ਜਲੰਧਰ(ਸੋਨੂੰ)— ਵਕੀਲ ਕਰਨਪਾਲ ਸਿੰਘ ਦੇ ਭਰਾ ਅਤੇ ਭੈਣ 'ਤੇ ਜ਼ਮੀਨੀ ਵਿਵਾਦ ਨੂੰ ਲੈ ਕੇ ਹੋਏ ਹਮਲੇ ਦੇ ਚਲਦਿਆਂ ਵਕੀਲਾਂ ਨੇ ਮੰਗਲਵਾਰ ਨੂੰ 'ਨੋ ਵਰਕ ਡੇਅ' ਰੱਖਿਆ। ਜਾਣਕਾਰੀ ਦਿੰਦੇ ਹੋਏ ਪ੍ਰਧਾਨ ਬਲਦੇਵ ਸਿੰਘ ਰੱਲ ਨੇ ਦੱਸਿਆ ਕਿ ਉਨ੍ਹਾਂ ਦੇ ਸਾਥੀ ਰਾਏਪੁਰ ਰਾਈਆਂ ਥਾਣਾ ਮੇਹਤਪੁਰ ਦੇ ਰਹਿਣ ਵਾਲੇ ਕਰਨਪਾਲ ਸਿੰਘ ਗਿੱਲ ਦੇ ਭਰਾ ਅਤੇ ਭੈਣ ਦੇ ਉੱਪਰ ਹੋਏ ਕਾਤਲਾਨਾ ਹਮਲੇ ਦੇ ਚਲਦਿਆਂ 'ਨੋ ਵਰਕ ਡੇਅ' ਰੱਖਿਆ ਗਿਆ ਹੈ। ਥਾਣਾ ਮੇਹਤਪੁਰ ਵੱਲੋਂ ਅਜੇ ਤੱਕ ਕੋਈ ਵੀ ਦੋਸ਼ੀ ਨਹੀਂ ਫੜਿਆ ਗਿਆ ਹੈ। ਸਿਆਸੀ ਦਬਾਅ ਦੇ ਚਲਦਿਆਂ ਪੁਲਸ ਕੋਈ ਕਾਰਵਾਈ ਨਹੀਂ ਕਰ ਰਹੀ ਹੈ। ਪ੍ਰਸ਼ਾਸਨ ਨੂੰ ਮੰਗ ਕਰਦੇ ਹੋਏ ਵਕੀਲਾਂ ਨੇ ਕਿਹਾ ਕਿ ਕਾਤਲਾਨਾ ਹਮਲਾ ਕਰਨ ਵਾਲੇ ਲੋਕਾਂ ਨੂੰ ਜਲਦੀ ਹੀ ਗ੍ਰਿਫਤਾਰ ਕੀਤਾ ਜਾਵੇ।
ਕੈਪਟਨ ਸਰਕਾਰ ਸਨਅਤਾਂ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਦਾ ਫੈਸਲਾ ਸ਼ਲਾਘਾਯੋਗ : ਰਾਣਾ ਕੇ. ਪੀ. ਸਿੰਘ
NEXT STORY