ਮੋਹਾਲੀ (ਜੱਸੀ) : ਪਿੰਡ ਲਖਨੌਰ ’ਚ ਵਿਆਹੁਤਾ ਦਾ ਕਤਲ ਕਰਨ ਵਾਲੇ ਪਤੀ ਨਿਜਾਮੂਦੀਨ ਨੇ ਪੁਲਸ ਰਿਮਾਂਡ ਦੌਰਾਨ ਕਈ ਹੈਰਾਨੀਜਨਕ ਖ਼ੁਲਾਸੇ ਕੀਤੇ ਹਨ। ਜਾਂਚ ’ਚ ਸਾਹਮਣੇ ਆਇਆ ਕਿ ਮੁਲਜ਼ਮ ਪਤੀ ਨਿਜਾਮੂਦੀਨ ਨੇ ਪਤਨੀ ਮਹਿਨਾਜ ਨੂੰ ਜ਼ਹਿਰ ਦੇ ਕੇ ਮੌਤ ਦੇ ਘਾਟ ਉਤਾਰਿਆ ਸੀ, ਜਦਕਿ ਨਿਜਾਮੂਦੀਨ ਨੇ ਸਹੁਰੇ ਪਰਿਵਾਰ ਮਹਿਨਾਜ਼ ਦੀ ਮੌਤ ਦਾ ਕਾਰਨ ਸੱਪ ਦੇ ਕੱਟੇ ਜਾਣ ਦੀ ਗੱਲ ਕਹੀ ਸੀ। ਉਸ ਦੀ ਲਾਸ਼ ਨੂੰ ਐਂਬੂਲੈਂਸ ’ਚ ਲੈ ਕੇ ਸਹੁਰੇ ਘਰ ਯੂ. ਪੀ. ਚਲਾ ਗਿਆ ਸੀ।
ਮਹਿਨਾਜ਼ ਦੀ ਲਾਸ਼ ਨੂੰ ਦੇਖ ਕੇ ਉਸ ਦੇ ਮਾਪੇ ਗੁੱਸੇ ’ਚ ਆ ਗਏ ਤੇ ਸਹੁਰੇ ਪਰਿਵਾਰ ਨੂੰ ਗੁੱਸੇ ’ਚ ਦੇਖ ਨਿਜਾਮੂਦੀਨ ਫ਼ਰਾਰ ਹੋ ਗਿਆ ਸੀ। ਮਹਿਨਾਜ਼ ਦੇ ਪਰਿਵਾਰ ਵੱਲੋਂ ਘਟਨਾ ਦੀ ਜਾਣਕਾਰੀ ਯੂ. ਪੀ. ਪੁਲਸ ਨੂੰ ਦਿੱਤੀ ਤੇ ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਮਾਮਲਾ ਮੋਹਾਲੀ ਨਾਲ ਸਬੰਧਿਤ ਹੋਣ ਕਾਰਨ ਇਸ ਕੇਸ ’ਚ ਕਾਨੂੰਨੀ ਕਾਰਵਾਈ ਲਈ ਮੋਹਾਲੀ ਪੁਲਸ ਨੂੰ ਜਾਣਕਾਰੀ ਦਿੱਤੀ ਸੀ। ਪੁਲਸ ਨੇ ਨਿਜਾਮੂਦੀਨ ਨੂੰ ਰਿਮਾਂਡ ਤੋਂ ਬਾਅਦ ਮੁੜ ਅਦਾਲਤ ’ਚ ਪੇਸ਼ ਕੀਤਾ। ਅਦਾਲਤ ਨੇ ਨਿਜਾਮੂਦੀਨ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ।
ਦੱਸਣਯੋਗ ਹੈ ਕਿ ਮਹਿਨਾਜ਼ ਦੇ ਪਿਤਾ ਮੁਨੇ ਨੇ ਪੁਲਸ ਸ਼ਿਕਾਇਤ ’ਚ ਦੱਸਿਆ ਸੀ ਕਿ ਉਸ ਦੀ ਧੀ ਦਾ ਵਿਆਹ ਕਰੀਬ 4 ਸਾਲ ਪਹਿਲਾਂ ਨਿਜਾਮੂਦੀਨ ਨਾਲ ਹੋਇਆ ਸੀ, ਜੋ ਪਿੰਡ ਲਖਨੌਰ ਵਿਖੇ ਸ਼ਾਮਾ ਢਾਬਾ ਚਲਾਉਂਦਾ ਸੀ। ਵਿਆਹ ਤੋਂ ਬਾਅਦ ਨਿਜਾਮੂਦੀਨ ਨੇ ਉਸ ਦੀ ਕੁੜੀ ਨੂੰ ਦਾਜ ਲਈ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਉਸ ਦੀ ਲੜਕੀ ਦੀ ਕੁੱਟਮਾਰ ਵੀ ਕਰਦਾ ਤੇ ਉਸ ਨੂੰ ਫੋਨ ਕਰਕੇ 10 ਲੱਖ ਰੁਪਏ ਦੀ ਮੰਗ ਵੀ ਕੀਤੀ ਸੀ। ਇਸ ਸਬੰਧੀ ਸੋਹਾਣਾ ਥਾਣੇ ਦੇ ਮੁਖੀ ਅਮਨਦੀਪ ਸਿੰਘ ਨੇ ਦੱਸਿਆ ਕਿ ਨਿਜਾਮੂਦੀਨ ਨੇ ਪਤਨੀ ਨੂੰ ਜ਼ਹਿਰ ਦੇ ਕੇ ਉਸ ਦਾ ਕਤਲ ਕੀਤਾ ਹੈ, ਜਦਕਿ ਨਿਜਾਮੂਦੀਨ ਨੇ ਪਤਨੀ ਦੀ ਮੌਤ ਦਾ ਕਾਰਨ ਸੱਪ ਵਲੋਂ ਕੱਟੇ ਜਾਣਾ ਦੱਸਿਆ ਸੀ।
ਨਿਹੰਗਾਂ ਵੱਲੋਂ ਵਿਦਿਆਰਥੀਆਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ
NEXT STORY