਿਰ ਦੇ ਕੇ ਮਾਰਿਆ ਸੀ ਪਤਨੀ ਨੂੰ
NEXT STORY